ਸੰ. धुन्धु. ਸੰਗ੍ਯਾ- ਇੱਕ ਰਾਖਸ ਜੋ ਮਧੁ ਦਾ ਪੁਤ੍ਰ ਸੀ. ਹਰਿਵੰਸ਼ ਵਿੱਚ ਲਿਖਿਆ ਹੈ ਕਿ ਇਹ ਰੇਤਲੀ ਜ਼ਮੀਨ ਹੇਠ ਲੁਕਕੇ ਸੰਸਾਰ ਨੂੰ ਨਾਸ਼ ਕਰਨ ਦੀ ਇੱਛਾ ਨਾਲ ਘੋਰ ਤਪ ਕਰ ਰਿਹਾ ਸੀ. ਇਸ ਦੇ ਸ੍ਵਾਸਾਂ ਤੋਂ ਉਠੀ ਹਨੇਰੀ ਅਰ ਨੱਕ ਤੋਂ ਨਿਕਲੇ ਅੰਗਿਆਰ ਜਗਤ ਨੂੰ ਜਦ ਦੁੱਖ ਦੇਣ ਲੱਗੇ, ਤਦ ਉਤੰਕ ਰਿਖੀ ਨੇ ਰਾਜਾ ਕੁਵਲਯਾਸ਼੍ਵ ਨੂੰ ਧੁੰਧੁ ਦੇ ਮਾਰਨ ਲਈ ਪ੍ਰੇਰਿਆ, ਅਰ ਵਿਸਨੁ ਭਗਵਾਨ ਨੇ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰਕੇ ਕੁਵਲਯਾਸ਼੍ਵ ਦੇ ਬਲ ਨੂੰ ਹੋਰ ਭੀ ਵਧਾਇਆ. ਰਾਜਾ ਆਪਣੇ ਸੌ ਪੁਤ੍ਰ ਨਾਲ ਲੈਕੇ ਧੁੰਧੁ ਦੇ ਮਾਰਣ ਲਈ ਗਿਆ, ਜਿਨ੍ਹਾਂ ਵਿੱਚੋਂ ੯੭ ਰਾਖਸ ਦੇ ਸ੍ਵਾਸਾਂ ਨਾਲ ਭਸਮ ਹੋ ਗਏ. ਅੰਤ ਨੂੰ ਕੁਵਲਯਾਸ਼੍ਵ ਨੇ ਧੁੰਧੁ ਮਾਰ ਲਿਆ ਅਰ ਜਗਤ ਵਿੱਚ "ਧੁੰਧੁਮਾਰ" ਨਾਮ ਤੋਂ ਪ੍ਰਸਿੱਧ ਹੋਇਆ.
ਰਾਜਾ ਕੁਵਲਯਾਸ਼੍ਵ. ਦੇਖੋ, ਧੁੰਧੁ.
ਸੰ. ਪ੍ਵਾਂਤਕਾਰ. ਸੰਗ੍ਯਾ- ਅੰਧਕਾਰ. ਹਨੇਰਾ। ੨. ਜਗਤਰਚਨਾ ਤੋਂ ਪਹਿਲਾਂ ਉਹ ਸਮਾਂ, ਜਦ ਚੰਦ੍ਰ ਸੂਰਯ ਆਦਿ ਦੀ ਰੋਸ਼ਨੀ ਨਹੀਂ ਸੀ. "ਧੁੰਧੂਕਾਰ ਨਿਰਾਲਮ ਬੈਠਾ." (ਮਾਰੂ ਸੋਲਹੇ ਮਃ ੧)
ਦੇਖੋ, ਨਾਨਾ ੫।
nan
ਸੰਗ੍ਯਾ- ਨਾਭਿ. ਤੁੰਨ। ੨. ਜਿਲਾ ਗੁੱਜਰਾਂਵਾਲਾ, ਤਸੀਲ ਥਾਣਾ ਹ਼ਾਫਜਾਬਾਦ ਤੋਂ ਸੱਤ ਮੀਲ ਈਸ਼ਾਨ ਕੋਣ ਹੈ. ਚੱਠੇ ਦੇ ਚੱਕ ਤੀਕ ਪੱਕੀ ਸੜਕ ਹੈ, ਅੱਗੇ ਦੋ ਮੀਲ ਕੱਚਾ ਰਸਤਾ ਹੈ. ਇਸ ਪਿੰਡ ਵਿਚ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋੜੇ ਦਾ ਇੱਕ ਪੈਰ ਹੈ ਜੋ ੧੧. ਇੰਚ ਲੰਮਾ ਅਤੇ ੩੧/੨ ਇੰਚ ਪੰਜੇ ਤੋਂ ਚੌੜਾ ਹੈ. ਭਾਈ ਚੈਨਾਮੱਲ (ਪ੍ਰਸਿੱਧ- ਪੇਰੋਮੱਲ) ਤੀਜੇ ਗੁਰੂ ਜੀ ਦਾ ਪਰਮ ਪ੍ਰੇਮੀ ਸਿੱਖ ਸੀ, ਸਤਿਗੁਰੂ ਜੀ ਨੇ ਪ੍ਰਸੰਨ ਹੋਕੇ ਉਸ ਨੂੰ ਆਪਣਾ ਜੋੜਾ ਬਖ਼ਸ਼ਿਆ. ਹੁਣ ਜੋੜੇ ਦਾ ਇੱਕ ਪੈਰ ਇੱਥੇ ਹੈ, ਦੂਜਾ ਪੈਰ ਪਿੰਡ ਮਦ੍ਰ ਤਸੀਲ ਨਾਨਕਿਆਣਾ ਸਾਹਿਬ ਵਿੱਚ ਹੈ. ਇਨ੍ਹਾਂ ਦੋਹਾਂ ਪਿੰਡਾਂ ਵਿੱਚ ਭਾਈ ਪੇਰੋਮੱਲ ਦੀ ਸੰਤਾਨ ਹੈ. ਹਜੀਰਾਂ ਦੇ ਰੋਗੀ ਬਹੁਤ ਇਨ੍ਹਾਂ ਦੋਹਾਂ ਥਾਵਾਂ ਵਿੱਚ ਜਾਕੇ ਜੋੜੇ ਨੂੰ ਆਪਣੇ ਗਲ ਨਾਲ ਛੁਹਾਉਂਦੇ ਹਨ. ਗੁਰੂ ਸਾਹਿਬ ਦਾ ਜੋੜਾ ਪਿੰਡ ਦੇ ਗੁਰਦ੍ਵਾਰੇ ਵਿੱਚ ਹੈ. ਦੇਖੋ, ਮਦ੍ਰ ੪.
nan
ਸੰਗ੍ਯਾ- ਊਧਮ। ੨. ਸ਼ੋਰ. ਡੰਡ. ਰੌਲਾ. ਦੇਖੋ, ਹੁੰਮਸ ਧੁੰਮਸ.
nan
nan
nan
ਸੰ. ਧਾ- ਕੰਬਾਉਣਾ, ਹਿਲਾਉਣਾ, ਤ੍ਯਾਗਣਾ, ਨਸ੍ਟ ਕਰਨਾ, ਦੇਖਣਾ। ੨. ਸੰ. ਧ੍ਰੁਵ. ਸੰਗ੍ਯਾ- "ਕੇਤੇ ਧੂ ਉਪਦੇਸ." (ਜਪੁ) ਦੇਖੋ, ਉਪਦੇਸ। ੩. ਡਿੰਗ. ਮੱਥਾ। ੪. ਸਿਰ.