Meanings of Punjabi words starting from ਜ

ਦਿੱਲੀ ਪਾਸ ਮਿਰਜ਼ਾ ਜਯਸਿੰਘ ਦਾ ਜਿਸ ਥਾਂ ਕੈਂਪ ਰਿਹਾ ਕਰਦਾ ਸੀ, ਇਸ ਥਾਂ ਵਸਿਆ ਹੋਇਆ ਗ੍ਰਾਮ, ਜੋ ਜਯਸਿੰਘ ਦੇ ਲਸ਼ਕਰ ਦੀ ਜਰੂਰਤ ਪੂਰੀ ਕਰਦਾ ਸੀ. ਗੁਰੂ ਹਰਿਕ੍ਰਿਸਨ ਸਾਹਿਬ ਜਯਸਿੰਘ ਦਾ ਪ੍ਰੇਮ ਵੇਖਕੇ ਜਯਸਿੰਘਪੁਰੇ ਪਾਸ ਕੁਝ ਕਾਲ ਵਿਰਾਜੇ. ਗੁਰਦ੍ਵਾਰੇ ਦਾ ਨਾਮ "ਬੰਗਲਾ ਸਾਹਿਬ" ਹੈ, ਜੋ ਹੁਣ ਨਵੀਂ ਦਿੱਲੀ ਦੀ ਜਯਸਿੰਘ ਰੋਡ ਅਤੇ ਕੰਟੋਨਮੈਂਟ (Cantonement) ਰੋਡ ਦੇ ਮੱਧ ਹੈ ਅਤੇ ਪਿੱਠ ਅਸ਼ੋਕ ਰੋਡ ਵੱਲ ਹੈ. ਨਵੀਂ ਦਿੱਲੀ (New Delhi) ਵਸਾਉਣ ਸਮੇਂ ਜਯਸਿੰਘਪੁਰਾ ਉਜਾੜ ਦਿੱਤਾ ਗਿਆ ਹੈ. ਕੇਵਲ ਦੇਵਮੰਦਿਰ ਆਦਿਕ ਕੁਝ ਮਕਾਨ ਰਹਿ ਗਏ ਹਨ.


ਰੂਪਦੀਪ ਪਿੰਗਲ ਦਾ ਕਰਤਾ ਕਵਿ.


ਦੇਖੋ, ਚੌਪਈ ਦਾ ਭੇਦ ੧.


ਥਾਲੀ ਦੀ ਸ਼ਕਲ ਦਾ ਵਾਜਾ, ਜੋ ਕਪੜੇ ਨਾਲ ਮੜ੍ਹੇ ਹੋਏ ਡੰਕੇ ਸਾਥ ਵਜਾਈਦਾ ਹੈ. ਝਾਲਰ. ਵਿਜਯਘੰਟਾ. ਹਿੰਦੂਮੰਦਿਰਾਂ ਵਿੱਚ ਆਰਤੀ ਵੇਲੇ ਇਸ ਨੂੰ ਵਿਸ਼ੇਸ ਕਰਕੇ ਵਜਾਉਂਦੇ ਹਨ. ਪੁਰਾਣੇ ਸਮੇਂ ਇਹ ਜੰਗ ਵਿੱਚ ਵਜਾਇਆ ਜਾਂਦਾ ਸੀ.


ਗਹਰਵਾਰ ਜਾਤਿ ਦਾ ਰਾਠੌਰ ਰਾਜਪੂਤ, ਕਨੌਜ ਦਾ ਅਖ਼ੀਰੀ ਰਾਜਾ ਜਯਚੰਦ੍ਰ. ਇਹ ਵਿਜਯਚੰਦ੍ਰ ਦਾ ਪੁਤ੍ਰ ਅਤੇ ਗੋਵਿੰਦਚੰਦ੍ਰ ਦਾ ਪੋਤਾ ਅਰ ਦਿੱਲੀ ਦੇ ਮਹਾਰਾਜਾ ਅਨੰਗਪਾਲ ਦਾ ਦੋਹਤਾ ਸੀ. ਇਸ ਨੇ ਪ੍ਰਿਥੀਰਾਜ ਦਾ ਨਾਸ਼ ਕਰਨ ਲਈ ਸ਼ਾਹਬੁੱਦੀਨ ਗ਼ੋਰੀ ਨੂੰ ਬਹੁਤ ਭੜਕਾਇਆ ਕਿਉਂਕਿ ਪ੍ਰਿਥੀਰਾਜ ਇਸ ਦੀ ਪੁਤ੍ਰੀ ਨੂੰ ਖੋਹਕੇ ਲੈ ਗਿਆ ਸੀ. ਪਾਨੀਪਤ ਦੀ ਲੜਾਈ ਵਿੱਚ ਪ੍ਰਿਥੀਰਾਜ ਮਾਰਿਆ ਗਿਆ ਅਤੇ ਹਿੰਦੂਰਾਜ ਦੀ ਸਮਾਪਤੀ ਹੋਈ. ਥੋੜੇ ਹੀ ਸਮੇਂ ਪਿੱਛੋਂ ਜਯਚੰਦ ਨੂੰ ਭੀ ਦੇਸ਼ਘਾਤ ਦਾ ਫਲ ਭੋਗਣਾ ਪਿਆ. ਇਹ ਮੁਸਲਮਾਨਾਂ ਤੋਂ ਹਾਰਕੇ ਭਜਦਾ ਹੋਇਆ ਇੱਕ ਨਦੀ ਵਿੱਚ ਡੁੱਬ ਮੋਇਆ. ਇਹ ਘਟਨਾ ਸੰਮਤ ੧੨੫੨ (ਸਨ ੧੧੯੪) ਦੀ ਹੈ। ੨. ਕਾਂਗੜੇ ਦਾ ਰਾਜਾ, ਜੋ ਬਾਦਸ਼ਾਹ ਅਕਬਰ ਵੇਲੇ ਰਾਜ ਕਰਦਾ ਸੀ.


ਜਯਦਯਾ ਅਤੇ ਜਯਜੀਵ¹ ਪਦ ਪਹਾੜ ਵਿੱਚ ਰਾਮ ਰਾਮ, ਸਲਾਮ ਅਤੇ ਫ਼ਤੇ ਦੀ ਥਾਂ ਵਰਤੇ ਜਾਂਦੇ ਹਨ, ਇਨ੍ਹਾਂ ਦਾ ਅਰਥ ਹੈ- ਜਯ ਹੋਵੇ ਅਤੇ ਜੀਵਿਤ ਰਹੋ. ਦੇਵ ਦੀ ਕ੍ਰਿਪਾ ਨਾਲ ਆਪਦੀ ਜੈ ਹੋਵੇ. ਪਰੰਤੂ ਇਸ ਪਦ ਦੇ ਕਹਾਉਣ ਦਾ ਅਧਿਕਾਰ ਕੇਵਲ ਉੱਚਵੰਸ਼ ਦੇ ਰਾਜਪੂਤਾਂ ਨੂੰ ਹੈ. ਵਡੀ ਕੁਲ ਦਾ ਰਾਜਪੂਤ ਕਦੀ ਛੋਟੀ ਕੁਲ ਨੂੰ 'ਜਯਦਯਾ' ਨਹੀਂ ਆਖਦਾ. ਰਾਜਾ ਬੀਰ ਸਿੰਘ ਨੂਰਪੁਰੀਏ ਨੇ ਰਾਜ ਖੁਹਾਕੇ ਤੰਗੀ ਦੀ ਹਾਲਤ ਵਿੱਚ ਭੀ ਮਹਾਰਾਜਾ ਰਣਜੀਤ ਸਿੰਘ ਦੀ ਬਖ਼ਸ਼ੀ ਹੋਈ ਪੱਚੀ ਹਜ਼ਾਰ ਸਾਲਾਨਾ ਜਾਗੀਰ ਦੀ ਸਨਦ, ਰਾਜਾ ਧ੍ਯਾਨ ਸਿੰਘ ਡੋਗਰੇ ਤੋਂ ਨਹੀਂ ਲਈ ਸੀ, ਕਿਉਂਕਿ ਧ੍ਯਾਨ ਸਿੰਘ, ਬੀਰ ਸਿੰਘ ਤੋਂ ਜਯਦਯਾ ਅਖਾਉਣਾ ਚਾਹੁੰਦਾ ਸੀ, ਅਰ ਬੀਰ ਸਿੰਘ ਆਪ ਨੂੰ ਉੱਚਕੁਲ ਦਾ ਜਾਣਕੇ ਮੀਏਂ ਧ੍ਯਾਨ ਸਿੰਘ ਨੂੰ ਜਯਦਯਾ ਕਦੇ ਆਖਣਾ ਪਸੰਦ ਨਹੀਂ ਕਰਦਾ ਸੀ.


ਜੈਕਾਰ ਧ੍ਵਨਿ. ਜਯਧ੍ਵਨਿ. "ਭੂਮਿ ਭੂਰਿ ਉਠੀ ਜਯਤਧੁਨਿ." (ਗ੍ਯਾਨ)


ਦੇਖੋ, ਜਯਜੀਵ.


ਦੇਖੋ, ਜੈਦੇਵ.


ਸੰਗ੍ਯਾ- ਜੀਤ ਦਾ ਝੰਡਾ. ਫ਼ਤੇ ਦਾ ਨਿਸ਼ਾਨ.