Meanings of Punjabi words starting from ਉ

ਸੰ. ਵਿ- ਪ੍ਰਾਪਤ ਕਰਨ ਲਾਇਕ. ਗ੍ਰਹਿਣ ਕਰਨ ਯੋਗ੍ਯ। ੨. ਜਾਣ ਲੈਣ ਲਾਇਕ। ੩. ਸ਼੍ਰੇਸ੍ਟ. ਉੱਤਮ। ੪. ਸੰਗ੍ਯਾ- ਕਾਰਜ. ਕੰਮ.


ਦੇਖੋ, ਉਪਾਧਿ.


ਤਕੀਆ. ਸਿਰ੍ਹਾਣਾ. ਦੇਖੋ, ਉਪਧਾਨ. "ਅਸ ਗਾਦੀ ਡਸ ਰੁਚਿਰ ਫ਼ਰਸ਼ ਪਰ ਉਪਾਧਾਨ ਦੀਰਘ ਧਰਦੀਨ." (ਗੁਪ੍ਰਸੂ)


ਸੰ. ਸੰਗ੍ਯਾ- ਛਲ। ੨. ਰੁਤਬਾ. ਪਦਵੀ ੩. ਖ਼ਿਤਾਬ. Title। ੪. ਵਸਤੁ ਦੇ ਬੋਧ ਕਰਾਉਣ ਦਾ ਕਾਰਣ, ਜੋ ਵਸਤੁ ਤੋਂ ਭਿੰਨ (ਵੱਖਰਾ) ਹੋਵੇ, ਜੈਸੇ ਘਟਾਕਾਸ਼ ਨੂੰ ਘੜਾ ਪ੍ਰਗਟ ਕਰਦਾ ਹੈ, ਪਰ ਆਕਾਸ਼ ਤੋਂ ਘੜਾ ਜੁਦਾ ਹੈ। ੫. ਉਪਦ੍ਰਵ. ਉਤਪਾਤ.


ਸੰ. ਸੰਗ੍ਯਾ- ਜਿਸ ਦੇ ਪਾਸ ਜਾਕੇ ਪੜ੍ਹਿਆ ਜਾਵੇ. ਪੜ੍ਹਾਉਣ ਵਾਲਾ. ਵਿਦ੍ਯਾਗੁਰੂ. ਪਾਧਾ. ਮੁੱਦਰਿਸ. ਉਸਤਾਦ¹.


ਦੇਖੋ, ਉਪਾਧਿ.


ਇਮਾਰਤ ਦੀ ਕੁਰਸੀ। ੨. ਦੇਖੋ, ਉਪਾਯਨ.