Meanings of Punjabi words starting from ਉ

ਸੰ. ਸੰਗ੍ਯਾ- ਪਾਸ ਬੈਠਣ ਦੀ ਕ੍ਰਿਯਾ. ਨਜ਼ਦੀਕ ਬੈਠਣਾ। ੨. ਸੇਵਾ. ਟਹਿਲ। ੩. ਭਕ੍ਤਿ (ਭਗਤਿ). ੪. ਪੂਜਾ.


ਉਪਾਸਨਾ ਕਰਕੇ। ੨. ਉਪਾਵਸਿ. ਉਤਪੰਨ ਕਰਸੀ। ੩. ਦੇਖੋ, ਉਪਾਸ੍ਯ.


ਵਿ- ਉਤਪੰਨ ਕੀਤਾ. ਰਚਿਆ. "ਜਿਨਹਿ ਉਪਾਹਾ, ਤਿਨਹਿ ਬਿਨਾਹਾ." (ਆਸਾ ਮਃ ੫)


ਸੰ. (ਉਪ- ਆਖ੍ਯਾਨ) ਸੰਗ੍ਯਾ- ਪੁਰਾਣੀ ਕਥਾ. ਇਤਿਹਾਸ। ੨. ਕਿਸੇ ਕਥਾ ਨਾਲ ਸੰਬੰਧ ਰੱਖਣ ਵਾਲੀ ਕਹਾਣੀ.


ਦੇਖੋ, ਉਪਾਰਜਨ.


ਸੰ. उत्पाटन- ਉਤਪਾਟਨ. ਕ੍ਰਿ- ਪੁੱਟਣਾ. ਉਖੇੜਨਾ। ੨. ਚੀਰਨਾ. ਪਾੜਨਾ.


ਸੰ. उतपत्ति्- ਉਤਪੱਤਿ. ਸੰਗ੍ਯਾ- ਪੈਦਾਇਸ਼. "ਅਨਿਕ ਪਰਲਉ ਅਨਿਕ ਉਪਾਤਿ." (ਸਾਰ ਅਃ ਮਃ ੫) ੨. ਉਤਪੰਨ ਕੀਤੀ. ਰਚੀ. "ਆਪਿ ਸ੍ਰਿਸਟਿ ਉਪਾਤੀ." (ਵਾਰ ਮਾਝ ੧)


ਸੰ. ਉਪ- ਆਦਾਨ. ਗ੍ਰਹਿਣ ਕਰਨਾ. ਲੈਣਾ। ੨. ਗ੍ਯਾਨ। ੩. ਪ੍ਰਾਪਤੀ। ੪. ਆਪਣੇ ਆਪਣੇ ਵਿਸਿਆਂ ਵਿੱਚ ਇੰਦ੍ਰੀਆਂ ਦੀ ਪ੍ਰਵ੍ਰਿੱਤਿ। ੫. ਉਹ ਕਾਰਣ, ਜੋ ਕਾਰਜ ਵਿੱਚ ਬਦਲ ਜਾਵੇ- ਜੈਸੇ ਮਿੱਟੀ ਘੜੇ ਦਾ ਕਾਰਣ ਹੈ, ਅਤੇ ਮਿੱਟੀ ਹੀ ਘੜੇ ਦੀ ਸ਼ਕਲ ਵਿੱਚ ਬਦਲ ਗਈ ਹੈ. ਐਸੇ ਹੀ ਲੋਹੇ ਨੂੰ ਤਲਵਾਰ ਦਾ ਉਪਾਦਾਨ ਜਾਣਨਾ ਚਾਹੀਏ. "ਉਪਾਦਾਨ ਇਹ ਸਭ ਜਗ ਕੇਰੀ." (ਗੁਪ੍ਰਸੂ) ਵੇਦਾਂਤ ਅਨੁਸਾਰ ਮਾਇਆ ਜਗਤ ਦੀ ਉਪਾਦਾਨ ਹੈ.