Meanings of Punjabi words starting from ਕ

ਦੇਖੋ, ਕਨੈਤ.


ਸੰ. ਕਣੇਰ. ਸੰਗ੍ਯਾ- ਇੱਕ ਫੁੱਲਦਾਰ ਬੂਟਾ. ਇਸ ਦਾ ਫੁੱਲ ਖਾਸ ਕਰਕੇ ਸ਼ਿਵ ਉੱਪਰ ਚੜ੍ਹਾਈਦਾ ਹੈ. ਇਸ ਨੂੰ ਬਾਰਾਂ ਮਹੀਨੇ ਫੁੱਲ ਆਉਂਦੇ ਹਨ. ਇਸ ਦੇ ਪੱਤਿਆਂ ਦੀ ਨਸਵਾਰ ਭੀ ਬਣਦੀ ਹੈ, ਅਤੇ ਕਨੇਰ ਦੀ ਛਿੱਲ ਤਥਾ ਜੜ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. Pterospermum Acerifolium. ਫ਼ਾ. ਖ਼ਰਜ਼ਹਰਹ.


ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੀ ਇੱਕ ਜਾਤਿ, ਜਿਸ ਦਾ ਨਿਕਾਸ ਰਾਜਪੂਤਾਂ ਵਿੱਚੋਂ ਹੈ. ਕਿਤਨਿਆਂ ਨੇ ਇਸ ਦਾ ਮੂਲ "ਕਨ੍ਯਾਹੇਤ" ਲਿਖਿਆ ਹੈ. ਅਰਥਾਤ ਰਾਜਪੂਤ ਕੰਨ੍ਯਾ ਮਾਰ ਦਿੰਦੇ ਸੇ ਅਤੇ ਇਨ੍ਹਾਂ ਨੇ ਕੰਨ੍ਯਾ ਮਾਰਨੀ ਪਾਪ ਸਮਝਿਆ.