Meanings of Punjabi words starting from ਬ

ਵਿ- ਅੰਹਕਾਰ ਦਾ ਵਾਕ ਕਹਿਣ ਵਾਲਾ. ਅਭਿਮਾਨੀ. ਸ਼ੇਖੀ ਮਾਰਨ ਵਾਲਾ.


ਦੇਖੋ, ਵਡਭਾਗਸਿੰਘ.


ਵਿ- ਵਡੇ ਭਾਗਾਂ ਵਾਲਾ. ਖ਼ੁਸ਼ਨਸੀਬ. "ਬਡਭਾਗੀ ਤਿਹ ਜਨ ਕਉ ਜਾਨਉ, ਜੋ ਹਰਿ ਕੇ ਗੁਨ ਗਾਵੈ." (ਰਾਮ ਮਃ ੯)


ਰਿਆਸਤ ਜੀਂਦ ਵਿੱਚ ਇੱਕ ਪਿੰਡ, ਜਿੱਥੇ ਸਰਦਾਰ ਬਸਾਵਾਸਿੰਘ ਦੀ ਔਲਾਦ ਮਾਲਿਕ ਹੈ. ਮਹਾਰਾਜਾ ਰਣਜੀਤਸਿੰਘ ਦਾ ਜਨਮ ਇਸੇ ਗ੍ਰਾਮ ਹੋਇਆ ਹੈ.¹ ਗੁੱਜਰਾਂਵਾਲੇ ਵਿੱਚ ਜਨਮ ਲਿਖਣ ਵਾਲੇ ਭੁਲੇਖਾ ਖਾ ਗਏ ਹਨ, ਦੇਖੋ, ਫੂਲਵੰਸ਼.


ਦੇਖੋ, ਬੜਵਾ.


ਡਿੰਗ. ਬਡਵਾ (ਘੋੜੀ) ਜੇਹਾ ਆਸ੍ਯ (ਮੂੰਹ) ਰੱਖਣ ਵਾਲਾ ਯਕ੍ਸ਼੍‍. ਜੱਛ ਦੇਵਤਾ.


ਵਿ- ਦੀਰਘ. ਮਹਾਨ। ੨. ਉੱਤਮ. ਸ਼੍ਰੇਸ੍ਟ.