Meanings of Punjabi words starting from ਹ

ਸੰਗ੍ਯਾ- ਕਰਤਾਰ ਦੇ ਸੇਵਕ, ਸਾਧੁਜਨ. "ਹਰਿਜਨ ਹਰਿ ਅੰਤਰ ਨਹੀਂ." (ਸਃ ਮਃ ੯)


ਹਰਿਜਨਾਂ ਨੇ. ਸਾਧੂਆਂ ਨੇ. "ਇਹ ਬੀਚਾਰੀ ਹਰਿਜਨੀ." (ਬਸੰ ਮਃ ੫)


ਦੇਖੋ, ਹਰਿਜਨ."ਜੋ ਸਚਾ ਹਰਿਜਾਨ." (ਵਾਰ ਬਿਹਾ ਮਃ ੪) ੨. ਹਰਿ (ਵਿਸਨੁ) ਦਾ ਯਾਨ ਗਰੁੜ। ੩. ਹਰਿ (ਇੰਦ੍ਰ) ਦੀ ਸਵਾਰੀ ਐਰਾਵਤ ਹਾਥੀ। ੪. ਹਰਿ (ਸੂਰਜ) ਦਾ ਵਾਹਨ ਘੋੜਾ.


ਹਰਿਜਨ ਦੇ. "ਚਰਨੀ ਆਇਪਵੈ ਹਰਿਜਾਨੈ." (ਕਲਿ ਮਃ ੪)


ਦੇਖੋ, ਹਰਿਜਨ ਅਤੇ ਹਰਿਜਨੀ. "ਵੀਚਾਰਿ ਡਿਠਾ ਹਰਿਜੰਨੀ." (ਵਾਰ ਵਡ ਮਃ ੪)


ਸੰ. ਸੰਗ੍ਯਾ- ਮ੍ਰਿਗ. ਕੁਰੰਗ. ਹਰਨ.


ਦੇਖੋ, ਹਰਣਾਖੀ.


ਸੰ. ਸੰਗ੍ਯਾ- ਮ੍ਰਿਗੀ. ਹਰਨੀ.


ਸੰ. ਵਿ- ਹਰਾ. ਸਬਜ਼. "ਹਰਿਤ ਵਸ੍ਤ ਤਨ ਧਰੇ." (ਪਾਰਸਾਵ) ੨. ਦੇਖੋ, ਹ੍ਰਿਤ.


ਹਰਿਤਾਲ (ਹੜਤਾਲ) ਦਾ ਸੰਖੇਪ. "ਲਾਇ ਤਨੈ ਹਰਿਤਾ." (ਕ੍ਰਿਸਨਾਵ) ੨. ਸਬਜ਼ੀ. ਹਰਿਤਤਾ।੩ ਦੇਖੋ, ਹਰਤਾ.


ਸੰ. ਸੰਗ੍ਯਾ- ਪੀਲੇ ਰੰਗ ਦੀ ਇੱਕ ਉਪਰ ਧਾਤੁ. ਹੜਤਾਲ. ਦੇਖੋ, ਹਰਤਾਲ। ੨. ਪੀਲੇ ਅਤੇ ਹਰੇ ਰੰਗ ਦਾ ਇੱਕ ਪ੍ਰਕਾਰ ਦਾ ਕਬੂਤਰ.