Meanings of Punjabi words starting from ਘ

ਘੋੜੇ ਦਾ ਅੰਤ (ਨਾਸ਼) ਕਰਨ ਵਾਲਾ ਸ਼ੇਰ, ਉਸ ਜੇਹੀ ਆਵਾਜ਼ ਵਾਲੀ ਬੰਦੂਕ਼. (ਸਨਾਮਾ)


ਸੰਗ੍ਯਾ- ਘੋੜੀ. ਘੋਟਿਕਾ। ੨. ਦੇਖੋ, ਅਘੋਰੀ.


ਘੋਰ- ਅੰਧਕਾਰ. ਭ੍ਯਾਨਕ ਅੰਧੇਰਾ. "ਗੁਰੁ ਬਿਨੁ ਘੋਰੰਧਾਰ." (ਪ੍ਰਭਾ ਅਃ ਮਃ ੩) ੨. ਗਾੜ੍ਹਾ ਹਨ੍ਹੇਰਾ. ਭਾਵ- ਅਗ੍ਯਾਨ.


ਦੇਖੋ, ਘੋਲਣਾ। ੨. ਸੰ. ਸੰਗ੍ਯਾ- ਅਧਰਿੜਕ. ਮਠਾ। ੩. ਖੱਟੀ ਲੱਸੀ. ਤਕ੍ਰ.


ਕ੍ਰਿ- ਵਾਰਨੇ ਹੋਣਾ. ਬਲਿਹਾਰ ਹੋਣਾ. ਪੁਰਾਣੀ ਰੀਤਿ ਹੈ ਕਿ ਪਰਮ ਸਨੇਹੀ ਦੇ ਸਿਰ ਉੱਪਰੋਂ ਪਾਣੀ ਵਾਰਕੇ ਪੀਤਾ ਜਾਂਦਾ ਹੈ. ਭਾਵ ਇਹ ਹੁੰਦਾ ਹੈ ਕਿ ਸਨੇਹੀ ਦੇ ਸਾਰੇ ਦੁੱਖ ਆਫ਼ਤਾਂ ਸ਼ੁਭਚਿੰਤਨ ਦੇ ਕਾਰਣ ਪਾਣੀ ਵਿੱਚ ਹੱਲ ਹੋ ਜਾਂਦੇ ਹਨ, ਅਰ ਪੀਣਵਾਲਾ ਉਨ੍ਹਾਂ ਨੂੰ ਆਪ ਅੰਗੀਕਾਰ ਕਰਦਾ ਹੋਇਆ ਸਨੇਹੀ ਦਾ ਸੁਖ ਚਾਹੁੰਦਾ ਹੈ. "ਹਉ ਘੋਲੀ ਜੀਉ ਘੋਲਿਘੁਮਾਈ ਤਿਸੁ ਸਚੇ ਗੁਰਦਰਬਾਰੇ ਜੀਉ." (ਮਾਝ ਮਃ ੫) "ਹਉ ਤਿਸੁ ਘੋਲ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ." (ਭਾਗੁ)


ਕ੍ਰਿ- ਪਾਣੀ ਅਥਵਾ ਕਿਸੇ ਦ੍ਰਵ ਪਦਾਰਥ ਵਿੱਚ ਕਿਸੇ ਵਸਤੂ ਨੂੰ ਮਿਲਾਉਣਾ. ਠੱਲ ਕਰਨਾ। "ਘੋਲੀ ਗੇਰੂ ਰੰਗੁ ਚੜਾਇਆ." (ਮਾਰੂ ਅਃ ਮਃ ੧)