Meanings of Punjabi words starting from ਖ

ਅ਼. [خارج] ਵਿ- ਨਿਕਲਨੇ ਵਾਲਾ. ਬਾਹਰ ਹੋਣ ਵਾਲਾ। ੨. ਕੱਢਿਆ ਹੋਇਆ. ਬਾਹਰ ਕੀਤਾ ਹੋਇਆ। ੩. ਰੱਦ ਕੀਤਾ. ਖੰਡਿਤ.


ਸੰਗ੍ਯਾ- ਪਿਟਾਰੀ. "ਪਤਿ ਕੁਸ੍ਟੀ ਕੋ ਧਰ ਵਿੱਚ ਖਾਰੀ." (ਗੁਪ੍ਰਸੂ) ੨. ਸਮੁੰਦਰ, ਜੋ ਖਾਰੇ ਜਲ ਵਾਲਾ ਹੈ. "ਖਾਰੀ ਲਗ ਲੱਛਮੀ ਸਗਰੀ." (ਗੁਪ੍ਰਸੂ) ੩. ਮੱਟੀ. ਚਾਟੀ. "ਡਾਰ ਦਈ ਦਧਿ ਕੀ ਸਭਿ ਖਾਰੀ." (ਕ੍ਰਿਸਨਾਵ) ੪. ਵਿ- ਖਾਰੇ ਸੁਆਦ ਵਾਲੀ. "ਅੰਤ ਕੀ ਬਾਰ ਹੋਤ ਕਤ ਖਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ੫. ਸੰ. खारी ਸੰਗ੍ਯਾ- ਇੱਕ ਮਣ ਅਠਾਈ ਸੇਰ ਤੋਲ।¹ ੬. ਦਾਗ. ਧੱਬਾ.


ਮਾਂਗਟ (ਜਿਲਾ ਗੁਜਰਾਤ) ਨਿਵਾਸੀ ਭਾਈ ਬੰਨੋ ਨੂੰ ਸੰਮਤ ੧੬੬੧ ਵਿੱਚ ਸ਼੍ਰੀ ਗੁਰੂ ਅਰਜਨਦੇਵ ਜੀ ਦੀ ਆਗ੍ਯਾ ਹੋਈ ਕਿ ਲਹੌਰ ਜਾਕੇ ਗ੍ਰੰਥਸਾਹਿਬ ਜੀ ਦੀ ਜਿਲਦ ਬੰਧਵਾ ਲਿਆਓ. ਭਾਈ ਜੀ ਨੇ ਰਸਤੇ ਆਉਂਦੇ ਜਾਂਦੇ ਬਹੁਤ ਦਿਨ ਲਾਕੇ ਇੱਕ ਉਤਾਰਾ ਕਰ ਲਿਆ, ਅਤੇ ਕੁਝ ਬਾਣੀ ਵਾਧੂ ਸ਼ਾਮਿਲ ਕਰ ਦਿੱਤੀ. ਜਦ ਇਹ ਪੰਜਵੇਂ ਸਤਿਗੁਰੂ ਦੇ ਪੇਸ਼ ਹੋਈ, ਤਦ ਸ਼੍ਰੀ ਗੁਰੂ ਜੀ ਨੇ ਇਸ ਦਾ ਨਾਉਂ ਵਾਧੂ ਬਾਣੀ ਮਿਲਾਉਣ ਕਾਰਣ "ਖਾਰੀ ਬੀੜ" ਰੱਖਿਆ. ਇਹ ਬੀੜ ਮਾਂਗਟ ਵਿੱਚ ਭਾਈ ਬੰਨੋ ਜੀ ਦੀ ਸੰਤਾਨ ਪਾਸ ਹੈ. ਲਹਿੰਦੇ ਵੱਲ ਜਾਦਾ ਉਤਾਰੇ ਇਸੇ ਬੀੜ ਦੇ ਹਨ. ਦੇਖੋ, ਗ੍ਰੰਥ ਸਾਹਿਬ, ਬੰਨੋ ਭਾਈ ਅਤੇ ਮਾਂਗਟ.


ਸੰਗ੍ਯਾ- ਕ੍ਸ਼ਾਰਤਾ. ਖਾਰਾਪਨ. "ਕਰਮ ਕਰਿ ਖਾਰੁ ਮਫੀਟਸਿ ਰੀ." (ਧਨਾ ਤ੍ਰਿਲੋਚਨ) ੨. ਦੇਖੋ, ਖਾਰ.


ਦੇਖੋ, ਖੱਲ। ੨. ਫ਼ਾ. [خال] ਖ਼ਾਲ. ਤਿਲ. ਤੁਚਾ ਉੱਪਰ ਤਿਲ ਦੇ ਆਕਾਰ ਦਾ ਕਾਲਾ ਦਾਗ। ੩. ਲੀਕ. ਰੇਖਾ। ੪. ਪਾਣੀ ਬਹਿਣ ਦੀ ਨਾਲੀ। ੫. ਫੱਵਾਰਾ। ੬. ਚਸ਼ਮਾ। ੭. ਝੰਡਾ. ਨਸ਼ਾਨ। ੮. ਤੀਰ। ੯. ਦੂਤ. ਵਕੀਲ। ੧੦. ਅ਼. ਅਭਿਮਾਨ। ੧੧. ਬੱਦਲ। ੧੨. ਬਿਜਲੀ। ੧੩. ਲਗਾਮ। ੧੪. ਵਡਾ ਘੋੜਾ ਅਥਵਾ ਸ਼ੁਤਰ. "ਮਾਲ ਲਾਲ ਅਰ ਸਾਲ ਮੈ ਖਾਲ ਚਾਲ ਵਾ ਚਾਲ। ਸਿਦਕ ਗੁਰੂ ਕਾ ਐਨ ਢਿਗ ਇਹੀ ਸਿੱਖ ਕਾ ਸ੍ਵਾਲ." (ਗੁਪ੍ਰਸੂ) ਮਾਲ (ਧਨ ਸੰਪਦਾ), ਲਾਲ (ਪੁਤ੍ਰ), ਸਾਲ (ਸ਼ਾਲਾ- ਘਰ), ਖਾਲ (ਘੋੜੇ ਸ਼ੁਤਰ ਆਦਿ) ਵਾਹਨ ਅਥਵਾ ਪੈਦਲ ਵਿਚਰਣਾ, ਇਨ੍ਹਾਂ ਸਾਰੇ ਕਰਮਾਂ ਵਿੱਚ ਗੁਰੂ ਕਾ ਸਿਦਕ ਪੱਲੇ ਰਹੇ, ਸਿੱਖ ਦੀ ਇਹੀ ਮੰਗ ਹੈ.


ਅ਼. [خالِص] ਖ਼ਾਲਿਸ. ਵਿ- ਨਿਰੋਲ. ਸ਼ੁੱਧ. ਖਰਾ। ੨. ਸੰਗ੍ਯਾ- ਕਰਤਾਰ. ਸ਼ੁੱਧਬ੍ਰਹ੍‌ਮ. "ਖਾਲਸ ਕੀ ਚਰਨੀ ਸਭ ਲਾਗੋ." (ਗੁਵਿ ੧੦) ੩. ਦੇਖੋ, ਖਾਲਸਾ.


ਅ਼. [خالسہ] ਖ਼ਾਲਿਸਹ. ਵਿ- ਸ਼ੁੱਧ। ੨. ਬਿਨਾ ਮਿਲਾਵਟ. ਨਿਰੋਲ. "ਕਹੁ ਕਬੀਰ ਜਨ ਭਏ ਖਾਲਸੇ¹ ਪ੍ਰੇਮਭਗਤਿ ਜਿਹ ਜਾਨੀ." (ਸੋਰ) ੩. ਸੰਗ੍ਯਾ- ਉਹ ਜਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ. ਜਿਸ ਪੁਰ ਕਿਸੇ ਜਾਗੀਰਦਾਰ ਅਥਵਾ ਜਿਮੀਦਾਰ ਦਾ ਸ੍ਵਤ੍ਵ ਨਹੀਂ। ੪. ਅਕਾਲੀ ਧਰਮ. ਵਾਹਗੁਰੂ ਜੀ ਕਾ ਖਾਲਸਾ. ਸਿੰਘ ਪੰਥ। ੫. ਖਾਲਸਾਧਰਮਧਾਰੀ ਗੁਰੁ ਨਾਨਕ ਪੰਥੀ.#"ਜਾਗਤਜੋਤਿ ਜਪੈ ਨਿਸ ਬਾਸਰ#ਏਕ ਬਿਨਾ ਮਨ ਨੈਕ ਨ ਆਨੈ,#ਪੂਰਨ ਪ੍ਰੇਮ ਪ੍ਰਤੀਤਿ ਸਜੈ#ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ,#ਤੀਰਥ ਦਾਨ ਦਯਾ ਤਪ ਸੰਜਮ,#ਏਕ ਬਿਨਾ ਨਹਿ ਨੈਕ ਪਛਾਨੈ,#ਪੂਰਨਜੋਤਿ ਜਗੈ ਘਟ ਮੈ#ਤਬ ਖਾਲਸਾ ਤਾਹਿ ਨਖਾਲਸ ਜਾਨੈ.#(੩੩ ਸਵੈਯੇ)#ਵਾਕ ਕੀਓ ਕਰਤਾਰ ਸੰਤਨ ਲੀਓ ਬਿਚਾਰ#ਸੁਪਨੇ ਸੰਸਾਰ ਤਾਂਹਿ ਕਾਹਿ ਲਪਟਾਈਏ,#ਬਿਖਿਨ ਕੋ ਤਜੋ ਨੇਹ ਸ਼੍ਰੀਗੁਰੁ ਕੀ ਸਿੱਖ ਲੇਹ#ਨਾਸੈ ਛਿਨ ਮਾਂਹਿ ਦੇਹ ਯਮਪੁਰੀ ਜਾਈਏ,#ਸੀਸ ਨ ਮੁੰਡਾਓ ਮੀਤ! ਹੁੱਕਾ ਤਜ ਭਲੀ ਰੀਤਿ#ਪ੍ਰੇਮ ਪ੍ਰੀਤਿ ਮਨ ਕਰ ਸ਼ਬਦ ਕਮਾਈਏ,#ਜੀਵਨ ਹੈ ਦਿਨ ਚਾਰ ਦੇਖ ਬੂਝ ਕੈ ਬਿਚਾਰ#ਵਾਹਗੁਰੂ ਗੁਰੂ ਜੀ ਕਾ ਖਾਲਸਾ ਕਹਾਈਏ.#(ਗੁਰੁਸੋਭਾ)#ਖਾਲਸਾ ਹਮਾਰੀ ਸੌਜ ਖਾਲਸਾ ਹਮਾਰੀ ਮੌਜ#ਖਾਲਸਾ ਹਮਾਰੀ ਫੌਜ ਜੀਤ ਕੀ ਨਿਸ਼ਾਨੀ ਹੈ,#ਖਾਲਸਾ ਹਮਾਰੀ ਚਾਲ ਖਾਲਸਾ ਹਮਾਰੀ ਢਾਲ#ਖਾਲਸਾ ਹਮਾਰੀ ਘਾਲ ਭੋਗ ਮੋਖ ਦਾਨੀ ਹੈ,#ਖਾਲਸਾ ਹਮਾਰੀ ਜਾਨ ਖਾਲਸਾ ਹਮਾਰੀ ਆਨ#ਖਾਲਸਾ ਹਮਾਰੀ ਖਾਨ ਮੋਦ ਕੀ ਸੁਹਾਨੀ ਹੈ,#ਖਾਲਸਾ ਹਮਾਰੀ ਜਾਤਿ ਖਾਲਸਾ ਹਮਾਰੀ ਪਾਤਿ#ਸ੍ਰੀ ਗੁਰੂ ਗੋਬਿੰਦ ਸਿੰਘ ਬਾਨੀ ਯੌਂ ਬਖਾਨੀ ਹੈ,#(ਸੰਤ ਨਿਹਾਲ ਸਿੰਘ)#ਪੂਜਾ ਏਕ ਅਦ੍ਵਯ ਅਕਾਲ ਕੀ ਹੈ ਇਸ੍ਟ ਜਹਾਂ#ਸਤ੍ਯਨਾਮ ਵਾਹਗੁਰੂ ਜਾਪ ਮੁਕ੍ਤਮਾਲ ਸਾ,#ਬਾਨੀਗੁਰੁ ਗਾਯਬੇ ਕੋ ਸੂਧੀ ਗੁਰੂਗ੍ਰੰਥ ਜੂ ਕੀ#ਖਾਯਬੇ ਕੋ ਭੋਜਨ ਕੜਾਹ ਨਕ੍‌ਦ ਮਾਲ ਸਾ,#ਕਹੈ "ਤੋਖਹਰਿ" ਭਏ ਚਾਰੋਂ ਹੀ ਬਰਨ ਏਕ#ਦਰਨ ਮਲੇਛਨ ਕੋ ਧਾਰ੍ਯੋ ਵਪੁ ਕਾਲ ਸਾ,#ਦ੍ਵੈਮਤ ਕੋ ਸਾਲ² ਸਾ ਨਿਰਾਲਸਾ ਧਰਮ ਨੀਤਿ#ਲਾਲਸਾ³ ਭਰਨ ਧਨ੍ਯ ਭਯੋ ਪੰਥ ਖਾਲਸਾ.


Khalsa College. ਦੇਖੋ, ਅੰਮ੍ਰਿਤਸਰ.


ਦੇਖੋ, ਸਿੰਘਸਭਾ.