Meanings of Punjabi words starting from ਜ

ਦੇਖੋ, ਜਮਾਉਣਾ.


ਦੇਖੋ, ਜਮਾ। ੨. ਦੇਖੋ, ਜਮਾਨ ੪. "ਜਮੀਨੁਲ ਜਮਾਂ ਹੈ." (ਜਾਪੁ)


ਯਮ ਨੇ. "ਜਮਿ ਪਕੜਿਆ ਤਬ ਦੀ ਪਛੁਤਾਨਾ." (ਗਉ ਅਃ ਮਃ ੩) ੨. ਜੰਮਕੇ. ਪੈਦਾ ਹੋਕੇ. "ਜਮਿ ਜਮਿ ਮਰੈ." (ਮਾਰੂ ਅੰਜੁਲੀ ਮਃ ੫)


ਦੇਖੋ, ਜ਼ਮੀਨ। ੨. ਜਨਮੀ. ਉਪਜੀ। ੩. ਜਮਦੂਤਾਂ ਨੇ. ਯਮਾਂ ਨੇ। ੪. ਯਮੀ. ਯਮੁਨਾ ਨਦੀ। ੫. ਯਮ (ਸਾਧਨ) ਧਾਰਨ ਵਾਲਾ. यमिन्.


ਅ਼. [جمیِعت] ਆਦਮੀਆਂ ਦਾ ਇਕੱਠ। ੨. ਇਤ਼ਮੀਨਾਨ. ਤਸੱਲੀ.