Meanings of Punjabi words starting from ਤ

ਅ਼. [ترجُمہ] ਸੰਗ੍ਯਾ- ਉਲਥਾ. ਅਨੁਵਾਦ (translation).


ਸੰ. ਸੰਗ੍ਯਾ- ਨਦੀ ਪਾਰ ਕਰਨ ਦੀ ਕ੍ਰਿਯਾ. ਤਾਰਨ. "ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰ." (ਵਾਰ ਬਿਹਾ ਮਃ ੧) ੨. ਪਾਣੀ ਪੁਰ ਤਰਨ ਵਾਲਾ ਤਖ਼ਤਾ. ਬੇੜੀ। ੩. ਨਿਸ੍ਤਾਰ. ਉੱਧਾਰ. "ਪ੍ਰਾਣਿ ਤਰਣ ਕਾ ਇਹੋ ਸੁਆਉ." (ਸੁਖਮਨੀ) ੪. ਸ੍ਵਰਗ. ਬਹਿਸ਼੍ਤ.


ਵਿ- ਤਰਣ (ਜਹਾਜ਼) ਵਾਂਙ ਤਾਰਨ ਵਾਲਾ. "ਤਰਣਤਾਰਣ ਪ੍ਰਭੁ ਤੇਰੋ ਨਾਉ." (ਰਾਮ ਮਃ ੫) ੨. ਦੇਖੋ, ਤਰਨਤਾਰਨ.


ਕ੍ਰਿ- ਤੈਰਨਾ। ੨. ਤਰਕੇ ਪਾਰ ਹੋਣਾ। ੩. ਉੱਧਾਰ ਨੂੰ ਪ੍ਰਾਪਤ ਹੋਣਾ. ਦੇਖੋ, ਤਰਣ.


ਸੰ. ਸੰਗ੍ਯਾ- ਸੂਰਜ। ੨. ਕਿਰਣ। ੩. ਤਾਂਬਾ. ਤਾਮ੍ਰ। ੪. ਅੱਕ ਦਾ ਬੂਟਾ। ੫. ਵਿ- ਛੇਤੀ ਜਾਣ ਵਾਲਾ.


ਸੰ. ਸੰਗ੍ਯਾ- ਨੌਕਾ. ਬੇੜੀ. ਕਿਸ਼ਤੀ। ੨. ਦੇਖੋ, ਤਰੁਣੀ.


ਦੇਖੋ, ਤਰਣ ਅਤੇ ਤਰਣਾ. "ਤਰਣੁ ਦੁਹੇਲਾ ਭਇਆ ਖਿਨ ਮਹਿ." (ਆਸਾ ਛੰਤ ਮਃ ੫) ੨. ਤਾਰੁਣ੍ਯ. ਜਵਾਨੀ। ੩. ਦੇਖੋ, ਤਰੁਣ.