Meanings of Punjabi words starting from ਦ

ਸੰਗ੍ਯਾ- ਨਿੰਦਿਤ ਦੱਲਾਲ. ਨੀਚ ਕਰਮ ਦੀ ਦਲਾਲੀ ਕਰਨ ਵਾਲਾ. ਭੇਟੂ. ਭੜੂਆ.


ਅ਼. [دلازل] ਦਲੀਲ ਦਾ ਬਹੁ ਵਚਨ.


ਅ਼. [دلاّل] ਦੱਲਾਲ. ਸੰਗ੍ਯਾ- ਰਹਨੁਮਾ. ਰਸਤਾ ਦਿਖਾਉਣ ਵਾਲਾ। ੨. ਉਹ ਆਦਮੀ, ਜੋ ਵਿੱਚ ਪੈਕੇ ਸੌਦਾ ਕਰਾਵੇ. "ਵਢੀਅਹਿ ਹਥ ਦਲਾਲ ਕੇ." (ਵਾਰ ਆਸਾ) ਭਾਵ- ਜੋ ਝੂਠ ਬੋਲਕੇ ਪਰਲੋਕ ਵਿੱਚ ਸਾਮਗ੍ਰੀ ਪੁਚਾਉਣ ਦਾ ਵਪਾਰ ਕਰਦਾ ਹੈ.


ਅ਼. [دلالت] ਸੰਗ੍ਯਾ- ਰਹਨੁਮਾਈ। ੨. ਯੁਕਤਿ. ਅਨੁਮਾਨ.


ਫ਼ਾ. [دلالی] ਦੱਲਾਲੀ. ਸੰਗ੍ਯਾ- ਦਲਾਲ ਦੀ ਕ੍ਰਿਯਾ। ੨. ਦਲਾਲ ਦੀ ਉਜਰਤ. "ਜਪੁ ਤਪੁ ਦੇਉ ਦਲਾਲੀ ਰੇ." (ਰਾਮ ਕਬੀਰ) ੩. ਦਲਾਯਲ ਦੀ ਥਾਂ ਭੀ ਦਲਾਲੀ ਸ਼ਬਦ ਆਇਆ ਹੈ. "ਧਰਮ ਰਾਇ ਹੈ ਦੇਵਤਾ ਲੈ ਗਲਾਂ ਕਰੇ ਦਲਾਲੀ." (ਵਾਰ ਰਾਮ ੩) ਦਲੀਲਾਂ (ਯੁਕਤੀਆਂ) ਅਨੁਸਾਰ ਜੀਵਾਂ ਦੀਆਂ ਗੱਲਾਂ ਸੁਣਕੇ ਫ਼ੈਸਲਾ ਕਰਦਾ ਹੈ.