Meanings of Punjabi words starting from ਨ

ਸੰਗ੍ਯਾ- ਨਰ- ਸ੍ਵ. ਆਦਮੀ ਦਾ ਸ੍ਵ (ਧਨ) ਸੰਪੱਤਿ. "ਕਬੀਰ ਨਿਰਗੁਣ ਨਾਮ ਨਰੋਸੁ." (ਗਉ ਕਬੀਰ) ਮਾਇਆ ਦੇ ਗੁਣਾਂ ਤੋਂ ਪਰੇ ਕਰਤਾਰ ਦਾ ਨਾਮ ਹੀ ਭਗਤਾਂ ਦਾ ਧਨ ਹੈ.


ਵਿ- ਨਰੋੱਤਮ. ਪੁਰੁਸਾਂ ਵਿੱਚੋਂ ਉੱਤਮ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ.


ਵਿ- ਆਦਮੀਆਂ ਵਿੱਚੋਂ ਰਤਨ. ਚੁਣਿਆ. ਹੋਇਆ ਆਦਮੀ। ੨. ਸੰਗ੍ਯਾ- ਆ਼ਮਿਲ ਅਤੇ ਆ਼ਲਿਮ ਮਨੁੱਖ। ੩. ਬਾਦਸ਼ਾਹ ਅਤੇ ਰਾਜਾ.


ਦੇਖੋ, ਨਿਰੰਕਾਰ ਅਤੇ ਨਿਰੰਕਾਰੀ.