Meanings of Punjabi words starting from ਵ

ਇੱਕ ਰਾਗਿਣੀ. ਦੇਖੋ, ਬੈਰਾੜੀ.


ਸੰ. ਸੰਗ੍ਯਾ- ਵਰ- ਅੰਗ. ਮੱਥਾ. ਸਿਰ। ੨. ਯੋਨਿ. ਭਗ। ੩. ਹਾਥੀ। ੪. ਵਿਸਨੁ.


ਵਰ (ਉੱਤਮ) ਅੰਗਾਂ ਵਾਲੀ ਇਸਤ੍ਰੀ. ਸੁੰਦਰ (ਸੁਡੌਲ) ਇਸਤ੍ਰੀ.


ਸੰ. वराङ्गिन्. ਵਿ- ਸੁੰਦਰ ਅੰਗਾਂ ਵਾਲਾ। ੨. ਸੰਗ੍ਯਾ- ਹਾਥੀ.


ਮੱਲੋਜੋਰੀ. ਦੇਖੋ, ਬਰਿਆਈ.


ਵਰੀਤਾਵਨ. ਬਹਾਦੁਰ. ਸ਼ੂਰਵੀਰ। ੨. ਬਰਾੜ ਦੀ ਵੰਸ਼ ਵਿੱਚ ਹੋਣ ਵਾਲਾ ਇੱਕ ਯੋੱਧਾ, ਜੋ ਮੇਹਰਾਜ ਦਾ ਪਿਤਾ ਸੀ. ਇਸ ਨੇ ਅਤੇ ਇਸ ਦੇ ਪਿਤਾ ਸੰਘਰ¹ ਨੇ ਸਨ ੧੫੨੬ ਵਿੱਚ ਬਾਬਰ ਨੂੰ ਪਾਨੀਪਤ ਦੇ ਜੰਗ ਵਿੱਚ ਸਹਾਇਤਾ ਦਿੱਤੀ ਸੀ. ਇਹ ਦਿੱਲੀ ਦੇ ਦੱਖਣ ਪੱਛਮ ਦੇ ਇਲਾਕੇ ਦਾ ਚੌਧਰੀ ਸੀ. ਇਹ ਭੱਟੀਆਂ ਨਾਲ ਲੜਦਾ ਸਨ ੧੫੬੦ ਵਿੱਚ ਮੋਇਆ.


वृश्चिक. ਸੰਗ੍ਯਾ- ਬਿੱਛੂ. ਠੂਹਾਂ। ੨. ਇੱਕ ਰਾਸ਼ਿ, ਜਿਸ ਦੇ ਨਛਤ੍ਰਾਂ ਦੀ ਸ਼ਕਲ ਬਿੱਛੂ ਜੇਹੀ ਹੈ.


ਵਿ- ਬਹੁਤ ਵਡਾ। ੨. ਅਤਿ ਉੱਤਮ।