Meanings of Punjabi words starting from ਜ

ਯਮੁਨਾ ਜਿਸ ਅਦ੍ਰਿ (ਪਹਾੜ) ਤੋਂ ਨਿਕਲਦੀ ਹੈ, ਉਹ "ਕਲਿੰਦ" ਪਰਬਤ. ਦੇਖੋ, ਜਮਨੋਤਰੀ। ੨. ਕਲਿੰਦ ਪਹਾੜ ਦਾ ਵਸਨੀਕ. ਦੇਖੋ, ਗੰਗਾਦ੍ਰੀ.


ਕ੍ਰਿਸਨ ਜੀ ਅਤੇ ਵਰੁਣ. ਦੇਖੋ, ਜਮਨਾਪਤਿ ਅਤੇ ਜਮਨਾਪਿਤ.


ਯਮੁਨਾ ਦਾ ਭਾਈ ਯਮ. ਪੁਰਾਣਕਥਾ ਹੈ ਕਿ ਸੂਰਜ ਦੇ ਜੌੜੇ ਸੰਤਾਨ, ਯਮ ਅਤੇ ਯਮੁਨਾ ਹੋਏ.


ਪ੍ਰਿਥਿਵੀ. ਦੇਖੋ, ਜਮੁਨਨੀ.


ਯਮ। ੨. ਪ੍ਰਾਣ ਅੰਤ ਕਰਨ ਵਾਲਾ ਦੂਤ. "ਜਮੂਆ ਤਾਕੈ ਨਿਕਟਿ ਨ ਜਾਏ." (ਗੌਡ ਅਃ ਮਃ ੫)


ਸੰਗ੍ਯਾ- ਨਟਵਟੁ. ਨਟ ਦੀ ਆਗ੍ਯਾ ਅਨੁਸਾਰ ਖੇਲ ਕਰਨ ਵਾਲਾ ਲੜਕਾ। ੨. ਦੇਖੋ, ਜੰਬੂਰਾ.


ਜਨਮੈ. ਉਪਜੈ. ਉਗਦਾ ਹੈ. "ਗੁਰਮੁਖਿ ਬੀਜੈ ਸਚੁ ਜਮੈ." (ਆਸਾ ਅਃ ਮਃ ੩) ੨. ਜਮਾਅ਼ਤ. "ਜੋਗੀ ਦਿਗੰਬਰ ਜਮੈ ਸਣੁ ਜਾਸੀ." (ਵਾਰ ਮਾਰੂ ੨. ਮਃ ੫) ੩. [جمیِع] ਜਮੀਅ਼ ਬਿਲਕੁਲ "ਜਮੈ ਕਾਲੈ ਤੇ ਛੂਟੈ." (ਭੈਰ ਮਃ ੩)