Meanings of Punjabi words starting from ਮ

ਸੰਗ੍ਯਾ- ਮਤਸ੍ਯਲੋਕ (ਪਾਤਾਲ) ਦੀ ਇਸਤ੍ਰੀ. "ਕਹੂੰ ਅੱਛਰਾ ਪੱਛਰਾ ਮੱਛਰਾ ਹੋ" (ਅਕਾਲ) ਸੁੰਦਰ ਅਕ੍ਸ਼ਿ ਵਾਲੀ ਮਰ੍‍ਤ੍ਯਲੋਕ ਦੀ, ਅਪਸਰਾ ਸ੍ਵਰਗ ਦੀ, ਅਤੇ ਪਾਤਾਲ ਦੀ ਇਸਤ੍ਰੀ ਹੋਂ.


ਸੰਗ੍ਯਾ- ਮਤ੍‌ਸ੍ਯਾ. ਮੱਛੀ। ੨. ਮੱਛੀ ਦੇ ਆਕਾਰ ਦਾ ਗਹਿਣਾ, ਜਿਸ ਨੂੰ ਇਸਤ੍ਰੀਆਂ ਨੱਕ ਵਿੱਚ ਪਹਿਰਦੀਆਂ ਹਨ। ੩. ਨੱਕ ਦੇ ਦੋਹਾਂ ਛੇਕਾਂ ਦੇ ਵਿਚਕਾਰ ਦਾ ਪੜਦਾ, ਜਿਸ ਵਿੱਚ ਮਛਲੀ ਪਹਿਨੀ ਜਾਂਦੀ ਹੈ। ੪. ਅੰਗੂਠੇ ਅਤੇ ਤਰਜਨੀ ਦੇ ਵਿਚਕਾਰ ਦਾ ਥਾਂ.


ਮਦਰਾਸ ਤੋਂ ੨੧. ਮੀਲ ਉੱਤਰ ਮਸੂਲ (ਮਹਿਸੂਲ) ਦਾ ਬੰਦਰ, ਜੋ ਕ੍ਰਿਸਨਾ ਜਿਲੇ ਵਿੱਚ ਹੈ. Masulipatam. ਦੇਖੋ, ਦਸਮਗ੍ਰੰਥ ਚਰਿਤ੍ਰ ੧੭੭। ੨. ਸਮੁੰਦਰ ਦੀਆਂ ਮੱਛੀਆਂ ਦਾ ਪਹਿਲਾਂ ਇੱਥੇ ਬਹੁਤ ਵਪਾਰ ਹੁੰਦਾ ਸੀ, ਇਸ ਲਈ ਭੀ ਇਹ ਨਾਮ ਹੈ.


ਸੰਗ੍ਯਾ- ਮੱਛ ਦਾ ਅੰਤ ਕਰਨ ਵਾਲਾ, ਬਗੁਲਾ. "ਮੱਛਾਂਤਕ ਲਖਿ ਦੱਤ ਲੁਭਾਨਾ." (ਦੱਤਾਵ) ੨. ਦੇਖੋ, ਮੱਛਸਤ੍ਰੂ.