Meanings of Punjabi words starting from ਭ

ਇਹ ਖਤ੍ਰੀ, ਸੈਦਪੁਰ (ਏਮਨਾਬਾਦ) ਦੇ ਹਾਕਿਮ ਜਾਲਿਮਖ਼ਾਨ ਦਾ ਅਹਿਲਕਾਰ, ਭਾਰੀ ਰਿਸ਼ਵਤਖ਼ੋਰ ਸੀ. ਇੱਕ ਵਾਰ ਇਸ ਨੇ ਬ੍ਰਹਮਭੋਜ ਕੀਤਾ. ਉਸ ਸਮੇਂ ਗੁਰੂ ਨਾਨਕਦੇਵ ਲਾਲੋ ਤਖਾਣ ਦੇ ਘਰ ਠਹਿਰੇ ਹੋਏ ਸਨ. ਜਦ ਸਤਿਗੁਰੂ ਜੀ ਇਸ ਦਾ ਨਿਉਂਦਾ ਨਾ ਮੰਨਕੇ ਭੋਜਨ ਕਰਨ ਨਾ ਗਏ, ਤਦ ਇਸ ਨੇ ਆਪਣਾ ਅਪਮਾਨ ਸਮਝਕੇ ਗੁਰੂ ਜੀ ਨੂੰ ਹੁਕੂਮਤ ਨਾਲ ਤਲਬ ਕੀਤਾ. ਗੁਰੂ ਸਾਹਿਬ ਨੇ ਭਰੀ ਸਭਾ ਵਿੱਚ ਭਾਗੋ ਦਾ ਅੰਨ ਲਹੂ ਅਤੇ ਲਾਲੋ ਦਾ ਦੁੱਧ ਸਿੱਧ ਕਰਕੇ ਸ਼ੁਭ ਸਿਖ੍ਯਾ ਦਿੱਤੀ.


ਢਿੱਲੋ ਗੋਤ ਦੀ ਉੱਚ ਆਚਾਰ ਵਾਲੀ ਇਸਤ੍ਰੀ. ਪਿੰਡ ਚੁਭਾਲ (ਝਬਾਲ) ਜਿਲਾ ਅਮ੍ਰਿਤਸਰ ਦੀ ਵਸਨੀਕ, ਜੋ ਸ਼੍ਰੀ ਗੁਰੂ ਅਰਜਨਦੇਵ ਜੀ ਦੇ ਅਨੰਨ ਸਿੱਖ ਭਾਈ ਲੰਗਾਹ ਦੇ ਭਾਈ ਪੇਰੋਸ਼ਾਹ ਦੀ ਔਲਾਦ ਵਿੱਚੋਂ ਸੀ. ਜਦ ਬਹੁਤ ਸਿੱਖ ਆਨੰਦਪੁਰ ਦੇ ਜੰਗ ਵਿੱਚ ਬੇਦਾਵਾ ਲਿਖਕੇ ਘਰੀਂ ਆਏ, ਤਦ ਇਸ ਨੇ ਉਨ੍ਹਾਂ ਨੂੰ ਧਿੱਕਾਰਿਆ ਅਰ ਆਪ ਘੋੜੇ ਤੇ ਸਵਾਰ ਹੋਕੇ ਸਿੰਘਭੇਸ ਧਾਰਕੇ ਅਜੇਹੇ ਤਰਕ ਦੇ ਵਾਕ ਕਹੇ, ਜਿਨ੍ਹਾਂ ਦੇ ਅਸਰ ਨਾਲ ਬਹੁਤ ਸਿੱਖ ਸਤਿਗੁਰੂ ਦੀ ਸੇਵਾ ਵਿੱਚ ਹਾਜਿਰ ਹੋਣ ਲਈ ਤਿਆਰ ਹੋ ਗਏ.#ਸੰਮਤ ੧੭੬੨ ਵਿੱਚ ਭਾਗੋਮਈ ਸਿੰਘਾਂ ਨਾਲ ਸ਼ਾਮਿਲ ਹੋਕੇ ਮੁਕਤਸਰ ਦੇ ਜੰਗ ਵਿੱਚ ਵਡੀ ਬਹਾਦੁਰੀ ਨਾਲ ਲੜੀ ਅਤੇ ਬਹੁਤ ਘਾਇਲ ਹੋਈ, ਦਸ਼ਮੇਸ਼ ਨੇ ਇਸ ਦਾ ਇਲਾਜ ਕਰਵਾਕੇ ਰਾਜੀ ਕੀਤਾ ਅਰ ਅਮ੍ਰਿਤ ਛਕਾਕੇ ਭਾਗਕੌਰ ਬਣਾਈ. ਇਹ ਮੁਰਦਾਵਾਂ ਭੇਸ ਧਾਰ ਕੇ ਸਤਿਗੁਰੂ ਦੀ ਸਦਾ ਅੜਦਲ ਵਿੱਚ ਰਹਿਂਦੀ ਸੀ. ਜਦ ਕਲਗੀਧਰ ਅਬਿਚਲਨਗਰ ਅੰਤਰਧਾਨ (ਲੋਪ) ਹੋਗਏ, ਤਦ ਇਹ ਉਦਾਸ ਹੋਕੇ ਬਿਦਰ ਚਲੀਗਈ ਅਰ ਉਸੇ ਥਾਂ ਦੇਹ ਤਿਆਗੀ. ਇਸ ਦੇ ਨਾਮ ਦਾ ਅਬਿਚਲਨਗਰ ਵਿੱਚ ਇੱਕ ਬੁੰਗਾ ਹੈ, ਜਿਸ ਵਿੱਚ ਦਰਬਾਰ ਦਾ ਵਡਾ ਪੁਜਾਰੀ ਰਹਿਂਦਾ ਹੈ. ਇਸ ਦੇ ਬਰਛੇ ਦਾ ਫਲ ਗੁਰੂਸਾਹਿਬ ਦੇ ਸਿੰਘਾਸਨ ਤੇ ਹੁਣ ਤੀਕ ਸਨਮਾਨ ਪਾ ਰਿਹਾ ਹੈ, ਜਿਸ ਨੂੰ ਅਣਜਾਣ ਅਸ੍ਟਭੁਜੀ ਦੇਵੀ ਆਖਦੇ ਹਨ.


ਸੰਗ੍ਯਾ- ਭੱਜਣ (ਨੱਠਣ) ਦੀ ਕ੍ਰਿਯਾ. ਦੌੜ। ੨. ਸੰ. भाज्ञ. ਧਾ- ਹਿੱਸਾ ਕਰਨਾ, ਵੰਡਣਾ, ਟੁਕੜੇ ਟੁਕੜੇ ਕਰਨਾ। ੩. ਸੰ. भ भ्राज्. ਭ੍ਰਾਜ- ਧਾ- ਚਮਕਣਾ. ਪ੍ਰਕਾਸ਼ਣਾ. "ਜਨਕ ਸ ਭਾਜਾ." (ਰਾਮਾਵ) ਰਾਜਾ ਜਨਕ ਪ੍ਰਕਾਸ਼ ਸਹਿਤ। ੪. ਦੇਖੋ, ਭਜ.


ਭੱਜੋ, ਨੱਠੋ। ੨. ਭਜੋ. ਸਿਮਰਨ ਕਰੋ. "ਇਕ ਭਾਜਹੁ ਰਾਮ ਸਨੇਹੀ." (ਸੋਰ ਮਃ ੫)


ਸੰ. ਵਿ- ਵੰਡਣਾ ਵਾਲਾ। ੨. ਸੰਗ੍ਯਾ- ਉਹ ਅੰਗ, ਜਿਸ ਤੋਂ ਕਿਸੇ ਰਾਸ਼ਿ ਨੂੰ ਭਾਗ ਦਿੱਤਾ ਜਾਵੇ.


ਕ੍ਰਿ- ਭੱਜਣਾ. ਨੱਸਣਾ. "ਭਾਜਨ ਥਾਕੇ." (ਧਨਾ ਮਃ ੫) ੨. ਸੰ. ਸੰਗ੍ਯਾ- ਹਿੱਸਾ ਕਰਾਉਣ ਦੀ ਕ੍ਰਿਯਾ. ਵੰਡਾਉਣਾ। ੩. ਪਾਤ੍ਰ. ਬਰਤਨ. "ਭਾਜਨ ਹੈਂ ਬਹੁ ਨਾਨ੍ਹਾ ਰੇ." (ਮਾਲੀ ਨਾਮਦੇਵ)