Meanings of Punjabi words starting from ਪ

ਸੰਗ੍ਯਾ- ਪਤ੍ਰ. ਪੱਤਾ.


ਸੰਗ੍ਯਾ- ਪਤ੍ਰ. ਪੱਤਾ. "ਪਤਊਆ ਜ੍ਯੋਂ ਲਹਰ ਸੋਂ." (ਕ੍ਰਿਸਨਾਵ) ੨. ਪੱਤਿਆਂ ਦਾ ਝੋਂਪੜਾ. " ਨ੍ਰਿਪ ਬੈਠ ਪਤਊਵਨ ਬਾਂਧ ਜਹਾਂ." (ਰਾਮਾਵ) ੩. ਪੱਤੇ ਦਾ ਵਾਜਾ ਬਾਲਕ ਪੱਤੇ ਨੂੰ ਮੂੰਹ ਵਿੱਚ ਲੈ ਕੇ ਸੀਟੀ ਜੇਹੀ ਤਿੱਖੀ ਸੁਰ ਕਢਦੇ ਹਨ. ਦੇਖੋ, ਕ੍ਰਿਸਨਾਵਤਾਰ ਅਤੇ ਵਿਸਨੁਪੁਰਾਣ ਅੰਸ਼ ੫. ਅਃ ੬.


ਦੇਖੋ, ਪਾਤਸਾਹੀ, "ਏਕੋ ਅਮਰ, ਏਕਾ ਪਤਸਾਹੀ." (ਮਾਰੂ ਸੋਲਹੇ ਮਃ ੩)


ਸੰਗ੍ਯਾ- ਪ੍ਰਤਿਸ੍ਤਾ ਦੀ ਗਵਾਹੀ. "ਹਰਿਨਾਮ ਮਿਲੈ ਪਤਸਾਖ." (ਮਾਰੂ ਮਃ ੪) ੨. ਪਤ੍ਰ ਅਤੇ ਸ਼ਾਖਾ


ਸੰਗ੍ਯਾ- ਪੰਕ੍ਤਿ. "ਸੁਭੰਤ ਦੰਤ ਪੱਤਕੰ." (ਗ੍ਯਾਨ) ਦੰਦਾਂ ਦੀ ਪੰਕ੍ਤਿ। ੨. ਦੇਖੋ, ਪੱਤਿਕਾ.


ਸੰ. ਉਡਕੇ ਜਾਣ ਵਾਲਾ ਜੀਵ. ਪੰਛੀ¹। ੨. ਸੂਰਜ। ੩. ਤੀਰ.