Meanings of Punjabi words starting from ਆ

ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਕੁਰੁਛੇਤ੍ਰ (ਕੁਰੁਕ੍ਸ਼ੇਤ੍ਰ) ਤੋਂ ਚਲਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਪਿੰਡ ਡੇਰਾ ਕੀਤਾ ਹੈ. "ਚਢੇ ਇਕਾਕੀ ਸਤਿਗੁਰੂ ਆਵਲ ਖੇੜੀ ਗ੍ਰਾਮ। ਪਹੁਚੇ ਤਿਸ ਥਲ ਜਾਇਕਰ ਉਤਰੇ ਹਿਤ ਬ੍ਰਿਸਾਮ." (ਗੁਪ੍ਰਸੂ)


ਹੈਰਾਨ ਪਰੇਸ਼ਾਨ ਅਤੇ ਮਜਨੂਨ ਦੇਖੋ ਆਵਲ.


ਆਮਲਕ. ਦੇਖੋ, ਆਉਲਾ. "ਜਣੁ ਡਾਲਿ ਚਮੁੱਟੇ ਆਵਲੇ." (ਚੰਡੀ ੩)


ਸੰ. ਸੰਗ੍ਯਾ- ਕ਼ਤ਼ਾਰ. ਪੰਕਤਿ. ਸ਼੍ਰੇਣੀ.


ਦੇਖੋ, ਔੜਨਾ. ਔਸਾਨ ਵਿੱਚ ਆਉਣਾ.


ਸੰਗ੍ਯਾ- ਇੱਟਾਂ ਪਕਾਉਣ ਦਾ ਪਚਾਵਾ. ਭੱਠਾ.


ਅਵਾਇਲਪਨ ਦੇ ਕਰਮ. ਦੇਖੋ, ਅਵਾਇਲ. "ਮਨ ਸਮਝੁ ਛੋਡਿ ਆਵਾਇਲੇ." (ਗੌਂਡ ਮਃ ੫)


ਦੇਖੋ, ਅਵਾਸ.


ਸੰ. ਸੰਗ੍ਯਾ- ਬੁਲਾਉਣ ਦੀ ਕ੍ਰਿਯਾ. ਸੱਦਣਾ। ੨. ਮੰਤ੍ਰ ਦ੍ਵਾਰਾ ਕਿਸੇ ਦੇਵਤੇ ਨੂੰ ਸੱਦਣ ਦੀ ਕ੍ਰਿਯਾ. "ਆਵਾਹਨ ਸਗਰੇ ਸੁਰ ਕਰੇ." (ਗੁਪ੍ਰਸੂ)