Meanings of Punjabi words starting from ਪ

ਸੰਗ੍ਯਾ- ਪੱਤਿਆਂ ਦੇ ਝੜਨ ਦੀ ਕ੍ਰਿਯਾ। ੨. ਸ਼ਿਸ਼ਿਰ ਰੁੱਤ. ਖ਼ਿਜਾਂ ਦੀ ਮੌਸਮ. Autumn.


ਸੰਗ੍ਯਾ- ਪੋਤ- ਸ੍‍ਥਾਨ. ਨਦੀ ਦੇ ਕਿਨਾਰੇ ਉਹ ਥਾਂ, ਜਿੱਥੇ ਨੌਕਾ ਆਕੇ ਠਹਿਰੇ. "ਪਤਣ ਕੂਕੇ ਪਾਤਣੀ." (ਮਾਰੂ ਅਃ ਮਃ ੧) ੨. ਪੈਰਾਂ ਨਾਲ ਤੀਰ੍‍ਣ ਕਰੀਏ (ਤਰੀਏ) ਜਿਸ ਨੂੰ ਨਦੀ ਵਿੱਚ ਪੈਰਾਂ ਦਾ ਗਾਹਣ. ਪਗਾਹਣ। ੩. ਦੇਖੋ, ਪੱਤਨ। ੪. ਦੇਖੋ, ਪਤਨ.


ਦੇਖੋ, ਪਤਿਤ। ੨. ਸੰ. पतत ਵਿ- ਉਡਦਾਹੋਇਆ.


ਸੰ. पतविन ਸੰਗ੍ਯਾ- ਪੰਖਧਾਰੀ ਜੀਵ. ਪੰਛੀ। ੨. ਤੀਰ. "ਅੰਗ ਪਤਤ੍ਰਿਨ ਬੇਧੇ." (ਸਲੋਹ)


ਸੰ. पत ਧਾ ਡਿਗਣਾ, ਹੇਠ ਨੂੰ ਆਉਣਾ। ੨. ਸੰਗ੍ਯਾ- ਡਿਗਣ ਦਾ ਭਾਵ. ਗਿਰਨਾ. "ਜਿਉ ਦੀਪ ਪਤਨ ਪਤੰਗ." (ਬਿਲਾ ਅਃ ਮਃ ੫) "ਜੋ ਨਿੰਦੈ, ਤਿਸ ਕਾ ਪਤਨ ਹੋਇ." (ਗੌਂਡ ਮਃ ੫) ੩. ਅਧੋ ਗਤਿ. ਜ਼ਵਾਲ। ੪. ਪਾਪ। ੫. ਨਾਸ਼. ਮ੍ਰਿਤ੍ਯੁ.


ਸੰ. ਸੰਗ੍ਯਾ- ਨਗਰ. ਸ਼ਹਿਰ. ਪੱਟਨ। ੨. ਪਾਣੀ ਦਾ ਕਿਨਾਰਾ। ੩. ਨਦੀ ਦਾ ਇਹ ਥਾਂ, ਜਿੱਥੋਂ ਦੀ ਪੈਰੀਂ ਪਾਰ ਹੋ ਜਾਈਏ, ਕਿਸ਼ਤੀ ਦੀ ਲੋੜ ਨਾ ਪਵੇ.