Meanings of Punjabi words starting from ਖ

ਵਿ- ਕ੍ਸ਼ਾਰਰਸ ਵਾਲਾ। ੨. ਸੰਗ੍ਯਾ- ਦੁਲਹਾ ਅਤੇ ਦੁਲਹਨਿ (ਲਾੜੇ ਲਾੜੀ) ਦੇ ਬੈਠਣ ਦਾ ਆਸਨ, ਜੋ ਫੇਰਿਆਂ ਸਮੇਂ ਵਿਛਾਈਦਾ ਹੈ. "ਮੋਤਿਨ ਕੇ ਚੌਕ ਕਰੇ ਲਾਲਨ ਕੇ ਖਾਰੇ ਧਰੇ." (ਕ੍ਰਿਸਨਾਵ) ੩. ਜ਼ਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਦੂਖਨਿਵਾਰਨ ਤੋਂ ਡੇਢ ਮੀਲ ਪੱਛਮ ਹੈ, ਇਸ ਥਾਂ ਦੋ ਗੁਰਦ੍ਵਾਰੇ ਹਨ-#(ੳ) ਮੰਜੀ ਸਾਹਿਬ. ਸ਼੍ਰੀ ਗੁਰੂ ਅਰਜਨ ਦੇਵ ਤਰਨਤਾਰਨ ਬਣਨ ਸਮੇਂ ਇੱਥੇ ਕਈ ਵੇਰ ਵਿਰਾਜੇ ਹਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਗੁਰੂ ਸਾਹਿਬ ਦਾ ਲਗਵਾਇਆ ਇੱਕ ਖੂਹ ਭੀ ਹੈ. ਪਿੰਡ ਵੱਲੋਂ ਦਸ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਹੈ.#(ਅ) ਦੂਖਨਿਵਾਰਨ. ਗੁਰੂ ਅਰਜਨ ਦੇਵ ਦੇ ਸਮੇਂ ਦੀ ਇੱਕ ਛਪੜੀ ਸੀ, ਜਿਸ ਵਿੱਚ ਕਈ ਵਾਰ ਗੁਰੂ ਸਾਹਿਬ ਨੇ ਚਰਣ ਧੋਏ. ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਇਹ ਪੱਕਾ ਤਾਲ ਬਣਵਾਇਆ ਗਿਆ ਅਤੇ ਪੰਜ ਸੌ ਰੁਪਯੇ ਸਾਲਾਨਾ ਜਾਗੀਰ ਦਿੱਤੀ ਗਈ. ਇਸ ਗੁਰਦ੍ਵਾਰੇ ਨਾਲ ਚਾਲੀ ਵਿੱਘੇ ਜ਼ਮੀਨ ਭੀ ਹੈ.

ਪਿੰਡ "ਭਾਈ ਕੇ ਮੱਟੂ" ਜਿਲਾ ਤਸੀਲ ਗੁਜਰਾਂਵਾਲਾ, ਥਾਣਾ ਨੁਸ਼ਹਿਰਾਵਿਰਕਾ ਤੋਂ ਨੈਰਤ ਕੋਣ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਜਦੋਂ ਗੁਰੂ ਜੀ ਇੱਥੇ ਆਕੇ ਬੈਠੇ ਤਾਂ ਇੱਕ ਆਦਮੀ ਮੱਥਾ ਟੇਕਕੇ ਪਾਸ ਬੈਠ ਗਿਆ, ਜਿਸ ਦੀਆਂ ਮੁੱਛਾਂ ਤਮਾਖੂ ਪੀਂਦੇ ਪੀਲੀਆਂ ਹੋ ਗਈਆਂ ਸਨ. ਗੁਰੂ ਜੀ ਨੇ ਉਸ ਦਾ ਨਾਉਂ ਪੁੱਛਿਆ ਤਾਂ ਉਸ ਨੇ ਉੱਤਰ ਦਿੱਤਾ ਕਿ ਮੇਰਾ ਨਾਉਂ "ਹਰਿਗੋਬਿੰਦ" ਹੈ. ਸਤਿਗੁਰਾਂ ਆਖਿਆ, ਭਾਈ, ਇਹ ਨਾਉਂ ਰਖਾਕੇ ਫੇਰ ਤਮਾਖੂ ਪੀਣ ਦਾ ਕੁਕਰਮ ਕਿਉਂ ਕਰਦਾ ਹੈਂ? ਤਾਂ ਉਸ ਨੇ ਅੱਗੋਂ ਲਈ ਤਮਾਖੂ ਪੀਣਾ ਛੱਡ ਦਿੱਤਾ, ਪਿਛਲੀ ਭੁੱਲ ਪੁਰ ਖਿਮਾ ਮੰਗੀ ਤੇ ਗੁਰੂ ਜੀ ਦਾ ਸਿੱਖ ਹੋਇਆ.#ਗੁਰਦ੍ਵਾਰਾ ਛੋਟਾ ਜਿਹਾ ਬਣਿਆ ਹੋਇਆ ਹੈ. ੭. ਸਾਉਂਣ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਗੁੱਜਰਾਂਵਾਲੇ ਤੋਂ ਨੈਰਤ ਕੋਣ ੧੫. ਮੀਲ ਹੈ.

ਦੇਖੋ, ਖਰਾਬ. "ਖਾਰਾਬਾ ਵੇਕਾਰ." (ਵਾਰ ਆਸਾ)

ਫ਼ਾ. [خارش] ਸੰਗ੍ਯਾ- ਖੁਜਲੀ. ਖਾਜ. ਦੇਖੋ, ਖਾਜ.