Meanings of Punjabi words starting from ਬ

ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਮਹਿਮਾਂ. ਤਅ਼ਰੀਫ਼। ੩. ਵਡੇ ਹੋਣ ਦਾ ਭਾਵ. ਉੱਚਤਾ। ੪. ਮਿਸਾਲ. ਉਪਮਾ. "ਕਾਚੀ ਗਾਗਰਿ ਨੀਰੁ ਪਰਤੁ ਹੈ, ਇਆ ਤਨ ਕੀ ਇਹੈ ਬਡਾਈ."(ਸੋਰ ਕਬੀਰ)


ਦੇਖੋ, ਵਡਾਘਰ.


ਜਿੱਥੇ ਕਈ ਗੁਰਦ੍ਵਾਰੇ ਹੋਣ, ਉੱਥੇ ਪ੍ਰਧਾਨ ਗੁਰਦ੍ਵਾਰੇ ਦੀ ਇਹ ਪਦਵੀ ਹੋਇਆ ਕਰਦੀ ਹੈ, ਜਿਵੇਂ- ਮੁਕਤਸਰ ਅਤੇ ਦਮਦਮੇ ਮੁੱਖ ਗੁਰੁਧਾਮ, "ਬਡਾ ਦਰਬਾਰ" ਸੱਦੀਦੇ ਹਨ.


ਦੇਖੋ, ਦੋਹਰੇ ਦਾ ਰੂਪ ੧੮.


ਵਿ- ਅਤਿ ਵਡਾ। ੨. ਸੰਗ੍ਯਾ- ਵਡਾਪਨ.


ਵਿ- ਵਡਿਆਈ ਵਾਲਾ। ੨. ਅਤਿ ਪ੍ਰਬਲ. "ਐਸੋ ਕਾਲ ਬਡਾਨੀ ਰੇ." (ਬਿਲਾ ਕਬੀਰ)


ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸੁਪੁਤ੍ਰ ਬਾਬਾ ਸੂਰਜਮੱਲ ਜੀ ਦੀ ਵੰਸ਼ ਦੇ ਸੋਢੀਸਾਹਿਬ, ਜੋ ਖਾਸ ਕਰਕੇ ਆਨੰਦਪੁਰ ਵਿੱਚ ਪ੍ਰਧਾਨ ਹਨ. ਇਨ੍ਹਾਂ ਦੇ ਮੁਕਾਬਲੇ ਪ੍ਰਿਥੀਚੰਦ ਜੀ ਦੀ ਵੰਸ਼ ਦੇ ਸੋਢੀ "ਛੋਟਾ ਮੇਲ" ਸੱਦੀਦੇ ਹਨ.