Meanings of Punjabi words starting from ਵ

ਵ੍ਰਿੰਦਾ (ਰਾਧਿਕਾ) ਦੇ ਵਿਚਰਣ ਦਾ अरण्य. (ਜੰਗਲ). ਜਿੱਥੇ ਰਾਧਾ ਨੇ ਕ੍ਰੀੜਾ ਕੀਤੀ ਹੈ. ਦੇਖੋ, ਬਿੰਦ੍ਰਾਬਨ। ੨. ਤੁਲਸੀ ਦਾ ਵਨ. ਉਹ ਜੰਗਲ, ਜਿਸ ਵਿੱਚ ਵ੍ਰਿੰਦਾ (ਤੁਲਸੀ) ਬਹੁਤ ਹੈ.


ਵਿਆਹੀ. ਦੇਖੋ, ਵਰਣਾ। ੨. ਸੰ. ਵਰ੍‍ਤ੍ਰੀ. ਸੰਗ੍ਯਾ- ਵਿਆਹ ਸਮੇਂ ਲਾੜੇ ਵੱਲੋਂ ਲਾੜੀ ਨੂੰ ਭੇਜੀ ਵਸਤ੍ਰ ਗਹਿਣੇ ਆਦਿ ਸਾਮਗ੍ਰੀ. ਬਹੁਮੁੱਲੀ ਓਢਣੀ.


ਦੇਖੋ, ਵਰੀਯ.


ਦਫ਼਼ਅ਼ਹ. ਬਾਰ. "ਵਾਰਿ ਜਾਈ ਲਖ ਵਰੀਆ." (ਮਾਝ ਮਃ ੫) ੨. ਦੇਖੋ, ਵਰੀਯ। ੩. ਵਰਣ (ਵਿਆਹਣ) ਵਾਲਾ.


ਵਿ- ਵੀਰਤ੍ਵਵਾਨ. ਬਹਾਦੁਰੀ ਵਾਲਾ. "ਸੋ ਸੂਰਾ ਵਰੀਆਮੁ." (ਮਃ ੩. ਵਾਰ ਸ੍ਰੀ)


ਸੰ. वरीयस्. ਵਿ- ਬਹੁਤ ਉੱਤਮ. ਨਿਹਾਯਤ ਉਮਦਾ.


ਦੇਖੋ, ਬਰੁ। ੨. ਦੇਖੋ, ਵਰ.


ਸੰ. ਸੰਗ੍ਯਾ- ਜਲਾਂ ਦਾ ਸ੍ਵਾਮੀ ਦੇਵਤਾ. ਪੁਰਾਣਾਂ ਵਿੱਚ ਇਸ ਨੂੰ ਕਰਦਮ ਦਾ ਪੁਤ੍ਰ ਅਤੇ ਮਗਰਮੱਛ ਪੁਰ ਸਵਾਰੀ ਕਰਨ ਵਾਲਾ ਮੰਨਿਆ ਹੈ. ਇਹ ਸੱਪ ਦੇ ਫਨ ਦੀ ਸਿਰ ਪੁਰ ਛਤਰੀ ਰਖਦਾ ਹੈ. ਇਸ ਦੀ ਪੁਰੀ "ਵਸੁਧਾ" ਨਗਰ ਹੈ. ਸ਼ਸਤ੍ਰ ਪਾਸ਼ (ਫਾਹੀ) ਹੈ. ਵਰੁਣ ਪੱਛਮ (ਪਸ਼੍ਚਿਮ) ਦਿਸ਼ਾ ਦਾ ਸ੍ਵਾਮੀ ਹੋਣ ਕਰਕੇ ਦਿਕਪਾਲਾਂ ਵਿੱਚ ਭੀ ਗਿਣਿਆ ਜਾਂਦਾ ਹੈ. ਵਰੁਣ ਨੂੰ ਅਦਿਤਿ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ ਭੀ ਲਿਖਿਆ ਹੈ। ੨. ਜਲ। ੩. ਸੂਰਜ.