Meanings of Punjabi words starting from ਭ

ਬਿਹਾਰ ਦੇ ਇੱਕ ਜਿਲੇ ਦਾ ਪ੍ਰਧਾਨ ਨਗਰ, ਜੋ ਗੰਗਾ ਦੇ ਸੱਜੇ ਕਿਨਾਰੇ ਹੈ. ਇਹ ਈ. ਆਈ. ਰੇਲਵੇ ਦਾ ਸਟੇਸ਼ਨ ਹੈ ਅਤੇ ਕਲਕੱਤੇ ਤੋਂ ੨੬੩ ਮੀਲ ਹੈ. ਗੁਰੂ ਤੇਗਬਹਾਦੁਰ ਸਾਹਿਬ ਇੱਥੇ ਵਿਰਾਜੇ ਹਨ. ਭਾਗਲਪੁਰ ਦੀ ਆਬਾਦੀ ੬੪, ੮੩੩ ਹੈ.


ਭਗਵਤ ਨਾਲ ਹੈ ਜਿਸ ਦਾ ਸੰਬੰਧ। ੨. ਪਰਮੇਸ਼ਰ ਦਾ ਭਗਤ. ਕਰਤਾਰ ਦਾ ਉਪਾਸਕ।¹ ੩. ਦੇਖੋ, ਭਾਗਉਤ ੨. "ਜਾਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ." (ਮਲਾ ਰਵਿਦਾਸ) ੪. ਦੇਖੋ, ਪੁਰਾਣ.


ਵਿ- ਭਾਗ੍ਯਵਾਨ੍‌. ਭਾਗ੍ਯ ਵਾਲਾ. ਖ਼ੁਸ਼ਨਸੀਬ.


ਭਾਗ੍ਯ ਦੀ ਲਾਲੀ. ਭਾਗ੍ਯ ਕਰਕੇ ਚੇਹਰੇ ਤੇ ਹੋਈ ਰਕ੍ਤ ਰੰਗਤ. "ਮੁਖਿ ਭਾਗਾਰਤੀ ਚਾਰੇ." (ਆਸਾ ਛੰਤ ਮਃ ੪) ੨. ਦੇਖੋ, ਭਾਗਾਰਥੀ.


ਸੰ. भागार्थिन. ਵਿ- ਹਿੱਸਾ ਚਾਹੁਣ ਵਾਲਾ.