Meanings of Punjabi words starting from ਰ

ਦੇਖੋ, ਰਈਅਤ. "ਰਾਜੇ ਰਯਤਿ ਸਿਕਦਾਰ." (ਮਃ ੧. ਵਾਰ ਮਾਝ) "ਅੰਧੀ ਰਯਤਿ ਗਿਆਨ ਵਿਹੂਣੀ." (ਵਾਰ ਆਸਾ)


ਸੰ. ਰਜਨੀ. ਰਾਤ੍ਰਿ "ਬਾਸੁਰ ਰਯਨਿ ਬਾਸੁ ਜਾਕੋ ਹਿਤੁ ਨਾਮ ਸਿਉ." (ਸਵੈਯੇ ਮਃ ੫. ਕੇ)


ਵਾਰਿਰਯ. ਜਲ ਦਾ ਪ੍ਰਵਾਹ. ਨਦੀ ਨਦ. ਦੇਖੋ, ਅੰ. River.


ਦੇਖੋ, ਰਿਆਸਤ.


ਅ਼. [ریاضت] ਰਯਾਜਤ. ਸੰਗ੍ਯਾ- ਸਿਖ੍ਯਾ ਦੇਣ ਦੀ ਕ੍ਰਿਯਾ। ੨. ਮਿਹਨਤ ਕਰਨਾ. ਘਾਲਣਾ ਕਰਨੀ। ੩. ਤਪ ਕਰਨਾ.


ਅ਼. [ریاضی] ਰਯਾਜੀ. ਸੰਗ੍ਯਾ- ਗਣਿਤ- ਵਿਦ੍ਯਾ. ਹਿਸਾਬ ਦਾ ਇ਼ਲਮ Mathematics.


ਸੰ. ਸੰਗ੍ਯਾ- ਧਨ ਸੰਪਦਾ. ਵਿਭੂਤਿ.


ਦੇਖੋ, ਰਯਿ। ੨. ਡਿੰਗ. ਮਧਾਣੀ. ਮੰਥਨੀ.