Meanings of Punjabi words starting from ਨ

ਦੇਖੋ, ਨਾਰਾਯਣਦਾਸ.


ਦੇਖੋ, ਨਾਰਾਯਣਾ.


ਦੇਖੋ, ਨਰਗਸ, "ਨਰਾਗਸ ਨੇ ਦੇਖਕੈ ਨਾਕ ਐਂਠਾ." (ਰਾਮਾਵ)


ਦੇਖੋ, ਨਾਰਾਚ। ੨. ਇੱਕ ਛੰਦ. ਇਸ ਦਾ ਨਾਉਂ "ਨਾਗਰਾਜ", "ਪੰਚ ਚਾਮਰ" ਅਤੇ "ਵਿਚਿਤ੍ਰਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਲਘੁ ਗੁਰੁ ਕ੍ਰਮ ਨਾਲ ਸੋਲਾਂ ਅੱਖਰ. ਅੱਠ ਅੱਠ ਅੱਖਰਾਂ ਪੁਰ ਦੋ ਵਿਸ਼੍ਰਾਮ. ਅਥਵਾ ਪ੍ਰਤਿ ਚਰਣ, ਜ, ਰ, ਜ, ਰ, ਜ, ਗ. , , , , , .#ਉਦਾਹਰਣ#ਅਗੰਜ ਆਦਿ ਦੇਵ ਹੈ, ਅਡੰਜ ਭੰਜ ਜਾਨਿਐ,#ਅਭੂਤ ਭੂਤ ਹੈ ਸਦਾ, ਅਗੰਜ ਗੰਜ ਮਾਨਿਐ,#ਅਦੇਵ ਦੇਵ ਦੇਵ ਹੈ, ਸਦਾ ਅਭੇਵ ਨਾਥ ਹੈ,#ਸਮਸ੍ਤ ਸਿੱਧਿ ਬ੍ਰਿੱਧਿ ਦਾ, ਸਦੀਵ ਸਰ੍‍ਬ ਸਾਥ ਹੈ.#(ਅਕਾਲ)


ਨਰ- ਅਚਨ. ਆਦਮੀ ਖਾਜਾਣ ਦੀ ਕ੍ਰਿਯਾ. ਮਨੁੱਖਾਂ ਨੂੰ ਭਕ੍ਸ਼੍‍ਣ ਕਰਨਾ। ੨. ਮਨੁੱਖਾਂ ਦਾ ਖਾੱਜ਼ਾ.


ਦੇਖੋ, ਨਾਰਾਜ। ੨. ਦੇਖੋ, ਨਰਾਚ ੨.


ਇਹ ਛੰਦ ਨਗਸ੍ਵਰੂਪਿਣੀ ਅਥਵਾ ਪ੍ਰਮਾਣਿਕਾ ਦਾ ਵੀ ਰੂਪ ਹੈ, ਅਤੇ ਨਰਾਜ ਛੰਦ ਦਾ ਅੱਧਾ ਰੂਪ ਹੈ. ਅਰਥਾਤ ਲਘੁ ਗੁਰੁ ਕ੍ਰਮ ਨਾਲ ਪ੍ਰਤਿ ਚਰਣ ਅੱਠ ਅੱਖਰ. ਅਥਵਾ ਜ, ਰ, ਲ, ਗ. , , , .#ਉਦਾਹਰਣ-#ਸੁ ਧੂਮ ਧੂਮ ਧੂਮ ਹੀ,#ਕਰੰਤ ਸੈਨ ਭੂਮ ਹੀ,#ਬਿਅੰਤ ਧ੍ਯਾਨ ਧ੍ਯਾਵਹੀ,#ਦੁਰੰਤ ਠੌਰ ਪਾਵਹੀ.#(ਸੂਰਜਾਵ)


ਲਘੁ ਨਰਾਜ ਦੇ ਮੁਕ਼ਾਬਲੇ "ਬ੍ਰਿੱਧ" ਪਦ ਹੈ. ਵਾਸਤਵ ਵਿੱਚ ਇਹ ਨਰਾਜ ਛੰਦ ਦਾ ਪੂਰਣ ਰੂਪ ਹੈ. ਦੇਖੋ, ਨਰਾਜ ਦਾ ਲੱਛਣ.#ਉਦਾਹਰਣ-#ਚਲੀ ਸੁਕੰਤ ਸੀਘ੍ਰ ਸੀ ਕ੍ਰਿਪਾਣ ਪਾਣਿ ਧਾਰਕੈ,#ਉਠੇ ਸੁਗ੍ਰਿੱਧ ਬ੍ਰਿੱਧ ਔਰ ਡਾਕਿਨੀ ਡਕਾਰਕੈ. ×××#(ਚੰਡੀ ੨)#(ਅ) ਕਈ ਕਵੀਆਂ ਨੇ "ਅਨੰਗਸ਼ੇਖਰ" ਛੰਦ ਨੂੰ "ਨਰਾਚ ਵ੍ਰਿੱਧ" ਅਥਵਾ "ਮਹਾਨਰਾਚ" ਲਿਖਿਆ ਹੈ. ਦੇਖੋ, ਅਨੰਗਸੇਖਰ.


ਇਸ ਛੰਦ ਦਾ ਨਾਉਂ "ਸੁਧੀ" ਅਤੇ "ਹੋਹਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਲਘੁ ਗੁਰੁ ਕ੍ਰਮ ਨਾਲ ਚਾਰ ਅੱਖਰ. ਅਥਵਾ, ਜ, ਗ, , .#ਉਦਾਹਰਣ-#ਜਲੇ ਹਰੀ। ਥਲੇ ਹਰੀ।#ਉਰੇ ਹਰੀ। ਬਨੇ ਹਰੀ ॥#(ਅਕਾਲ)