Meanings of Punjabi words starting from ਘ

ਸੰਗ੍ਯਾ- ਬੇਚੋਬਾ ਤੰਬੂ. ਉਹ ਤੰਬੂ ਜਿਸ ਦੇ ਵਿਚਕਾਰ ਚੋਬ ਨਹੀਂ ਹੁੰਦੀ। ੨. ਉਹ ਥਾਂ ਜਿਸ ਵਿੱਚ ਦਮ ਰੁਕੇ. ਸਾਹ ਹੁੱਟ ਹੋਵੇ.


ਸੰਗ੍ਯਾ- ਘੋਟ. ਘੋੜਾ. "ਮ੍ਰਿਗ ਪਕਰੇ ਬਿਨ ਘੋਰ ਹਥੀਆਰ." (ਭੈਰ ਮਃ ੫) "ਘੋਰ ਬਿਨਾ ਕੈਸੇ ਅਸਵਾਰ?" (ਗੌਂਡ ਕਬੀਰ) ੨. ਸੰ. ਵਿ- ਗਾੜ੍ਹਾ. ਸੰਘਣਾ। ੩. ਭਯੰਕਰ. ਡਰਾਉਣਾ. "ਗੁਰ ਬਿਨੁ ਘੋਰ ਅੰਧਾਰ." (ਵਾਰ ਆਸਾ ਮਃ ੨) ੪. ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। ੫. ਸੰਗ੍ਯਾ- ਗਰਜਨ. ਗੱਜਣ ਦੀ ਕ੍ਰਿਯਾ. "ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ." (ਮਲਾ ਮਃ ੪. ਪੜਤਾਲ) ੬. ਧ੍ਵਨਿ. ਗੂੰਜ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੭. ਦੇਖੋ, ਘੋਲਨਾ. "ਮ੍ਰਿਗਮਦ ਗੁਲਾਬ ਕਰਪੂਰ ਘੋਰ." (ਕਲਕੀ) "ਹਲਾਹਲ ਘੋਰਤ ਹੈਂ." (ਰਾਮਾਵ)


ਸੰਗ੍ਯਾ- ਘੋੜਿਆਂ ਵਾਲੀ ਸੈਨਾ. ਹਯਸੇਨਾ. ਰਸਾਲਾ. (ਸਨਾਮਾ)


ਦੇਖੋ, ਘੋਰ ੧. "ਚਾਰੋਂਈ ਘੋਰਨ ਘਾਯਲਕੈ." (ਕ੍ਰਿਸਨਾਵ) "ਘੋਰੈ ਚਰਿ ਭੈਸ ਚਰਾਵਨ ਜਾਈ." (ਆਸਾ ਕਬੀਰ) ਦੇਖੋ, ਪਹਿਲਾ ਪੂਤ। ੨. ਦੇਖੋ, ਘੋਰ ੫. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸੰ. ਅੰਧੇਰੀ ਰਾਤ.