Meanings of Punjabi words starting from ਹ

ਸੰਬੋਧਨ. ਹੇ ਹਰਿ! ਫੁਨਹੇ ਛੰਦਾਂ ਦੇ ਅੰਤ "ਹਰਿ ਹਾਂ" ਸ਼ਬਦ ਐਸੇ ਹੀ ਵਰਤਿਆ ਹੈ, ਜੈਸੇ ਅੜਿੱਲ ਦੇ ਪਿਛਲੇ ਚਰਣ ਵਿੱਚ ਹੋ! ਆਉਂਦਾ ਹੈ. ਦੇਖੋ, ਪੁਨਹਾ.


ਕ੍ਰਿ. ਵਿ- ਪ੍ਰਤ੍ਯੇਕ. ਹਰ ਯਕ। ੨. ਸੰ. हिरुक ਹਿਰੁਕ. ਵ੍ਯ- ਵਰਜਨ। ੩. ਤ੍ਯਾਗ। ੪. ਸਮੀਪ. ਪਾਸ. "ਹਿਰਕਤ੍ਵਾ ਹ੍ਰਿਦਾਨੰ." (ਗ੍ਯਾਨ) ਤੂੰ ਰਿਦਿਆਂ ਦੇ ਪਾਸ ਹੈਂ.


ਕਰਤਾਰ ਦੀ ਕਥਾ. ਵਾਹਗੁਰੂ ਦੀ ਗੁਣਕਥਾ. "ਹਾਹੈ ਹਰਿਕਥਾ ਬੁਝੁ ਤੂੰ ਮੂੜੇ!" (ਆਸਾ ਪਟੀ ਮਃ ੩)


ਵਿ- ਪਰਮਾਤਮਾ ਸੰਬੰਧੀ ਕਰਮ. "ਕਰ ਹਰਿਕਰਮ ਸ੍ਰਵਨ ਹਰਿਕਥਾ." (ਸੁਖਮਨੀ)


ਵਾਹਗੁਰੂ ਦਾ ਘਰ ਸੰਸਾਰ। ੨. ਮਾਨੁਖ ਦੇਹ। ੩. ਸਤਸੰਗ। ੪. ਨਿਰਮਲ ਅੰਤਹਕਰਣ। ੫. ਹਰਿਮੰਦਿਰ। ੬. ਗੁਰੁਦ੍ਵਾਰਾ.


ਉੱਤਮ ਕ੍ਰਿਯਾ, ਜੋ ਕਰਤਾਰ ਦੇ ਪਾਉਣ ਦੀ ਸੀੜ੍ਹੀ ਹੈ। ੨. ਅਮ੍ਰਿਤ ਸਰੋਵਰ ਦੀ ਉਹ ਪੌੜੀ ਜੋ ਹਰਿਮੰਦਿਰ ਦੇ ਪਿਛਲੇ ਪਾਸੇ ਦੁਖ ਭੰਜਨੀ ਵੱਲ ਹੈ। ੩. ਹਿੰਦੂਮਤ ਅਨੁਸਾਰ ਹਰਿਦ੍ਵਾਰ ਪੁਰ ਗੰਗਾ ਦੀ ਪੌੜੀ, ਜੋ ਬ੍ਰਹਮਕੁੰਡ ਪਾਸ ਹੈ.


ਕਰਤਾਰ ਦੇ ਗੁਣਾਨੁਵਾਦ। ੨. ਗੁਰੁਬਾਣੀ ਦਾ ਗਾਇਨ. "ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ." (ਬਾਵਨ)


ਸਾਧੁਜਨ."ਹਰਿ ਕੇ ਲੋਕ ਸਿ ਸਾਚ ਸੁਹੇਲੇ." (ਭੈਰ ਅਃ ਮਃ ੧) "ਹਰਿ ਸਰਣਾਗਤ ਹਰਿ ਕੇ ਲੋਗ." (ਗੂਜ ਅਃ ਮਃ ੧)


ਸਿੱਖ ਕੌਮ ਦੇ ਅੱਠਵੇਂ ਪਾਤਸ਼ਾਹ. ਆਪ ਦਾ ਜਨਮ ਸੋਮਵਾਰ ੮. ਸਾਵਣ (ਬਦੀ ੧੦) ਸੰਮਤ ੧੭੧੩ (੭ ਜੁਲਾਈ ਸਨ ੧੬੫੬) ਨੂੰ ਕੀਰਤਪੁਰ ਵਿੱਚ ਸ਼੍ਰੀ ਗੁਰੂ ਹਰਿਰਾਇ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਤੋਂ ਹੋਇਆ. ੮. ਕੱਤਕ ਸੰਮਤ ੧੭੧੮ (੭ ਅਤੂਬਰ ਸਨ ੧੬੬੧) ਨੂੰ ਗੁਰੁਗੱਦੀ ਤੇ ਵਿਰਾਜੇ. ਬਾਬਾ ਰਾਮਰਾਇ ਦੀ ਸ਼ਕਾਇਤ ਪੁਰ ਔਰੰਗਜ਼ੇਬ ਨੇ ਇਨ੍ਹਾਂ ਨੂੰ ਦਿੱਲੀ ਬੁਲਾਇਆ. ਉੱਥੇ ਚੇਚਕ ਨਾਲ ਚੇਤ ਸੁਦੀ ੧੪. (੩ ਵੈਸਾਖ) ਸੰਮਤ ੧੭੨੧ (੩੦ ਮਾਰਚ ਸਨ ੧੬੬੪) ਨੂੰ ਜੋਤੀ ਜੋਤਿ ਸਮਾਏ. ਆਪ ਦੇ ਪਵਿਤ੍ਰ ਅਸਥਾਨ ਬਾਲਾ ਸਾਹਿਬ ਅਤੇ ਬੰਗਲਾ ਸਾਹਿਬ ਦਿੱਲੀ ਵਿਦ੍ਯਮਾਨ ਹਨ. ਸ਼੍ਰੀ ਗੁਰੂ ਹਰਿਕ੍ਰਿਸਨ ਜੀ ਨੇ ੨. ਵਰ੍ਹੇ ੫. ਮਹੀਨੇ ਤੇ ੨੬ ਦਿਨ ਗੁਰਿਆਈ ਕੀਤੀ. ਆਪ ਦੀ ਸਾਰੀ ਅਵਸਥਾ ੭. ਵਰ੍ਹੇ ੮. ਮਹੀਨੇ ਤੇ ੨੬ ਦਿਨ ਸੀ. "ਸ਼੍ਰੀ ਹਰਿਕ੍ਰਿਸਨ ਧਿਆਈਐ ਜਿਤੁ ਡਿਠੈ ਸਭ ਦੁਖ ਜਾਇ." (ਚੰਡੀ ੩)