Meanings of Punjabi words starting from ਹ

ਦੇਖੋ, ਹਰਿਸਚੰਦ੍ਰ। ੨. ਦੇਖੋ, ਹੀਰਚੰਦ.


ਦੇਖੋ, ਹਰਿਸਚੰਦ੍ਰ.


ਸੰ. ਸੰਗ੍ਯਾ- ਰੋਸ਼ੀਰ੍ਸ ਨਾਉਂ ਦਾ ਸਫੇਦ ਚੰਦਨ, ਜਿਸ ਦੀ ਸੁਗੰਧਿ ਨਾਲ ਨੇੜੇ ਦੇ ਬਿਰਛਾਂ ਦਾ ਭੀ ਚੰਦਨ ਹੋਣਾ ਮੰਨਿਆ ਹੈ. "ਰਾਮ ਪਾਰਸ ਚੰਦਨ ਹਮ ਕਾਸਟ ਲੋਸਟੁ, ਹਰਿ ਸੰਗਿ ਹਰੀ ਸਤਿਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ." (ਧਨਾ ਮਃ ੪) ਰਾਮ ਪਾਰਸ ਅਤੇ ਹਰਿਚੰਦਨ ਹੈ, ਅਸੀਂ ਕਾਠ ਅਤੇ ਲੋਹਾ ਹਾਂ। ੨. ਇੱਕ ਸੁਰਗ ਦਾ ਬਿਰਛ. ਦੇਖੋ, ਸੁਰਤਰੁ। ੩. ਚੰਦ੍ਰਮਾ ਦੀ ਚਾਂਦਨੀ। ੪. ਕਮਲਾਂ ਦੀ ਪਰਾਗ (Pollen).


ਦੇਖੋ, ਹਰਿਸਚੰਦ੍ਰ.


ਦੇਖੋ, ਹਰਜ। ੨. ਸੰਗ੍ਯਾ- ਹਰਿ (ਜਲ) ਤੋਂ ਉਤਪੰਨ ਹੋਇਆ ਕਮਲ। ੩. ਬਿਰਛ। ੪. ਦਿਨ, ਜੋ ਹਰਿ (ਸੂਰਜ) ਤੋਂ ਉਤਪੰਨ ਹੁੰਦਾ ਹੈ. (ਸਨਾਮਾ)


ਹਰਿ (ਸੂਰਜ) ਤੋਂ ਪੈਦਾ ਹੋਇਆ ਦਿਨ, ਉਸ ਦੀ ਵੈਰਣ ਰਾਤ. (ਸਨਾਮਾ) ੨. ਹਰਿ (ਜਲ) ਤੋਂ ਪੈਦਾ ਹੋਇਆ ਬਿਰਛ, ਉਸ ਦਾ ਵੈਰਾ ਹਾਥੀ. (ਸਨਾਮਾ)


ਕਰਤਾਰ ਦਾ ਯਸ਼. "ਹਰਿਜਸੁ ਕਰਤ ਸੰਤ ਦਿਨੁ ਰਾਤਿ." (ਸੁਖਮਨੀ) ੨. ਦੇਖੋ, ਜੀਤੋ ਮਾਤਾ.


ਦੇਖੋ, ਹਰਜੱਛ.


ਦੇਖੋ, ਹਰਜੱਛਨਿ ਨਾਦਨਿ.