Meanings of Punjabi words starting from ਖ

ਸੰ. ਕ੍ਸ਼ਾਰਸਮੁਦ੍ਰ. ਸੰਗ੍ਯਾ- ਨਮਕੀਨ ਪਾਣੀ ਵਾਲਾ ਸਮੁੰਦਰ. "ਖਾਰਸਮੁੰਦ੍ਰ ਢੰਢੋਲੀਐ ਇਕੁ ਮਣੀਆਂ ਪਾਵੈ" (ਮਾਰੂ ਅਃ ਮਃ ੧) ੨. ਦੇਖੋ, ਖਾਲਸੇ ਦੇ ਬੋੱਲੇ.


ਸੰ ਕ੍ਸ਼ਾਰਕ. ਸੰਗ੍ਯਾ- ਛੁਹਾਰਾ. ਖ਼ੁਰਮਾ. "ਸੂਰਜਮਲ ਖਾਰਕ ਮੁਖ ਦੀਨੇ." (ਗੁਪ੍ਰਸੂ) ਸਗਾਈ ਵੇਲੇ ਦੁਲਹਾ (ਲਾੜੇ) ਦੇ ਮੁਖ ਦੁਲਹਨ (ਲਾੜੀ) ਦੇ ਲਾਗੀਆਂ ਵੱਲੋਂ ਛੁਹਾਰਾ ਦੇਣਾ, ਸੰਬੰਧ ਪੱਕਾ ਕਰਨ ਦਾ ਚਿੰਨ੍ਹ ਹੈ.


ਦੇਖੋ, ਖਾਰਿਜ.