Meanings of Punjabi words starting from ਪ

ਸੰਗ੍ਯਾ- ਛੱਤ ਦੇ ਪਾਣੀ ਪਤਨ (ਡਿਗਣ) ਦਾ ਨਾਲਾ. ਪਰਨਾਲਾ.


ਸੰ. ਪਤ੍ਨੀ ਸੰਗ੍ਯਾ- ਭਾਰਯਾ. ਵਹੁਟੀ.


ਵਿ- ਡਿਗਣ ਲਾਇਕ। ੨. ਸੰਗ੍ਯਾ- ਅਧੋਗਤਿ (ਹਿਠਾਹਾਂ) ਲੈ ਜਾਣ ਵਾਲਾ, ਪਾਪਕਰਮ.


ਸੰ. ਪਾਤ੍ਰ. ਭਾਂਡਾ. ਬਰਤਨ। ੨. ਪਤ੍ਰ- ਪੱਤਾ.


ਸੰ. ਪ੍ਰਤਰਣ. ਸੰਗ੍ਯਾ- ਤਰਨਾ. ਪਾਰ ਉਤਰਨਾ। ੨. ਵ੍ਰਿੱਧੀ (ਤਰੱਕੀ) ਨੂੰ ਪ੍ਰਾਪਤ ਹੋਣਾ.