Meanings of Punjabi words starting from ਦ

ਦੇਖੋ, ਦਲੀਲ. "ਖੈਰ ਦਲਾਲ ਦਲੇਲ." (ਭਾਗੁ) ਨੇਕੀ ਦਾ ਰਸਤਾ ਦਿਖਾਉਂਦੇ ਹਨ ਯੁਕਤਿ ਨਾਲ। ੨. ਅੰ. Drill. ਡ੍ਰਿਲ. ਫ਼ੌਜੀ ਸਿਪਾਹੀਆਂ ਤੋਂ ਦੰਡ ਵਿੱਚ ਕਰਾਈ ਕਵਾਇਦ ਨੂੰ ਸਿਪਾਹੀ "ਦਲੇਲ" ਆਖਦੇ ਹਨ.


ਵਿ- ਦਲਨ ਕਰੈਯਾ. ਦਲਨ ਵਾਲਾ.


ਸੰ. ਸੰਗ੍ਯਾ- ਬਣ (ਵਨ). ਜੰਗਲ। ੨. ਜੰਗਲ ਨੂੰ ਆਪਣੇ ਆਪ ਲੱਗੀ ਹੋਈ ਅੱਗ. ਡਉ। ੩. ਸੰਤਾਪ. ਜਲਨ.


ਦੇਖੋ, ਦਮਨ. "ਦੁਰਤ ਦਵਣ ਸਕਲ ਭਵਣ." (ਸਵੈਯੇ ਮਃ ੪. ਕੇ) "ਅਰਿਦਵਨ ਅਜੈ ਆਨੰਦਕਰ." (ਪਾਰਸਾਵ)


ਸੰਗ੍ਯਾ- ਦੌੜ. ਭਾਜ. "ਗੋ ਦਵਰੀ ਤਿਹ ਸੋ ਹਿਤ ਕੀਜੋ." (ਕ੍ਰਿਸਨਾਵ) "ਅਸ੍ਵਨ ਕੋ ਦਵਰਾਇ." (ਕ੍ਰਿਸਨਾਵ)


ਕ੍ਰਿ- ਦੌੜਾਉਣਾ. ਭਜਾਉਣਾ. ਦੇਖੋ, ਦਵਰ ਅਤੇ ਦਵੀਦਨ.