Meanings of Punjabi words starting from ਗ

ਕ੍ਰਿ. ਵਿ- ਗਲ ਲਿਪਟਕੇ. "ਗੁਰਸਿਖ ਪ੍ਰੀਤਿ ਗੁਰੁ ਮਿਲੇ ਗਲਾਟੇ." (ਗਉ ਮਃ ੪)


ਗਲਗਏ. ਗਲਿਤ ਭਏ. "ਮਨਮੁਖ ਗਰਭਿ ਗਲਾਢੇ." (ਗਉ ਮਃ ੪)


ਕ੍ਰਿ- ਕਹਿਣਾ. ਗਲ (ਕੰਠ) ਤੋਂ ਧੁਨਿ ਦਾ ਕੱਢਣਾ। ੨. ਵਿ- ਕਥਿਤ. ਕਿਹਾ ਹੋਇਆ। ੩. ਗਲ ਦਾ. ਕੰਠ ਦਾ. ਗ੍ਰੀਵਾ ਨਾਲ ਸੰਬੰਧਿਤ. "ਤੇਤੇ ਬੰਧ ਗਲਾਣੇ." (ਮਾਰੂ ਮਃ ੫) ੪. ਸੰਗ੍ਯਾ- ਗਲਾਂਵਾਂ. ਗਿਰੇਬਾਨ.


ਸੰ. ग्लानि ਗ੍‌ਲਾਨਿ. ਸੰਗ੍ਯਾ- ਘ੍ਰਿਣਾ. ਨਫ਼ਰਤ.


ਸੰਗ੍ਯਾ- ਗਿਰੇਬਾਨ। ੨. ਗਲਬੰਧਨ. ਤੌਕ. ਗਲੇ ਦੀ ਰੱਸੀ. "ਘਤਿ ਗਲਾਵਾ ਚਾਲਿਆ ਤਿਨਿ ਦੂਤਿ." (ਵਾਰ ਗਉ ੧. ਮਃ ੪) "ਲੈ ਚਲੇ ਘਤਿ ਗਲਾਵਿਆ." (ਆਸਾ ਛੰਤ ਮਃ ੫) "ਜਿਉ ਤਸਕਰ ਪਾਇ ਗਲਾਵੈ." (ਵਾਰ ਗਉ ੧. ਮਃ ੪)


ਗਲ (ਗ੍ਰੀਵਾ) ਮੇ. ਗਲੇ ਵਿੱਚ. "ਗਲਿ ਜੇਵੜੀ ਹਉਮੈ." (ਗਉ ਮਃ ੫) ੨. ਗਲੇ ਸੇ. ਛਾਤੀ ਨਾਲ. "ਗਲਿ ਲਾਵੈਗੋ." (ਕਾਨ ਅਃ ਮਃ ੪)