Meanings of Punjabi words starting from ਨ

ਸੰਗ੍ਯਾ- ਲਯ ਤਾਰ ਨਾਲ ਅੰਗਾਂ ਦੀ ਹਰਕਤ, ਜਿਸ ਤੋਂ ਗੀਤ ਦੇ ਭਾਵ ਪ੍ਰਗਟ ਕੀਤੇ ਜਾਣ. ਨਾਚ. ਦੇਖੋ, ਤਾਂਡਵ.


ਦੇਖੋ, ਨਲੀਏਰ ਅਤੇ ਨਾਰੀਅਲ.


ਦੇਖੋ, ਨਰੇਂਦ੍ਰ ਅਤੇ ਰਾਜਨਰਿੰਦੁ. "ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜਨਰਿੰਦੁ." (ਸ਼੍ਰੀ ਮਃ ੫)


ਸੰਗ੍ਯਾ- ਨਾਰੀ. ਮਾਨੁਸੀ. "ਨਰੀ ਆਸੁਰੀ ਕਿੰਨ੍ਰਨੀ." (ਸਨਾਮਾ) ੨. ਦੇਖੋ, ਨਲੀ। ੨. ਫ਼ਾ. [نری] ਬੱਕਰੇ ਜਾਂ ਮੀਢੇ ਦੀ ਰੰਗੀ ਹੋਈ ਖੱਲ.


ਦੇਖੋ, ਜਾਹਮਣ.


ਦੇਖੋ, ਨਿਰੀਛਨ.


ਦੇਖੋ, ਨਰਜਾ.


ਦੇਖੋ, ਨਰ.; ਦੇਖੋ, ਨਰ. "ਨਰੂ ਮਰੈ ਨਰੁ ਕਾਮਿ ਨ ਆਵੈ." (ਗੌਡ ਕਬੀਰ)


ਸੰ. ਸੰਗ੍ਯਾ- ਨਰੇਸ਼. ਨਰ- ਈਸ਼. ਨਰਪਤਿ. ਰਾਜਾ.


ਸੰਗ੍ਯਾ- ਨਰੇਸ਼੍ਵਰ (ਰਾਜਾ) ਦੀ ਅਨੀ. ਰਾਜਾ ਦੀ ਫੌਜ. (ਸਨਾਮਾ)