Meanings of Punjabi words starting from ਨ

ਸੰ. ਨਾਰਿਕੇਲ. ਸੰਗ੍ਯਾ- ਨਾਰਿਯਲ. ਖੋਪੇ ਦਾ ਫਲ. "ਕੂਦ ਕੂਦ ਕਰ ਪਰੀ ਨਰੇਰ ਨਚਾਯਕੈ." (ਚਰਿਤ੍ਰ ੧੯੫) ਚਿਤਾ ਦੀ ਅੱਗ ਵਿੱਚ ਸਤੀ ਹੋਣ ਲਈ ਹੱਥ ਵਿੱਚ ਨਾਰੀਅਲ ਨਚਾਕੇ ਕੁੱਦ ਪਈਆਂ. ਸਤੀਆਂ ਨਲੇਰ ਸੰਧੂਰ ਆਦਿ ਸਾਮਗ੍ਰੀ ਹਥ ਲੈਕੇ ਚਿਤਾ ਚੜ੍ਹਦੀਆਂ ਹਨ.


ਸੰ. नरेन्द्र. ਸੰਗ੍ਯਾ- ਨਰ- ਇੰਦ੍ਰ. ਮਨੁੱਖਾਂ ਦਾ ਸ੍ਵਾਮੀ, ਰਾਜਾ। ੨. ਕੁਬੇਰ ਦੇਵਤਾ.


ਮਹਾਰਾਜਾ ਕਰਮਸਿੰਘ ਪਟਿਆਲਾਪਤਿ ਦਾ ਸੁਪੁਤ੍ਰ ਅਤੇ ਪਟਿਆਲੇ ਦਾ ਮਹਾ ਪ੍ਰਤਾਪੀ ਮਹਾਰਾਜਾ, ਜਿਸ ਦਾ ਜਨਮ ਮੱਘਰ ਬਦੀ ੧੦. ਸੰਮਤ ੧੮੮੦ (੨੬ ਨਵੰਬਰ ਸਨ ੧੮੨੩) ਨੂੰ ਹੋਇਆ. ਇਹ ਧਰਮ ਅਤੇ ਨੀਤਿ ਦਾ ਪੁੰਜ ਤੇਈ ਵਰ੍ਹੇ ਦੀ ਉਮਰ ਵਿੱਚ ਮਾਘ ਬਦੀ ੬. ਸੰਮਤ ੧੯੦੨ (੧੮ ਜਨਵਰੀ ਸਨ ੧੮੪੬) ਨੂੰ ਰਾਜਸਿੰਘਾਸਨ ਤੇ ਬੈਠਾ ਅਤੇ ਰਾਜ ਦਾ ਪ੍ਰਬੰਧ ਬਹੁਤ ਉੱਤਮ ਰੀਤਿ ਨਾਲ ਕੀਤਾ. ਮਹਾਰਾਜਾ ਨਰੇਂਦ੍ਰਸਿੰਘ ਦਾ ਦਰਬਾਰ ਸੂਰਵੀਰ ਅਤੇ ਗੁਣਵਾਨਾਂ ਨਾਲ ਭਰਪੂਰ ਰਹਿਂਦਾ ਸੀ. ਸਨ ੧੮੫੭- ੫੮ ਦੇ ਗਦਰ ਸਮੇਂ ਮਹਾਰਾਜਾ ਨੇ ਆਪਣੇ ਤਾਈਂ ਸਰਕਾਰ ਅੰਗ੍ਰੇਜ਼ ਦਾ ਸੱਚਾ ਮਿਤ੍ਰ ਸਿੱਧ ਕੀਤਾ. ਗਵਰਨਮੈਂਟ ਬਰਤਾਨੀਆ ਨੇ ਭੀ ਮਹਾਰਾਜਾ ਦੀ ਪੂਰੀ ਕਦਰ ਕੀਤੀ ਅਤੇ ੧੮. ਜਨਵਰੀ ਸਨ ੧੮੬੦ ਨੂੰ ਅੰਬਾਲੇ ਦਰਬਾਰ ਕਰਕੇ ਲਾਰਡ ਕੈਨਿੰਗ (Lord Canning) ਨੇ ਸਰਕਾਰ ਵੱਲੋਂ ਮਹਾਰਾਜਾ ਦਾ ਧੰਨਵਾਦ ਕੀਤਾ ਅਤੇ ਨਾਰਨੌਲ ਦਾ ਇਲਾਕਾ ਦਿੱਤਾ. ੧. ਨਵੰਬਰ ਸਨ ੧੮੬੧ ਨੂੰ ਕੇ. ਸੀ. ਐਸ. ਆਈ. (K. C. S. I. ) ਦਾ ਖ਼ਿਤਾਬ ਮਿਲਿਆ ਅਤੇ ਗਵਰਨਰ ਜਨਰਲ ਦੀ ਕੌਂਸਲ ਦੀ ਮੈਂਬਰੀ ਪ੍ਰਾਪਤ ਹੋਈ।ਸਨ ੧੮੬੦ ਵਿੱਚ ਜੋ ਮੁਤਬੰਨਾ ਕਰਨ ਦਾ ਅਧਿਕਾਰ ਫੂਲਕੀਆਨ ਰਿਆਸਤਾਂ ਨੂੰ ਦਿੱਤਾ ਗਿਆ ਸੀ, ਉਸ ਦੀ ਸਨਦ ੫. ਮਾਰਚ ਸਨ ੧੮੬੨ ਨੂੰ ਮਿਲੀ. ਮਹਾਰਾਜਾ ਨਰੇਂਦ੍ਰ ਸਿੰਘ ਨੇ ਦੋ ਸਾਥੀ ਰਾਜਿਆਂ ਨੂੰ ਨਾਲ ਮਿਲਾਕੇ ਜੋ ਰਾਜਪ੍ਰਬੰਧ ਦੇ ਨਿਯਮ ਥਾਪੇ ਅਰ ਅੰਗ੍ਰੇਜ਼ੀ ਸਰਕਾਰ ਨਾਲ ਅਹਿਦੋ ਪੈਮਾਨ ਠਹਿਰਾਏ ਹਨ, ਉਨ੍ਹਾਂ ਤੋਂ ਆਪ ਦੀ ਪੂਰੀ ਬੁੱਧਿਮੱਤਾ (ਦਾਨਾਈ) ਅਤੇ ਦੂਰੰਦੇਸ਼ੀ ਪ੍ਰਗਟ ਹੁੰਦੀ ਹੈ. ਉਨਤਾਲੀ ਵਰ੍ਹੇ ਦੀ ਉਮਰ ਵਿਚ ੧੩. ਨਵੰਬਰ ਸਨ ੧੮੬੨ ਨੂੰ ਮਹਾਰਾਜ ਦਾ ਦੇਹਾਂਤ ਪਟਿਆਲੇ ਹੋਇਆ. ਦੇਖੋ, ਪਟਿਆਲਾ.


(the Chamber of Princes) ਹਿੰਦੁਸਤਾਨ ਦੇ ਹੁਕਮਰਾਂ (Ruling Princes) ਰਾਜੇ ਮਹਾਰਾਜੇ ਨਵਾਬ ਆਦਿਕਾਂ ਦੀ ਮਾਨ ਯੋਗ੍ਯ ਸਭਾ, ਜੋ ਸਨ ੧੯੨੧ ਵਿਚ ਕਾਇਮ ਹੋਈ. ਇਸ ਦਾ ਹਰ ਸਾਲ ਦਿੱਲੀ ਇਜਲਾਸ ਹੁੰਦਾ ਹੈ, ਅਰ ਆਰੰਭਕ ਸਪੀਚ ਵਾਇਸਰਾਇ ਸਾਹਿਬ ਦੀ ਹੋਇਆ ਕਰਦੀ ਹੈ. ਇਸ ਮੰਡਲ ਦੇ ਪਹਿਲੇ ਚੈਨਸਲਰ (Chancelor) ਮਹਾਰਾਜਾ ਗੰਗਾਸਿੰਘ ਜੀ ਬੀਕਾਨੇਰ ਸਨ, ਹੁਣ ਮਹਾਰਾਜਾ ਭੂਪੇਂਦ੍ਰ ਸਿੰਘ ਸਾਹਿਬ ਪਟਿਆਲਾ ਹਨ.#ਨਰੇਂਦ੍ਰ ਸਿੰਘ ਦਾ ਮੁੱਖ ਮੰਤਵ੍ਯ ਹੈ ਕਿ ਗਵਰਨਮੇਂਟ ਨਾਲ ਜੋ ਰਿਆਸਤਾਂ ਦਾ ਸੰਬੰਧ ਸੰਧਿਪਤ੍ਰਾਂ (treaties) ਅਤੇ ਸਨਦਾਂ ਦ੍ਵਾਰਾ ਕਾਇਮ ਹੋਇਆ ਹੈ, ਉਸ ਦੀ ਪੂਰੀ ਪਾਲਨਾ ਹੋਵੇ, ਅਰ ਰਿਆਸਤਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ, ਅਰ ਸਮੇਂ ਅਨੁਸਾਰ ਰਿਆਸਤ ਦੇ ਹਰੇਕ ਸੀਗੇ ਦਾ ਸੁਧਾਰ ਹੁੰਦਾ ਰਹੇ.


ਦੇਖੋ, ਦਾਦੂ.


ਵਿ- ਰੁਜ ਰਹਿਤ. ਨੀਰੋਗ. ਅਰੋਗ