Meanings of Punjabi words starting from ਖ

ਸੰਗ੍ਯਾ- ਪ੍ਰਾਚੀਨ ਸਿੰਘਾਂ ਦੇ ਸੰਕੇਤ ਕੀਤੇ ਵਾਕ, ਜਿਨ੍ਹਾਂ ਨੂੰ 'ਗੜਗੱਜ ਬੋੱਲੇ' ਭੀ ਆਖਦੇ ਹਨ. ਪੁਰਾਣੇ ਸਿੰਘ ਜੋ ਵਾਕ ਬੋਲਦੇ ਸਨ, ਉਹ ਹੁਣ ਲੋਕਾਂ ਦੇ ਸਾਰੇ ਯਾਦ ਨਹੀਂ ਰਹੇ, ਸਮੇਂ ਦੇ ਫੇਰ ਨਾਲ ਬਹੁਤ ਭੁੱਲ ਗਏ ਹਨ. ਜੋ ਬੋੱਲੇ ਸਾਨੂੰ ਮਿਲ ਸਕੇ ਹਨ, ਉਹ ਅੱਖਰਕ੍ਰਮ ਅਨੁਸਾਰ ਇਸ ਥਾਂ ਲਿਖਦੇ ਹਾਂ-#ਉਗਰਾਹੀ. ਭਿਖ੍ਯਾ. ਗਜਾ ਕਰਨਾ.#ਉਜਾਗਰ. ਦੀਵਾ. ਚਰਾਗ.#ਉਜਾਗਰੀ. ਲਾਲਟੈਣ.#ਅਸਵਾਰਾ. ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਬੀੜ।#੨. ਕੂਚ. ਪ੍ਰਸਥਾਨ। ੩. ਮੌਤ. ਮਰਣਾ.#ਅਸਵਾਰਾ ਸਾਹਿਬ ਪ੍ਰਕਾਸ਼ਨਾ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਖੋਲਕੇ ਪ੍ਰਕਾਸ਼ ਕਰਨਾ.#ਅਸਵਾਰਾ ਕਰਨਾ. ਚੜ੍ਹਾਈ ਕਰਨੀ. ਕੂਚ ਕਰਨਾ। ੨. ਪਰਲੋਕਗਮਨ.#ਅਕਲਦਾਨ. ਸੋਟਾ. ਡੰਡਾ.#ਅਕਾਸਪਰੀ. ਬਕਰੀ.#ਅਕਾਸੀ ਦੀਵਾ. ਸੂਰਜ ਅਤੇ ਚੰਦ੍ਰਮਾ.#ਅਕਾਸੀ ਫੌਜ. ਸ਼ਹੀਦੀ ਫ਼ੌਜ. ਅਜਗੈਬੀ ਸੈਨਾ.#ਅਕਾਲ ਬਾਂਗਾ. ਸਤਿ ਸ੍ਰੀ ਅਕਾਲ ਦਾ ਜੈਕਾਰਾ.#ਅਕਾਲੀ. ਅਕਾਲ ਦਾ ਉਪਸਾਕ। ੨. ਨੀਲਾਬਾਣਾ ਧਾਰੀ ਸਿੰਘ. ਨਿਹੰਗ ਸਿੰਘ.#ਅਖੰਡਪਾਠ. ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪਾਠ ਜੋ ਲਗਾਤਾਰ ਹੁੰਦਾ ਰਹੇ, ਜਦ ਤੀਕ ਭੋਗ ਨਾ ਪਵੇ ਤਦ ਤੀਕ ਰੁਮਾਲ ਨਾ ਪਾਇਆ ਜਾਵੇ. ਇਹ ਪਾਠ ੧੩. ਪਹਿਰ ਤੋਂ ੧੬. ਪਹਿਰ ਅੰਦਰ ਹੋਇਆ ਕਰਦਾ ਹੈ.#ਅਤੀ ਅਖੰਡਪਾਠ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਠ, ਜਿਸ ਨੂੰ ਇਕੱਲਾ ਪਾਠੀਆ ਇੱਕੇ ਆਸਨ ਬੈਠਕੇ ਨਿਰੰਤਰ ਕਰਦਾ ਹੋਇਆ ਅੱਠ ਅਥਵਾ ਨੌ ਪਹਿਰ ਅੰਦਰ ਸਮਾਪਤ ਕਰੇ.#ਅਤੀ ਅਖੰਡਪਾਠੀ. ਇਕੱਲਾ ਪਾਠੀਆ, ਜੋ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਇੱਕ ਆਸਨ ਬੈਠਕੇ ਸਮਾਪਤ ਕਰੇ.#ਅਥੱਕ. ਮਰੀਅਲ ਟੱਟੂ. ਜੋ ਘੋੜਾ ਹਾਰਿਆ ਹੋਇਆ ਹੈ.#ਅਥੱਕ ਸਵਾਰੀ. ਜੁੱਤੀ. ਜੋੜਾ.#ਅਨਹਤ ਸ਼ਬਦ. ਘੁਰਾੜੇ ਮਾਰਨੇ.#ਅਫਲਾਤੂਨ. ਰਜਾਈ. ਲੇਫ.#ਅਫਲਾਤੂਨੀ. ਦੁਲਾਈ.#ਅਰਦਾਸਾ. ਪ੍ਰਾਰਥਨਾ. ਵਿਨਯ.#ਅਰਦਾਸੀਆ. ਅਰਦਾਸ ਕਰਨ ਵਾਲਾ ਸਿੰਘ. ਅਰਾਕਣ ਅਰਾਕੀ. ਘੋੜਾ. ਘੋੜੀ। ਟੈਰ. ਟੈਰਾ.#ਅੜੰਗ ਬੜੰਗ ਹੋਣਾ. ਲੇਟਣਾ. ਸੌਂ ਜਾਣਾ.#ਆਹੂ ਲਾਹੁਣੇ. ਕਤਲਾਮ ਕਰਨੀ. ਵੱਢ ਟੁੱਕ.#ਆਕੜਭੰਨ. ਰੋਗ. ਬੀਮਾਰੀ.#ਆਕੀ ਹੋਣਾ. ਹਵਾਲਾਤ ਵਿੱਚ ਪੈਣਾ. ਜੇਲ ਵਿੱਚ ਹੋਣਾ.#ਆਨੰਦ. ਪੂਰਣ ਤ੍ਰਿਪਤ। ੨. ਸਿੱਖਧਰਮ ਅਨੁਸਾਰ ਵਿਆਹ.#ਐਰਾਪਤ. ਝੋਟਾ. ਇਸ ਦਾ ਨਾਉਂ ਮਹਿਖਾਸੁਰ ਭੀ ਹੈ.#ਅੰਗ ਸੰਗ. ਸਹਾਇਕ. ਸਾਥੀ। ੨. ਕਰਤਾਰ. ਵਾਹਗੁਰੂ.#ਅੰਗੀਠਾ. ਚਿਤਾ. ਚਿਖਾ.#ਅੰਜਨੀ. ਰਾਤ। ੨. ਕਾਲੀ ਦੇਵੀ.#ਅੰਨਮਤੀਆ. ਸਿੰਘਧਰਮ ਤੋਂ ਭਿੰਨ ਹੋਰ ਧਰਮ ਧਾਰਨ ਵਾਲਾ.#ਅੰਨ੍ਹਾ. ਮੂਰਤੀਪੂਜਕ ਹਿੰਦੂ.#ਅੰਮ੍ਰਿਤਵੇਲਾ. ਪ੍ਰਾਤਹਕਾਲ. ਤੜਕਾ.#ਅੰਮ੍ਰਿਤੀ. ਸਲੂਣੀ ਕੜ੍ਹੀ.#ਅੰਮ੍ਰਿਤੀਆ. ਜਿਸ ਨੇ ਖੰਡੇ ਦਾ ਅਮ੍ਰਿਤ ਛਕਿਆ ਹੈ.#ਇੱਕਟੰਗੀ ਬਟੇਰਾ. ਬੈਂਗਣ. ਬਤਾਊਂ.#ਇੰਦ੍ਰ. ਮੇਘ. ਬੱਦਲ.#ਇੰਦ੍ਰਜਲ. ਬਰਖਾ ਦਾ ਪਾਣੀ.#ਇੰਦ੍ਰਾਣੀ. ਹਵਾ. ਪੌਣ. ਵਾਯੂ.#ਇੰਦ੍ਰਾਣੀ ਜੱਫੀਆਂ ਪਾਉਂਦੀ ਹੈ. ਸੁਹਾਵੀ ਹਵਾ ਛੁਁਹਦੀ ਹੈ.#ਇਲਾਚੀ. ਫੁਲਾਹੀ। ੨. ਫੁਲਾਹੀ ਦੀ ਦਾਤਣ.#ਸ਼ਹੀਦ. ਧਰਮ ਲਈ ਪ੍ਰਾਣ ਵਾਰਨ ਵਾਲਾ ਯੋਧਾ.#ਸ਼ਹੀਦਗੰਜ. ਸ਼ਹੀਦਾਂ ਦੇ ਜੰਗ ਅਤੇ ਦਾਹ ਦਾ ਅਸਥਾਨ.#ਸ਼ਹੀਦੀ. ਸ਼ਹੀਦ ਦੀ ਪਦਵੀ। ੨. ਜੰਗ ਵਿੱਚ ਕੀਤੀ ਕੁਰਬਾਨੀ.#ਸ਼ਹੀਦੀ ਸੋਧ. ਕੁਦਰਤੀ ਦੁੱਖ. ਅਕਾਲ ਦੇ ਹੁਕਮ ਅਨੁਸਾਰ ਹੋਈ ਪੀੜਾ। ੨. ਕੁਰਹਿਤੀਏ ਨੂੰ ਸ਼ਹੀਦਾਂ ਵਲੋਂ ਹੋਈ ਤਾੜਨਾ.#ਸ਼ਹੀਦੀ ਦੇਗ. ਭੰਗ ਦੀ ਮਿੱਠੀ ਦੇਗ। ੨. ਸ਼ਹੀਦਾਂ ਨਿਮਿੱਤ ਤਿਆਰ ਕੀਤਾ ਲੰਗਰ.#ਸ਼ਹੀਦੀ ਪ੍ਰਸਾਦ. ਕੜਾਹਪ੍ਰਸਾਦ। ੨. ਪੰਜ ਸਿੰਘਾ ਲਈ ਭਾਵਨਾ ਨਾਲ ਤਿਆਰ ਕੀਤਾ ਭੋਜਨ.#ਸ਼ਹੀਦੀ ਫੌਜ. ਸ਼ਹੀਦਸਿੰਘਾਂ ਦੀ ਸੈਨਾ। ੨. ਅਕਾਲ ਦੀ ਗੁਪਤ ਫੌਜ.#ਸ਼ਹੀਦੀ ਮਾਰ. ਸ਼ਹੀਦ ਸਿੰਘਾਂ ਵਲੋਂ ਹੋਈ ਤਾੜਨਾ. ਕੁਕਰਮੀ ਨੂੰ ਸ਼ਹੀਦ ਸਿੰਘਾਂ ਤੋਂ ਪ੍ਰਾਪਤ ਹੋਇਆ ਦੁੱਖ.#ਸੱਚਖੰਡ. ਗੁਰਪੁਰ। ੨. ਖਾਲਸਾਦੀਵਾਨ। ੩. ਗੁਰਦ੍ਵਾਰਾ ਅਬਿਚਲਨਗਰ. ਹਜੂਰ ਸਾਹਿਬ.#ਸੱਚਖੰਡ ਵਾਸਾ. ਗੁਰਪੁਰ ਵਿੱਚ ਨਿਵਾਸ. ਪਰਲੋਕ ਗਮਨ.#ਸੱਚਾ ਪਾਤਸ਼ਾਹ. ਸਤਿਗੁਰੂ.#ਸਜਣਾ. ਤਿਆਰ ਹੋਣਾ। ੨. ਸਭਾ ਵਿੱਚ ਬੈਠਣਾ। ੩. ਸ਼ਸਤ੍ਰ ਵਸਤ੍ਰ ਪਹਿਰਨੇ.#ਸੱਤ ਸ੍ਰੀ ਅਕਾਲ. ਸਿੰਘਾਂ ਦਾ ਜੈਕਾਰਾ। ੨. ਝਟਕਾ ਕੂਚ ਅਤੇ ਦੀਵਾਨ ਦੀ ਸਮਾਪਤੀ ਤੇ ਉਚਾਰਣ ਕੀਤਾ ਜੈਕਾਰਾ.#ਸਦਾਗੁਲਾਬ. ਕਿੱਕਰ. ਬਬੂਲ.#ਸਦਾਗੁਲਾਬ ਦਾ ਮੁਖਮਾਂਜਣਾ. ਕਿੱਕਰ ਦੀ ਦਾਤਣ.#ਸਫਾਜੰਗ. ਟਕੂਆ. ਕੁਹਾੜੀ.#ਸਬਜ ਪੁਲਾਉ. ਸਾਗ.#ਸਬਜ ਮੰਦਰ. ਬਿਰਛ. ਬਿਰਛ ਹੇਠ ਨਿਵਾਸ.#ਸ਼ਬਦ. ਗੁਰਬਾਣੀ ਦਾ ਪਦ. ਸ੍ਰੀ ਮੁਖਵਾਕ ਛੰਦ.#ਸ਼ਬਦ ਕੀਰਤਨ. ਗੁਰਬਾਣੀ ਦਾ ਗਾਇਨ.#ਸ਼ਬਦਭੇਟ. ਗੁਰਬਾਣੀ ਪੜ੍ਹਨ ਅਤੇ ਗਾਉਣ ਵਾਲੇ ਦੀ ਪੂਜਾ.#ਸਮੁੰਦਰ. ਦੁੱਧ.#ਸਮੁੰਦਰਾਧਾਰੀ. ਦੂਧਾਧਾਰੀ.#ਸਰਦਾਈ. ਘੋਟੀ ਹੋਈ ਭੰਗ। ੨. ਛੱਪੜ ਦਾ ਪਾਣੀ.#ਸਰਦੌਨਾ. ਠੰਢ. ਸ਼ੀਤ. ਪਾਲਾ.#ਸਰਦੌਨਾ ਮੁੱਠੀਆਂ ਭਰਦਾ ਹੈ. ਪਾਲਾ ਲਗਦਾ ਹੈ. ਕਾਂਬਾ.#ਸਰਬਰਸ. ਲੂਣ. ਨਮਕ. ਇਸ ਦਾ ਨਾਮ ਰਾਮਰਸ ਭੀ ਹੈ.#ਸਰਬਲੋਹ. ਅਕਾਲਪੁਰਖ। ੨. ਲੋਹਾ. ਸ਼ਸਤ੍ਰ. ਸਰਬਲੋਹੀਆ. ਉਹ ਸਿੰਘ, ਜੋ ਕੇਵਲ ਲੋਹੇ ਦੇ ਭਾਂਡੇ ਵਿੱਚ ਛਕਦਾ ਹੈ.#ਸਲੋਤਰ. ਮੋਟਾ ਕੁਤਕਾ. ਮਧਰਾ ਅਤੇ ਮੋਟਾ ਡੰਡਾ। ੨. ਭੰਗਘੋਟਣਾ.#ਸਵਾਇਆ. ਥੋੜਾ. ਕਮ. ਘੱਟ.#ਸਵਾਰਾ. ਦੇਖੋ, ਅਸਵਾਰਾ.#ਸਵਾਰਾ ਕਰਨਾ. ਦੇਖੋ, ਅਸਵਾਰਾ ਕਰਨਾ.#ਸਵਾ ਲੱਖ. ਇੱਕ. ਏਕ.#ਸਵਾ ਲੱਖ ਫੌਜ. ਇੱਕ ਸਿੰਘ.#ਸਾਉਗੀ. ਹਰਾ ਛੋਲੂਆ.#ਸ਼ਾਹਜਹਾਂ. ਪੋਸਤ ਦਾ ਬੂਟਾ.#ਸਾਕਤ. ਸਤਿਗੁਰੂ ਤੋਂ ਵਿਮੁਖ. ਮਾਇਆ ਦਾ ਦਾਸ। ੨. ਧਰਮ ਤੋਂ ਪਤਿਤ.#ਸਾਖਤ. ਦੇਖੋ, ਸਾਕਤ.#ਸਾਰ. ਲੋਹਾ. ਫੌਲਾਦ. ਸ਼ਸਤ੍ਰ.#ਸਾਵੀ. ਮੂੰਗੀ.#ਸ਼ਿਕਰੀ. ਨਕਚੂੰਢੀ. ਛੋਟਾ ਮੋਚਨਾ. ਕੰਡਾ ਕੱਢਣ ਦੀ ਚਿਮਟੀ.#ਸ਼ਿਕਾਰੀ. ਵਿਭਚਾਰੀ. ਪਰਇਸਤ੍ਰੀਗਾਮੀ.#ਸਿੰਘ. ਖੰਡੇ ਦਾ ਅਮ੍ਰਿਤਧਾਰੀ ਸਿੱਖ.#ਸਿੰਘਣੀ. ਸਿੰਘਮਤ ਦੀ ਨਾਰੀ.#ਸਿਰਖਿੰਡੀ. ਸ਼ੱਕਰ.#ਸਿਰਗੁੰਮ. ਜਿਸ ਨੇ ਅਮ੍ਰਿਤ ਛਕਕੇ ਕੇਸ ਮੁਨਾਏ ਹਨ.#ਸਿਰਘਸਾ. ਮੋਨਾ. ਮੁੰਡਿਤ। ੨. ਜੈਨੀ ਸਾਧ. ਢੂੰਡੀਆ। ੩. ਸੰਨ੍ਯਾਸੀ.#ਸਿਰਜੋੜ. ਗੁੜ.#ਸ਼ੀਸ਼ਮਹਲ. ਟੁੱਟੀ ਹੋਈ. ਛੰਨ, ਜਿਸ ਵਿੱਚਦੀਂ ਆਕਾਸ਼ ਨਜ਼ਰ ਆਵੇ.#ਸੁਕਮਾਂਜ. ਨਿਰਾਹਾਰ. ਭੁੱਖਾ.#ਸੁਖਈ ਸਿੰਘ. ਭੰਗ ਘੋਟਕੇ ਪਿਆਉਣ ਵਾਲਾ.#ਸੁਖਦੇਈ. ਤੁਲਾਈ. ਹੇਠ ਵਿਛਾਉਣ ਦਾ ਰੂੰਦਾਰ ਵਸਤ੍ਰ.#ਸ਼ੁਖਨਿਧਾਨ. ਸੁੱਖਾ. ਭੰਗ. ਵਿਜੀਆ.#ਸੁਚਾਲਾ. ਲੰਙਾ. ਡੁੱਡਾ.#ਸੁਚੇਤਾ. ਝਾੜਾ। ੨. ਪੰਜ ਇਸਨਾਨਾ.#ਸੁਚੇਤਾ ਤਾੜਨਾ. ਪੰਜ ਇਸਨਾਨਾ ਕਰਨਾ. ਹੱਥ ਮੂੰਹ ਧੋਕੇ ਤਿਆਰ ਹੋਣਾ.#ਸੁਚੇਤੇ ਜਾਣਾ. ਸ਼ੌਚ ਲਈ ਬਾਹਰ ਜਾਣਾ. ਜੰਗਲ ਜਾਣਾ.#ਸੁਜਾਖਾ. ਚਲਨੀ. ਛਲਨੀ। ੨. ਗ੍ਯਾਨੀ.#ਸੁੰਦਰੀ. ਝਾੜੂ. ਬੁਹਾਰੀ. ਬਹੁਕਰ.#ਸੁਨਹਰਾ. ਅਮ੍ਰਿਤ ਤਿਆਰ ਕਰਨ ਦਾ ਸਰਬਲੋਹ ਦਾ ਪਾਤ੍ਰ। ੨. ਕੂੰਡਾ.#ਸੁਨਹਰੀਆ. ਉਹ ਗੁਰਭਾਈ ਜਿਸ ਨੇ ਇੱਕ ਪਾਤ੍ਰ ਵਿੱਚ ਅਮ੍ਰਿਤ ਛਕਿਆ ਹੈ.#ਸੁਰਗ. ਮੁਸੀਬਤ. ਵਿਪਦਾ। ੨. ਨਿੰਦ੍ਰਾ. ਸੁਖੁਪਤੀ.#ਸੁਰਗਦੁਆਰੀਆ. ਨਕਟਾ.#ਸੁਰਗਬਾਸ. ਗਾੜ੍ਹੀ ਨੀਂਦ ਵਿੱਚ ਸੌਣਾ.#ਸੁਰਮਈ. ਸੁਰਮੇਰੰਗਾ. ਨੀਲਾ. ਕਾਲਾ.#ਸੁਰਮਈ ਦਾਲਾ. ਲੋਹੇ ਦੇ ਭਾਂਡੇ ਵਿੱਚ ਰਿੱਧੀ ਦਾਲ। ੨. ਮਾਹਾਂ ਦੀ ਦਾਲ.#ਸੂਬੇਦਾਰ. ਝਾੜੂ ਦੇਣ ਵਾਲਾ ਸਿੱਖ.#ਸੂਰਮਾ. ਅੰਧਾ. ਨੇਤ੍ਰਹੀਨ.#ਸੇਉ. ਪਿਉਂਦੀ ਬੇਰ.#ਸ਼ੇਰ ਦੇ ਕੰਨ. ਭੰਗ ਛਾਨਣ ਦੇ ਰੁਮਾਲ ਦੇ ਲੜ.#ਸੋਝਾ ਦੇਣਾ. ਮਾਂਜਣਾ. ਸਾਫ ਕਰਨਾ। ੨. ਕੁਰਹਿਤੀਏ ਨੂੰ ਤਾੜਨਾ। ੩. ਅਪਰਾਧੀ ਨੂੰ ਦੰਡ ਦੇ ਕੇ ਸਿੱਧਾ ਕਰਨਾ.#ਸੋਧ. ਸ਼ੁੱਧੀ. ਪਵਿਤ੍ਰਤਾ। ੨. ਧਰਮ ਅਨੁਸਾਰ ਕੁਰਹਿਤੀਏ ਦੀ ਤਨਖਾਹ ਲਾਕੇ ਕੀਤੀ ਸ਼ੁੱਧੀ.#ਸੋਧਣਾ. ਕੁਰਹਿਤੀਏ ਨੂੰ ਤਾੜਕੇ ਸ਼ੁੱਧ ਕਰਨਾ। ੨. ਮੁਲਕ ਫਤੇ ਕਰਨਾ। ੩. ਚੰਦਾ ਵਸੂਲ ਕਰਨਾ.#ਸੰਖੀ. ਮਾਸ ਦੀ ਹੱਡੀ.#ਸੰਤੋਖਣਾ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾਂ ਵਿੱਚ ਲਪੇਟਨਾ। ੨. ਕਾਰਜ ਸਮਾਪਤ ਕਰਨਾ.#ਸ਼੍ਰੀਸਾਹਿਬ. ਤਲਵਾਰ. ਕ੍ਰਿਪਾਣ.#ਹਜਾਰਮੇਖੀ. ਗੋਦੜੀ. ਟਾਕੀਆਂ ਵਾਲੀ ਗੋਦੜੀ.#ਹਜੂਰਸਾਹਿਬ. ਤਖਤ ਸ਼੍ਰੀ ਅਬਿਚਲਨਗਰ ਦੀ ਯਾਤ੍ਰਾ ਕੀਤੀ ਹੈ। ੨. ਜੋ ਹਜੂਰ ਸਾਹਿਬ ਦੇ ਗੁਰਦੁਆਰੇ ਸੇਵਾ ਕਰਦਾ ਹੈ.#ਹਜੂਰੀ ਪਰਨਾ. ਹੱਥ ਮੂੰਹ ਸਾਫ ਕਰਨ ਦਾ ਤੌਲੀਆ. ਹੱਥ ਸੁਚੇਤ ਕਰਨੇ. ਹੱਥ ਧੋਣੇ.#ਹਰਨ ਹੋਣਾ. ਭੱਜਣਾ. ਨੱਠਣਾ.#ਹਰਨੀ. ਮੱਖੀ। ੨. ਜੂੰ. ਯੂਕਾ.#ਹਰਾ. ਸੁੱਕਾ. ਖੁਸ਼ਕ.#ਹਰਾ ਕਰਨਾ. ਸੁਕਾਉਣਾ. ਖੁਸ਼ਕ ਕਰਨਾ। ੨. ਧੋਣਾ. ਸਾਫ ਕਰਨਾ.#ਹਾਜਰੀ ਭਰਨੀ. ਖਾਲਸੇ ਦੇ ਦੀਵਾਨ ਵਿੱਚ ਅਮ੍ਰਿਤ ਵੇਲੇ ਅਤੇ ਸੰਝ ਨੂੰ ਹਾਜ਼ਰ ਹੋਣਾ.#ਹਿਮੰਚਲ. ਹਜਮ. ਹਜਮ ਹੋਇਆ ਪਦਾਰਥ.#ਹਿਰਨਖੁਰੀ. ਭਗ. ਯੋਨਿ.#ਹੁਕਮਸੱਤ. ਮਰਣਾ. ਚਲਾਣਾ ਕਰਨਾ.#ਹੂੰਝਾ. ਥਹਮਤ. ਤੰਬਾਂ.#ਹੋਲਾਂ. ਇਲਾਚੀਆਂ.#ਹੋੱਲਾ ਖੇਡਣਾ. ਜੰਗ ਕਰਨਾ। ੨. ਮਹੱਲਾ ਖੇਡਣਾ. ਹੋੱਲਾ ਮੱਹਲਾ. ਚੇਤ ਬਦੀ ੧. ਦਾ ਤ੍ਯੋਹਾਰ, ਜਿਸ ਦਿਨ ਸਿੰਘ ਨਕਲੀ ਜੰਗ ਕਰਦੇ ਹਨ.#ਹੰਕਾਰਿਆ ਹੋਇਆ. ਪਾਟਿਆ. ਲੀਰਾਂ ਹੋਇਆ.#ਹੰਨਾ. ਲਿੰਗ. ਇੰਦ੍ਰੀ. ਇਸ ਦਾ ਨਾਉਂ ਘੋੜਾ ਭੀ ਹੈ. ਦੇਖੋ, ਘੋੜਾ.#ਕਸਤੂਰਾ. ਸੂਰ.#ਕੱਚਾ ਪਿੱਲਾ. ਰਹਿਤ ਮਰਯਾਦਾ ਵਿੱਚ ਢਿੱਲਾ. ਸਿੰਘਧਰਮ ਦੇ ਨਿਯਮਾਂ ਨੂੰ ਜੋ ਚੰਗੀ ਤਰਾਂ ਨਹੀਂ ਧਾਰਦਾ.#ਕੱਚਾ ਬੋੱਲਾ. ਸਿੰਘ ਧਰਮ ਵਿਰੁੱਧ ਬੋੱਲੀ। ੨. ਝੂਠਾ ਵਚਨ.#ਕੱਚੀ ਬਾਣੀ. ਗੁਰਬਾਣੀ ਤੋਂ ਭਿੰਨ ਹੋਰ ਬਾਣੀ। ੨. ਅਕਾਲ ਦੀ ਮਹਿਮਾ ਤੋਂ ਬਿਨਾ ਬਾਣੀ.#ਕਛਹਰਾ. ਕੱਛ.#ਕੱਟਾ. ਹਾਥੀ.#ਕਠੌਤਾ. ਕਾਠ ਦਾ ਪਾਤ੍ਰ.#ਕਪੜਬੀਜ. ਬੜੇਵਾਂ.#ਕਮਰਕਸਾ ਕਰਨਾ. ਕਮਰ ਬੰਨ੍ਹਕੇ ਤਿਆਰ ਹੋਣਾ।#੨. ਪਰਲੋਕਗਮਨ. ਮਰਣਾ.#ਕਮਰਕਸਾ ਖੁਲ੍ਹਾਉਣਾ. ਆਏ ਅਭ੍ਯਾਗਤ ਨੂੰ ਨਿਵਾਸ ਦੇਣਾ ਅਤੇ ਸੇਵਾ ਕਰਨੀ.#ਕਰਦੌਨਾ. ਛੋਟੀ ਕਰਦ.#ਕਰਾੜੀ. ਮੂਲੀ.#ਕਲਗਾ. ਗੰਜਾ.#ਕਲਗੀਧਰ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ.#ਕੜਾਹਪ੍ਰਸਾਦ. ਤਿਹਾਵਲ. ਪੰਚਾਂਮ੍ਰਿਤ.#ਕੜਾਕਾ. ਭੁੱਖ. ਨਿਰਾਹਾਰ ਰਹਿਣਾ। ੨. ਮੁਸੀਬਤ.#ਕਾਜਾ. ਭੁੱਖਾ. ਅੰਨ ਦਾ ਨਾ ਮਿਲਣਾ. ਇਨਗਹਾਰ.#ਕਾਜਾ ਖੋਲ੍ਹਣਾ. ਭੋਜਨ ਕਰਨਾ.#ਕਾਜੀ. ਮੁਰਗਾ.#ਕਾਠਗੜ੍ਹ. ਚਿਤਾ. ਚਿਖਾ.#ਕਾਣਾ. ਤੁਰਕ. ਮੁਸਲਮਾਨ.#ਕਾਨੂੰਗੋ. ਖੂੰਡਾ. ਛਟੀ.#ਕਾਬੁਲੀ ਕੁੱਤਾ. ਅਹਿਮਦਸ਼ਾਹ ਦੁੱਰਾਨੀ.#ਕਾਰਦਾਰ. ਫਾਹੁੜਾ.#ਕਾਰਭੇਟ. ਸਤਿਗੁਰੂ ਨਿਮਿੱਤ ਬੰਧਾਨ ਦੀ ਪੂਜਾ.#ਕੀਰਤਨ. ਗੁਰਬਾਣੀ ਦਾ ਗਾਉਣਾ.#ਕੁਹੀ. ਦਾਤੀ. ਦਾਤ੍ਰੀ.#ਕੁਹੀ ਦਾ ਸ਼ਿਕਾਰ. ਦਾਤੀ ਨਾਲ ਘਾਹ ਅਥਵਾ ਖੇਤੀ ਵੱਢਣੀ.#ਕੁੱਠਾ. ਮੁਸਲਮਾਨਰੀਤਿ ਨਾਲ ਜਿਬਹਿ ਕੀਤੇ ਜੀਵ ਦਾ ਮਾਸ.#ਕੁਣਕਾ. ਕੜਾਹਪ੍ਰਸਾਦ ਦਾ ਕਣਮਾਤ੍ਰ ਭੋਰਾ। ਕੜਾਹਪ੍ਰਸਾਦ.#ਕੁਤਬਦੀਨ. ਕੂਕਰ. ਕੁੱਤਾ.#ਕੁਰਹਿਤ. ਖਾਲਸਾਧਰਮ ਵਿਰੁੱਧ ਆਚਾਰ.#ਕੁਰਲਾ. ਗਰਾਰਾ. ਚੁਲੀ.#ਕੁੜੀਮਾਰ. ਕੰਨ੍ਯਾ ਮਾਰਨ ਵਾਲਾ. ਕਨ੍ਯਾ ਵੇਚਣਵਾਲਾ.#ਕੇਸਰ. ਹਲਦੀ. ਬਸਾਰ.#ਕੋਤਲ. ਮੰਜਾ. ਚਾਰਪਾਈ.#ਕੋਤਲਕਸ. ਵਛਾਈ। ੨. ਸੇਜਬੰਦ.#ਕੋਤਵਾਲ. ਚਾਕੂ. ਕਲਮਤਰਾਸ਼.#ਕੰਘਾ ਕਰਨਾ. ਸਿਰ ਭੰਨਣਾ. ਤਬਾਹ ਕਰਨਾ। ਕੇਸ਼ ਸਾਫ ਕਰਨੇ.#ਕ੍ਰਿਪਾਣ. ਤਲਵਾਰ। ਕਰਦ.#ਖੱਸੀ ਫੌਜ. ਇਸਤ੍ਰੀਆਂ ਦਾ ਟੋਲਾ.#ਖਜੂਰਾਂ. ਬੇਰਾਂ ਦੀਆਂ ਭੁਕੜੀਆਂ#ਖੜਗਕੇਤੁ. ਅਕਾਲ.#ਖੜੇ ਦਾ ਖਾਲਸਾ. ਹਾਜਿਰ ਨੂੰ ਛਾਂਦੇ ਦਾ ਮਿਲਣਾ ਅਤੇ ਗੈਰਹਾਜਿਰ ਦਾ ਖਾਲੀ ਰਹਿਣਾ.#ਖਾਰ ਸਮੁੰਦਰ. ਲੱਸੀ. ਤਕ੍ਰ. ਛਾਛ.#ਖਾਲਸਾ. ਅਮ੍ਰਿਤਧਾਰੀ ਸਿੰਘ.#ਖਿਸਕੂ. ਲਿੰਗੋਟ. ਕੌਪੀਨ.#ਖਿਚੜ ਪੁਲਾਉ. ਖਿਚੜੀ। ਬੇਰੀ ਦੇ ਫੁੱਲ.#ਖੁਸ਼ਕ ਪੁਲਾਉ. ਚਬੀਣਾ. ਭੁੰਨੇ ਦਾਣੇ.#ਖੁਰਮਾ. ਬੇਰ.#ਖੋਤੀ. ਚਿਲਮ.#ਖੰਡ. ਸੁਆਹ. ਭਸਮ.#ਗਹਿਰਾ ਗੱਫਾ. ਕੜਾਹਪ੍ਰਸਾਦ ਆਦਿ ਤਰ ਭੋਜਨ।#੨. ਜੰਗ ਵਿੱਚੋਂ ਪ੍ਰਾਪਤ ਹੋਇਆ ਬਹੁਤ ਧਨ.#ਗਜਗਾਹ. ਲੋਹੇ ਦਾ ਸ਼ਸਤ੍ਰ, ਜਿਸ ਦੇ ਸਿਰ ਉੱਪਰ ਖੰਡਾ ਅਤੇ ਵਿਚਕਾਰ ਸਰਬਲੋਹ ਦੇ ਅਰਧਚੰਦ੍ਰ ਹੁੰਦੇ ਹਨ. ਇਹ ਨਿਹੰਗ ਸਿੰਘ ਦੁਮਾਲੇ ਉੱਪਰ ਸਜਾਉਂਦੇ ਹਨ.#ਗੱਜਣਾ. ਉੱਚੇ ਸੁਰ ਨਾਲ ਗਰਜਨਾ. ਸਿੰਘਨਾਦ ਕਰਨਾ.#ਗਧੀ. ਹੁੱਕਾ.#ਗਧੀ ਚੁੰਘਣੀ. ਹੁੱਕਾ ਪੀਣਾ.#ਗੱਫਾ. ਧਨ। ੨. ਉੱਤਮ ਤਰ ਭੋਜਨ। ੩. ਲੁੱਟ ਦਾ ਮਾਲ.#ਗੱਫਾ ਲਾਉਣਾ. ਤ੍ਰਿਪਤ ਹੋਕੇ ਉੱਤਮ ਭੋਜਨ ਛਕਣਾ.#ਗਰੜੇ. ਚਾਉਲ.#ਗੜ੍ਹ. ਜੰਗਲ. ਸ਼ੰਘਣਾ ਬਣ। ੨. ਵਾੜਾ. ਝਾਫਿਆਂ ਦਾ ਵਲਗਣ.#ਗੜ੍ਹ ਤੋੜਨਾ. ਕਾਰਜ ਸਿੱਧ ਕਰਨਾ. ਮੁਸ਼ਕਲ ਕੰਮ ਨੂੰ ਆਸਾਨ ਕਰਨਾ। ੨. ਵਾੜ ਤੋੜਕੇ ਅੰਦਰ ਦਾਖਲ ਹੋਣਾ.#ਗਿੱਦੜ. ਕਾਇਰ. ਭਗੌੜਾ। ੨. ਕਮਾਈ ਨਾ ਕਰਕੇ ਮੰਗਣ ਵਾਲਾ.#ਗਿੱਦੜਰੰਗਾ. ਭਗਵੇਂ ਵਸਤ੍ਰ ਪਾਉਣ ਵਾਲਾ.#ਗੁਣਗ੍ਰਾਹੀ. ਛੱਜ.#ਗੁੱਦੜ. ਦੁੱਧ ਦੀ ਮਲਾਈ.#ਗੁਪਤਾ. ਗੁੰਗਾ.#ਗੁਪਾਲ ਫਲ, ਗੁਪਾਲ ਲੱਡੂ ਮੁਰਗੀ ਦੇ ਆਂਡੇ.#ਗੁਬਿੰਦੀਆਂ. ਗਾਜਰਾਂ.#ਗੁਬਿੰਦੇ. ਖਰਬੂਜੇ.#ਗੁਰਦੁਆਰਾ, ਗੁਰਦ੍ਵਾਰਾ ਗੁਰਧਾਮ. ਸਿੱਖਾਂ ਦਾ ਧਰਮਮੰਦਿਰ.#ਗੁਰਮਤ. ਗੁਰੂ ਸਾਹਿਬ ਦਾ ਮਜਹਬ। ੨. ਗੁਰੁਸਿੱਧਾਂਤ.#ਗੁਰਮਤਾ. ਖਾਲਸਾਦਿਵਾਨ ਵਿੱਚ ਬੈਠਕੇ ਕੀਤਾ ਮੰਤ੍ਰ. ਮਸ਼ਵਰਾ.#ਗੁਰਮਤਾ ਸੋਧਣਾ. ਮੰਤ੍ਰ ਕਰਨਾ. ਵਿਚਾਰ ਕਰਨਾ.#ਗੁਰਮਰਜਾਦਾ. ਉਹ ਰੀਤਿ ਰਸਮ ਜੋ ਗੁਰਮਤ ਅਨੁਸਾਰ ਹੈ. ਸਤਿਗੁਰੂ ਦੀ ਦੱਸੀ ਰੀਤਿ.#ਗੁਰਮੁਖ. ਗੁਰੂ ਸਾਹਿਬ ਦੀ ਆਗ੍ਯਾ ਮੰਨਣ ਵਾਲਾ ਰਹਿਤਵਾਨ. ਆ਼ਮਿਲ ਸਿੱਖ.#ਗੁਰਮੁਖੀ. ਗੁਰੂਸਾਹਿਬ ਦੀ ਰਚੀ ਹੋਈ ਲਿਖਤ, ਜਿਸ ਵਿੱਚ ਪੰਜਾਬੀ ਬੋਲੀ ਚੰਗੀ ਤਰਾਂ ਲਿਖੀ ਜਾਂਦੀ ਹੈ.#ਗੁਰਮੁਖੀ ਦਸਤਾਰਾ. ਸਿੱਧੀ ਪੱਗ. ਪੁਰਾਤਨ ਸਿੰਘਾਂ ਜੇਹੀ ਸਜਾਈ ਹੋਈ ਦਸਤਾਰ.#ਗੁਰਮੁਖੀ ਦਾੜ੍ਹਾ. ਖੁਲ੍ਹੀ ਦਾੜੀ.#ਗੁਰਮੁਖੀ ਪ੍ਰਸਾਦਾ. ਮੋਟੀ ਰੋਟੀ. ਮੰਨੀ.#ਗੁਰਮੁਖੀ ਵਰਤਾਰਾ. ਇੱਕੋਜੇਹਾ ਛਾਂਦਾ. ਸਭ ਨੂੰ ਸਮਾਨ ਵਰਤਾਰਾ.#ਗੈਬੀ ਫੌਜਾਂ. ਸ਼ਹੀਦਾਂ ਦੀਆਂ ਗੁਪਤ ਫੌਜਾਂ.#ਗੋਪਾਲਚੰਦਨ. ਜ਼ਖਮ ਉੱਪਰ ਲਾਉਣ ਦਾ ਲੇਪ. ਮਰਹਮ.#ਗੋਲਕ. ਗੁਰੂ ਨਿਮਿੱਤ ਅਰਪਿਆ ਧਨ, ਜੋ ਗਾਗਰ ਆਦਿ ਪਾਤ੍ਰ ਵਿੱਚ ਜਮਾ ਕੀਤਾ ਜਾਂਦਾ ਹੈ.#ਗੰਗਾਜਲ. ਸ਼ਰਾਬ. ਮਦਿਰਾ.#ਗੰਢਲ. ਜਿਸ ਨੇ ਕੁਰਹਿਤ ਕਰਕੇ ਦੁਬਾਰਾ ਅਮ੍ਰਿਤ ਛਕਿਆ ਹੈ. ਪਾਜੜ.#ਗ੍ਯਾਨੀ ਸਿੰਘ. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਵਾਲਾ ਸਿੰਘ.#ਘਮਸਾਣ. ਜੰਗ. ਯੁੱਧ। ੨. ਝਗੜਾ. ਬਿਖੇੜਾ.#ਘੱਲੂਘਾਰਾ. ਭਯੰਕਰ ਯੁੱਧ। ੨. ਤਬਾਹੀ. ਸਰਬਨਾਸ਼.#ਘਾਣ. ਜੰਗ. ਯੁੱਧ.#ਘਾਲਾਮਾਲਾ. ਬਿਨਾ ਨਿਰਣਾ ਕੀਤੇ ਗੱਲ ਨੂੰ ਟਾਲ ਦੇਣਾ। ੨. ਕੁਰਹਿਤੀਏ ਨੂੰ ਬਿਨਾ ਸੋਧੇ ਵਿੱਚ ਮਿਲਾਉਣਾ.#ਘੁਸਮੁਸਾ. ਕੰਨਾਬਾਤੀ. ਦੀਵਾਨ ਵਿੱਚ ਪ੍ਰਗਟ ਮੰਤ੍ਰ ਨਾ ਕਰਨਾ.#ਘੋੜਾ. ਲਿੰਗ. ਦੇਖੋ, ਹੰਨਾ। ੨. ਜੋੜਾ. ਜੁੱਤੀ.#ਘੋੜਾ ਕਾਜੇ ਕਰਨਾ. ਯਤ ਧਾਰਨ ਕਰਨਾ.#ਘੋੜਾ ਦੌੜਾਉਣਾ. ਮੈਥੁਨ (ਭੋਗ) ਕਰਨਾ.#ਚਕਰੀ. ਸਿਰ ਉੱਪਰ ਪਹਿਰਣ ਦਾ ਛੋਟਾ ਚਕ੍ਰ.#ਚਕ੍ਰ. ਸਿਰ ਅਥਵਾ ਗਲ ਪਹਿਰਨ ਦਾ ਗੋਲ ਸ਼ਸਤ੍ਰ. ਇਹ ਪੁਰਾਣੇ ਸਮੇਂ ਜੰਗ ਵਿੱਚ ਵਰਤਿਆ ਜਾਂਦਾ ਸੀ.#ਚਟਣ ਪੁਲਾਉ. ਚਟਣੀ.#ਚਢਾਈ. ਦੇਖੋ, ਚੜ੍ਹਾਈ.#ਚਤੌੜਗੜ੍ਹ ਤੋੜਨਾ. ਪੇਸ਼ਾਬ ਕਰਨਾ.#ਚਰਨਦਾਸੀ. ਜੁੱਤੀ। ੨. ਖੜਾਉਂ.#ਚਲਾਕਣ. ਰੰਬੀ.#ਚਲਾਕਾ. ਮੋਟਾ ਸੂਆ.#ਚਲਾਣਾ. ਮਰਣਾ. ਪ੍ਰਾਣ ਤਿਆਗਣੇ.#ਚੜ੍ਹਦੀ ਕਲਾ. ਉਤਸਾਹ. ਉਮੰਗ। ੨. ਤਰੱਕੀ.#ਚੜ੍ਹਾਈ. ਕੂਚ. ਪ੍ਰਸ੍‍ਥਾਨ। ੨. ਧਾਵਾ. ਹਮਲਾ। ੩. ਚਲਾਣਾ. ਮਰਣ.#ਚਾਂਦਨੀ ਪੁਲਾਉ. ਜੁਆਰ (ਜਵਾਰ) ਭੁੰਨੀ ਹੋਈ.#ਚਿਤੌੜਗੜ੍ਹ ਤੋੜਨਾ. ਦੇਖੋ, ਚਤੌੜਗੜ੍ਹ ਤੋੜਨਾ.#ਚਿਮਨੀ ਬੇਗਮ. ਅਫੀਮ.#ਚੀਤਾ. ਪੇਸ਼ਾਬ. ਮੂਤ੍ਰ.#ਚੀਤਾ ਕੁਦਾਉਣਾ, ਚੀਤਾ ਭਜਾਉਣਾ. ਪੇਸ਼ਾਬ ਕਰਨਾ.#ਚੁਗਲ. ਪੋਸਤ ਦੇ ਡੋਡੇ.#ਚੁਗਲ ਮਲਨੇ. ਪੋਸਤ ਦੇ ਡੋਡੇ ਮਲਨੇ.#ਚੁਟਕਾ ਪ੍ਰਸਾਦ. ਲੂਣ ਅਤੇ ਪੀਸੀਆਂ ਹੋਈਆਂ ਮਿਰਚਾਂ, ਜਿਨ੍ਹਾਂ ਨਾਲ ਰੁੱਖੀ ਰੋਟੀ ਖਾਈਦੀ ਹੈ.#ਚੁੱਪ. ਖੰਡ.#ਚੁਬਾਰੇ ਚੜ੍ਹਿਆ. ਦੇਖੋ, ਚੌਬਾਰੇ ਚੜ੍ਹਿਆ.#ਚੁਰਾਸੀ. ਸਿੰਘਾਂ ਤੋਂ ਬਿਨਾ ਹੋਰ ਦੁਨੀਆਂ ਦੇ ਲੋਕ.#ਚੁਲਾ. ਭੋਜਨ ਪਿੱਛੋਂ ਜਲ ਨਾਲ ਮੁਖ ਦੀ ਸਫਾਈ ਅਤੇ ਅਕਾਲ ਅੱਗੇ ਕ੍ਰਿਤਗ੍ਯਤਾ ਭਰੀ ਅਰਦਾਸ.#ਚੂਨਾ. ਆਟਾ.#ਚੂਰਮਾ. ਤੂੜੀ. ਭੋ. ਨੀਰਾ.#ਚੋਬਚੀਨੀ. ਲਾਲ ਮਿਰਚਾਂ.#ਚੌਕੀ. ਚਾਰ ਰਾਗੀਆਂ ਦੀ ਟੋਲੀ। ੨. ਕੀਰਤਨ- ਮੰਡਲੀ। ੩. ਮੁੱਕਰਿਰ ਵੇਲੇ ਤੇ ਸ਼ਬਦ ਕੀਰਤਨ। ੪. ਕੜਾਹ ਪ੍ਰਸਾਦ ਰੱਖਣ ਦੀ ਟਿਕਟਿਕੀ.#ਚੌਥਾ. ਲੂਣ. ਸਰਵਰਸ.#ਚੌਥਾਪੌੜਾ. ਮਜਹਬੀ ਸਿੰਘ. ਰੰਘੜੇਟਾ ਅਤੇ ਰਵਦਾਸੀਆ ਸਿੰਘ.#ਚੌਬਾਰੇ ਚੜ੍ਹਿਆ. ਬੋਲਾ. ਬਹਿਰਾ.#ਚੰਡੀ. ਅਗਨਿ। ੨. ਤਲਵਾਰ। ੩. ਲੜਾਈ.#ਛਕਣਾ. ਸਜਣਾ. ਸ਼ੋਭਾ ਸਹਿਤ ਹੋਣਾ। ੨. ਭੋਜਨ ਕਰਨਾ.#ਛਤ੍ਰਧਾਰ. ਅਫੀਮ. ਅਫਯੂਨ.#ਛਰਰਾ ਛੱਡਣਾ. ਖੜੇ ਖੜੇ ਪੇਸ਼ਾਬ ਕਰਨਾ.#ਛਾਂਦਾ. ਵਰਤਾਰਾ. ਭਾਗ. ਹਿੱਸਾ.#ਛਾਲ ਮਾਰਨੀ. ਡਿਗ ਪੈਣਾ.#ਛਾਵਣੀ. ਸਿੰਘਾਂ ਦਾ ਡੇਰਾ.#ਛਿੱਲੜ. ਰੁਪੈਯਾ.#ਛੇਵਾਂ. ਤੇਲ.#ਜਹਾਜ਼. ਗੱਡਾ। ੨. ਸਿੱਖਧਰਮ.#ਜਹਾਜ਼ ਚੜ੍ਹਨਾ. ਅਮ੍ਰਿਤ ਛਕਕੇ ਖਾਲਸਾ ਕੌਮ ਵਿੱਚ ਮਿਲਨਾ.#ਜੱਕਾ. ਦਹੀਂ. ਦਧਿ.#ਜਗਤਜੂਠ. ਹੁੱਕਾ.#ਜਗੰਨਾਥੀ. ਤਾਉੜੀ. ਹਾਂਡੀ.#ਜਥਾ. ਯੂਥ. ਟੋਲਾ. ਸਿੰਘਾਂ ਦਾ ਝੁੰਡ.#ਜਥੇਦਾਰ. ਟੋਲੇ ਦਾ ਪ੍ਰਧਾਨ.#ਜਮਦੰਡ. ਮੁਖੀਏ ਸਿੰਘ (ਜਥੇਦਾਰ) ਵੱਲੋਂ ਮਿਲੀ ਸਜ਼ਾ.#ਜਮਰਾਜ ਦੀ ਧੀ. ਦੇਖੋ, ਧਰਮਰਾਜ ਦੀ ਧੀ.#ਜਲਖਿੱਚ ਸਿੰਘ. ਕਹਾਰ. ਝਿਉਰ.#ਜਲਤੋਰੀ. ਮੱਛੀ.#ਜਲੇਬੀ. ਜੰਡ ਦੀ ਫਲੀ.#ਜੜਪੁੱਟ. ਮੋਚਨਾ.#ਜਾਨਭਾਈ. ਸਵਾਰੀ ਦਾ ਘੋੜਾ.#ਜੈਕਾਰਾ. ਉੱਚੀ ਧੁਨਿ ਨਾਲ ਸੱਤ ਸ੍ਰੀ ਅਕਾਲ ਦਾ ਸਿੰਘਨਾਦ. ਅਕਾਲਬਾਂਗਾ.#ਜੋਤੀਜੋਤਿ ਸਮਾਉਣਾ. ਸਤਿਗੁਰਾਂ ਦਾ ਦੇਹ ਤ੍ਯਾਗਕੇ ਆਪਣੀ ਜੋਤਿ ਵਿੱਚ ਲੀਨ ਹੋਣਾ.#ਜੋੜਮੇਲ. ਸਿੰਘਾਂ ਦਾ ਇਕੱਠ। ੨. ਗੁਰਪੁਰਵ ਵਾਲੇ ਦਿਹਾੜੇ ਹੋਈ ਏਕਤ੍ਰਤਾ.#ਜੋੜਮੇਲਣੀ. ਸੂਈ। ੨. ਮਿੱਠੀ ਬਾਣੀ.#ਜੰਗਲ ਜਾਣਾ. ਸੁਚੇਤੇ (ਸ਼ੌਚ) ਜਾਣਾ.#ਜ੍ਵਾਲਾ. ਅੱਗ.#ਜ੍ਵਾਲਾਵਮਣੀ. ਬੰਦੂਕ। ੨. ਤੋਪ.#ਝਟਕਾ. ਇੱਕ ਵਾਰ ਨਾਲ ਸਤਿ ਸ੍ਰੀ ਅਕਾਲ ਕਹਿਕੇ ਜੀਵ ਦਾ ਸਿਰ ਧੜ ਜੁਦਾ ਕਰਨ ਦੀ ਕ੍ਰਿਯਾ। ੨. ਝਟਕੇ ਹੋਏ ਜੀਵ ਦਾ ਮਹਾਪ੍ਰਸਾਦ.#ਝੋਲਾ. ਵਡਾ ਥੈਲਾ.#ਟਹਲਾ. ਸੇਵਾ.#ਟਹਲੂਆ. ਪੈਰ ਝਾੜਨ ਦਾ ਰੁਮਾਲ. ਹੱਥ ਮੂੰਹ ਸਾਫ ਕਰਨ ਦਾ ਪਰਣਾ.#ਟਾਂਗੂ. ਬਿਰਛ ਉੱਪਰ ਬੈਠਾ ਆਦਮੀ, ਜੋ ਦੁਸ਼ਮਨ ਨੂੰ ਦੂਰੋਂ ਆਉਂਦਾ ਦੇਖਕੇ ਖ਼ਬਰ ਦੇਵੇ.#ਟੁੱਕਰ. ਬਾਦਸ਼ਾਹ ਵੱਲੋਂ ਮਿਲੀ ਜਾਗੀਰ ਅਤੇ ਗੁਜਾਰਾ.#ਟੇਢਗਿਆਨ. ਲੇਟਣਾ.#ਠਾਕੁਰ. ਅੰਡਕੋਸ਼. ਪਤਾਲੂ.#ਠਾਣਾ. ਆਸ਼੍ਰਮ. ਡੇਰਾ.#ਠੀਕਰ. ਦੇਹ. ਸ਼ਰੀਰ.#ਠੀਕਰੀ. ਰੁਪੈਯਾ.#ਡੱਡੂ. ਮਟਕਾ. ਚਾਟੀ ਵਿੱਚੋਂ ਪਾਣੀ ਕੱਢਣ ਦਾ ਮਟਕਣਾ.#ਡਲਾ. ਸੂਰ ਦੇ ਮਾਸ ਦੀ ਬੋਟੀ.#ਡਾਇਣ. ਮਾਯਾ। ੨. ਵਿਭਚਾਰਿਨ ਇਸਤ੍ਰੀ.#ਡੋਕਲ. ਗੋਡਿਆਂ ਵਾਲੀ ਕੱਛ. ਢਿੱਲੀ ਝੋਲੀ ਦੀ ਕੱਛ.#ਢਹਿੰਦੀ ਕਲਾ. ਗਿਰਿਆ ਹੋਇਆ ਮਨ. ਨਿਰਾਸਤਾ.#ਢਾਈ ਲੱਖ. ਦੋ ਸਿੰਘ.#ਢਾਲਾ. ਇਸਪਰ. ਢਾਲ.#ਢਾਲੇ ਹੇਠ. ਪਨਾਹ ਵਿੱਚ। ੨. ਸਹਾਇਤਾ ਵਿੱਚ.#ਤਹਤੋੜ. ਪਰਾਉਂਠਾ, ਜਿਸ ਦੀ ਤਹਿ ਵਿੱਚ ਘੀ ਲਾਇਆ ਹੈ ਅਤੇ ਪੱਕਕੇ ਜਿਸ ਦੀਆਂ ਤਹਿਆਂ ਟੁੱਟ ਜਾਂਦੀਆਂ ਹਨ.#ਤਖਤ. ਗੁਰੂ ਸਾਹਿਬ ਦੇ ਬੈਠਣ ਦਾ ਸਿੰਘਾਸਨ. ਖਾਸ ਕਰਕੇ ਅਕਾਲਬੁੰਗਾ, ਪਟਨਾ ਸਾਹਿਬ, ਕੇਸਗੜ੍ਹ ਅਤੇ ਅਬਿਚਲਨਗਰ.#ਤੱਤਖਾਲਸਾ. ਦਸ਼ਮੇਸ਼ ਦੀ ਰਹਿਤ ਅਨੁਸਾਰ ਚੱਲਣ ਵਾਲਾ ਰਹਿਤਵਾਨ ਸਿੰਘ.#ਤਨਖਾਹ. ਧਰਮਦੰਡ। ੨. ਕੁਰਹਿਤ. ਖਾਲਸਾਧਰਮ ਵਿਰੁੱਧ ਕਰਮ.#ਤਨਖਾਹੀਆ. ਕੁਰਹਿਤੀਆ. ਜਿਸ ਨੇ ਧਰਮ ਵਿਰੁੱਧ ਕਰਮ ਕੀਤਾ ਹੈ.#ਤਰ ਪੁਲਾਉ. ਖ਼ੁਸ਼ਕ ਰੋਟੀ. ਬਿਨਾ ਘੀ ਅਤੇ ਸਾਗ ਦਾਲ ਦੇ ਭੋਜਨ.#ਤਰਾਤਰੀ. ਬਹੁਤ ਅਧਿਕ. ਜਰੂਰਤ ਤੋਂ ਜਾਦਾ.#ਤਾਂਬਾ. ਪੈਸਾ.#ਤਿਆਰ ਬਰ ਤਿਆਰ. ਸੱਨਧ ਬੱਧ. ਸ਼ਸਤ੍ਰ ਵਸਤ੍ਰ ਪਹਿਨਕੇ ਤਿਆਰ ਹੋਇਆ। ੨. ਸਾਵਧਾਨ। ੩. ਰਹਿਤ ਵਿੱਚ ਪੱਕਾ.#ਤਿਟੰਗੀ. ਗਾਯਤ੍ਰੀ. ਹਿੰਦੂਮਤ ਦਾ ਮੂਲਮੰਤ੍ਰ.#ਤਿਮਰਲੰਗੀਆ. ਲੰਙਾ. ਡੁੱਡਾ.#ਤੁਰਕ. ਮੁਸਲਮਾਨ.#ਤੁਰਕਣੀ. ਮੁਸਲਮਾਨੀ.#ਤੁਰਕਣੀ ਨਾਲ ਜੁੱਧ. ਮੁਸਲਮਾਨੀ ਭੋਗਣੀ.#ਤੋੜਾ. ਸਰਬਲੋਹ ਦਾ ਜੰਜੀਰ, ਜੋ ਨਿਹੰਗ ਸਿੰਘ ਦੁਮਾਲੇ ਤੇ ਸਜਾਉਂਦੇ ਹਨ। ੨. ਬੰਦੂਕ ਦਾ ਫੀਤਾ.#ਤੋੜਾ ਝਾੜਨਾ. ਬੰਦੂਕ ਚਲਾਉਣੀ.#ਥਹਿ ਪਈਆਂ. ਬੜੀਆਂ.#ਥਾਣੇਦਾਰ. ਗਧਾ. ਖੋਤਾ.#ਦਸਤਾਰਾ. ਪੱਗ.#ਦੱਛ. ਬੱਕਰਾ.#ਦਬੜੂ ਘੁਸੜੂ. ਰਹਿਤ ਵਿੱਚ ਢਿੱਲਾ। ੨. ਕਾਇਰ.#ਦਮੜਾ. ਰੁਪੈਯਾ. ਪੈਸਾ. ਨਕਦੀ.#ਦਾਈਆ. ਹਠ. ਪ੍ਰਣ। ੨. ਦਾਵਾ.#ਦਾਖ. ਪੀਲੂ. ਮਾਲ ਦੇ ਫਲ.#ਦਾਲਾ. ਦਾਲ.#ਦਾੜ੍ਹਾ. ਦਾੜ੍ਹੀ. ਰੀਸ਼.#ਦੀਦਾਰੇ. ਦਰਸ਼ਨ.#ਦੁਸਾਂਗਾ. ਪਜਾਮਾ. ਘੁਟੁੰਨਾ.#ਦੁਸ਼ਾਲਾ. ਕੰਬਲ. ਭੂਰਾ.#ਦੁਨਾਲੀ. ਸਲੰਘ. ਝਾਫੇ ਚੁੱਕਣ ਦਾ ਸੰਦ.#ਦੁਬਾਜਰਾ. ਇੱਕ ਇਸ੍ਟ ਨੂੰ ਛੱਡਕੇ ਦੂਜੇ ਮਤ ਵਿੱਚ ਜਾਣ ਵਾਲਾ.#ਦੁਬੁਰਜੀ. ਸੁੱਥਣ. ਜਨਾਨਾ ਪਜਾਮਾ.#ਦੁਮਾਲਾ. ਨਿਹੰਗ ਸਿੰਘ ਦਾ ਉੱਚਾ ਦਸਤਾਰਾ.#ਦੇਗ. ਲੰਗਰ. ਪਾਕਸ਼ਾਲਾ। ੨. ਤਿਆਰ ਹੋਇਆ ਪ੍ਰਸਾਦ.#ਦੇਗ ਸਜਾਉਣੀ. ਭੋਜਨ ਤਿਆਰ ਕਰਨਾ.#ਦੇਗ ਮਸਤ. ਲੰਗਰ ਦਾ ਨਾ ਪੱਕਣਾ. ਖਾਣ ਪੀਣ ਲਈ ਸਾਮਾਨ ਦਾ ਨਾ ਹੋਣਾ.#ਦੇਣਦਾਰ. ਧਰਮਦੰਡ ਦਾ ਅਧਿਕਾਰੀ. ਤਨਖਾਹੀਆ.#ਧਨੰਤਰ. ਨਿੰਮ.#ਧਰਮਰਾਜ. ਦੀ ਧੀ. ਨੀਂਦ.#ਧਰਮਰਾਜ ਦੀ ਧੀ ਨਾਲ ਜੁੱਧ ਕਰਨਾ. ਸੌਣਾ.#ਧਰਮਰਾਜ ਦਾ ਪੁਤ੍ਰ. ਤਾਪ.#ਧਰਮਰਾਜ ਦਾ ਪੁਤ੍ਰ ਸੇਵਾ ਕਰਦਾ ਹੈ. ਤਾਪ ਚੜ੍ਹਿਆ ਹੋਇਆ ਹੈ.#ਧੂੜਕੋਟ. ਘੱਗਰਾ. ਲਹਿੰਗਾ.#ਨਹੇਰਨਾ ਸਿੰਘ. ਨਾਈ.#ਨੜੀਮਾਰ. ਹੁੱਕਾ ਪੀਣ ਵਾਲਾ.#ਨਾਖਾਂ. ਗੋਲ੍ਹਾਂ.#ਨਿਸ਼ਾਨ ਸਾਹਿਬ. ਝੰਡਾ. ਧ੍ਵਜਾ.#ਨਿਹਕਲੰਕ. ਘੜਾ. ਕੁੰਭ.#ਨਿਹੰਗ ਸਿੰਘ. ਉੱਚੇ ਦੁਮਾਲੇ ਅਤੇ ਨੀਲੇ ਬਾਣੇ ਵਾਲਾ ਸਿੰਘ.#ਨਿਰਬਾਣੀਆਂ. ਉਦਾਸੀਨ (ਉਦਾਸੀ) ਸਾਧੂ.#ਨਿਰੰਕਾਰੀ. ਨਿਰਾਕਾਰ ਦੇ ਪੂਜਣਵਾਲਾ ਗੁਰਸਿੱਖ। ੨. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ.#ਨੀਲਵਰਣੀ. ਗਧੀ.#ਨੁਗਦਾ. ਭੰਗ ਛਾਣਨ ਪੁਰ ਜੋ ਰੁਮਾਲ ਵਿੱਚ ਫੋਗ ਬਚਿਆ ਹੈ, ਉਸ ਦੀ ਵੱਟੀ ਹੋਈ ਗੋਲੀ.#ਨੁਗਦਾ ਮਾਰਨਾ. ਨੁਗਦੇ ਦੀ ਗੋਲੀ ਵੈਰੀ ਦਾ ਨਾਉਂ#ਲੈ ਕੇ ਕੰਧ ਅਥਵਾ ਬਿਰਛ ਨਾਲ ਮਾਰਨੀ.#"ਆਇਆ ਨੁਗਦਾ, ਤੇਰੇ ਬਾਲ ਬੱਚੇ ਨੂੰ ਚੁਗਦਾ" ਆਦਿਕ ਵਾਕ ਕਹਿਕੇ ਨੁਗਦਾ ਜੋਰ ਨਾਲ ਮਾਰਨਾ.#ਨੇਤ੍ਰਠੋਕਾ. ਸੁਰਮਾ. ਅੰਜਨ। ੨. ਸੁਰਮਚੂ.#ਪਟਕਾ. ਜੋ ਜੀਵ ਇੱਕ ਵਾਰ ਨਾਲ ਨਹੀਂ ਵੱਢਿਆ ਗਿਆ। ੨. ਪਟਕੇ ਹੋਏ ਜੀਵ ਦਾ ਮਾਸ.#ਪਤਾਲਮੋਚਨੀ. ਕਸੀ. ਕਹੀ.#ਪਰਸਰਾਮ. ਕੁਹਾੜਾ.#ਪਰਸਾ. ਜਲ.#ਪਰਸਾਦਾ. ਰੋਟੀ.#ਪਰਸਾਦਾ ਫੱਟੜ ਕਰਨਾ. ਰੋਟੀ ਭੰਨਣੀ.#ਪਰੀ. ਭੇਡ.#ਪਲੱਟਾ. ਖੁਰਚਣਾ.#ਪਾਹੁਲ. ਖੰਡੇ ਦਾ ਅਮ੍ਰਿਤ.#ਪਾਜੜ. ਦੇਖੋ, ਗੰਢਲ.#ਪਾਲਕਾ. ਕਾਠੀ. ਜੀਨ.#ਪਾਲਕਾ ਸਜਾਉਣਾ. ਕਾਠੀ ਪਾਉਣੀ. ਘੋੜੇ ਉੱਪਰ ਜੀਨ ਪਾਉਣਾ.#ਪੂਰੀ. ਬਣ ਦੇ ਪੱਤੇ. ਖਾਸ ਕਰਕੇ ਗਲ੍ਹੋਟ ਦੀ ਵੇਲ ਦੇ ਪੱਤੇ.#ਪੌਣਤੁਰੰਗ. ਹਾਰਿਆ ਹੋਇਆ ਟੱਟੂ.#ਪੌਣਪ੍ਰਕਾਸ਼. ਪੱਖਾ.#ਪੰਚਾਂਮ੍ਰਿਤ. ਕੜਾਹਪ੍ਰਸਾਦ.#ਪੰਜਇਸਨਾਨਾ. ਹੱਥ ਪੈਰ ਮੂੰਹ ਧੋਣਾ.#ਪੰਜਕਕਾਰੀ. ਜਿਸ ਨੇ ਕੇਸ ਕ੍ਰਿਪਾਨ ਕੱਛ ਕੰਘਾ ਕੜਾ ਧਾਰਨ ਕੀਤਾ ਹੈ.#ਪੰਜੱਖਾ. ਕਾਣਾ.#ਪੰਜ ਪਿਆਰੇ. ਦਯਾ ਸਿੰਘ ਜੀ, ਧਰਮ ਸਿੰਘ ਜੀ, ਮੁਹਕਮ ਸਿੰਘ ਜੀ, ਹਿੰਮਤ ਸਿੰਘ ਜੀ, ਸਾਹਿਬ ਸਿੰਘ ਜੀ। ੨. ਅੰਮ੍ਰਿਤ ਤਿਆਰ ਕਰਨ ਵਾਲੇ ਪੰਜ ਸਿੰਘ.#ਪੰਜਪੀਰੀਆ. ਵਿਸਨੁ, ਸੂਰਜ, ਸ਼ਿਵ ਗਣੇਸ਼, ਦੁਰਗਾ ਨੂੰ ਮੰਨਣ ਵਾਲਾ। ੨. ਕਈ ਗੁਰੂ ਅਤੇ ਪੀਰ ਮੰਨਣ ਵਾਲਾ.#ਪੰਜ ਮੁਕਤੇ. ਦੇਵਾ ਸਿੰਘ, ਰਾਮ ਸਿੰਘ, ਟਹਿਲ ਸਿੰਘ, ਈਸਰ ਸਿੰਘ, ਫਤੇ ਸਿੰਘ.#ਪੰਜ ਮੇਲ. ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ, ਸਿਰਗੁੰਮ.#ਪੰਜਰਤਨਾ. ਗਾਜਰ, ਮੂਲੀ, ਸਲਜਮ, ਬੈਂਗਣ, ਕੱਦੂ ਮਿਲਾਕੇ ਬਣਾਇਆ ਸਲੂਣਾ.#ਪੰਜ ਲੱਖ. ਪੰਜ ਸਿੰਘ.#ਪੰਜਵਾਂ. ਘੀ. ਘ੍ਰਿਤ.#ਪੰਜਾ. ਹੱਥ ਦੇ ਪੰਜੇ ਦੇ ਆਕਾਰ ਦਾ ਸ਼ਸਤ੍ਰ, ਜੋ ਨਿਹੰਗ ਸਿੰਘ ਦੁਮਾਲੇ ਤੇ ਪਹਿਰਦੇ ਹਨ.#ਪੰਥ. ਖਾਲਸਾ ਕੌਮ.#ਪੰਮਾ. ਬ੍ਰਾਹਮਣ.#ਪ੍ਰਕਾਸਾ ਸਿੰਘ. ਦਿਨ। ੨. ਮੀਨਾਰ.#ਫਤੇਕੁਮੈਤ. ਕਾਲੇ ਰੰਗ ਦਾ ਸੋਟਾ.#ਫਤੇ ਗਜਾਉਣੀ. ਆਪੋ ਵਿੱਚੀ ਮਿਲਣ ਸਮੇਂ ਵਾਹਗੁਰੂ ਜੀ ਕੀ ਫਤੇ ਉੱਚੇ ਸੁਰ ਨਾਲ ਬੁਲਾਉਣੀ।#੨. ਵਿਦਾ ਹੋਣਾ। ੩. ਮਰਨਾ.#ਫਤੇ ਗਜਾਗਿਆ. ਚਲਾਗਿਆ। ੨. ਮਰ ਗਿਆ। ੩. ਪਾਟ ਗਿਆ। ੪. ਢਹਿਗਿਆ.#ਫਿਰਨੀ. ਚੱਕੀ.#ਫਿਰਨੀ ਦੀ ਸਵਾਰੀ. ਚੱਕੀ ਨਾਲ ਦਾਣੇ ਪੀਹਣੇ.#ਫੌਜ. ਰਮਤਾ ਇੱਕ ਸਿੰਘ.#ਫੌਜਾਂ. ਰਮਤੇ ਕਈ ਸਿੰਘ.#ਬਸਾਵਾ. ਤਵਾ.#ਬਸੰਤਕੌਰ. ਮੱਕੀ.#ਬਸੰਤਰ. ਅਗਨਿ.#ਬਟੇਰਾ. ਬੈਂਗਣ. ਬਤਾਊਂ.#ਬਦਾਣਾ. ਦੇਖੋ, ਬੇਦਾਣਾ.#ਬਦਾਮ. ਚਣਾ. ਛੋਲਾ.#ਬੱਬਰੂ. ਖ਼ਮੀਰੇ ਪਰਸਾਦੇ.#ਬਾਜ. ਖੁਰਪਾ. ਰੰਬਾ.#ਬਾਜ ਉਡਾਉਣਾ, ਬਾਜ ਦਾ ਸ਼ਿਕਾਰ ਖੁਰਪੇ ਨਾਲ ਘਾਹ ਖੋਤਣਾ. ਘਾਸ ਖੁਰਚਨਾ.#ਬਾਟਾ. ਬਾਟੀ. ਡੂੰਘਾ ਪਾਤ੍ਰ। ੨. ਅਮ੍ਰਿਤ ਤਿਆਰ ਕਰਨ ਦਾ ਬਰਤਨ.#ਬਾਟੇ ਦਾ ਸਾਂਝੀ. ਜਿਸ ਨੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਿਆ ਹੈ. ਸੁਨਹਿਰੀਆ.#ਬਾਮਣ. ਪਿੱਪਲ.#ਬਾਮਣੀ. ਖੀਰ. ਤਸਮਈ.#ਬਿਹੰਗਮ. ਵਿਚਰਣ ਵਾਲਾ ਸਿੰਘ. ਜੋ ਇੱਕ ਥਾਂ ਨਹੀਂ ਠਹਿਰਦਾ.#ਬਿਖ੍ਯਾ. ਤਮਾਖੂ (ਤੰਬਾਕੂ).#ਬਿਚਿਤ੍ਰਸਿੰਘੀਆ. ਲੁਬਾਣਾ ਸਿੰਘ। ੨. ਰਾਜਪੂਤ ਸਿੰਘ.#ਬਿਬੇਕ. ਰਹਿਤ ਮਰਯਾਦਾ ਦਾ ਵਿਚਾਰ। ੨. ਖਾਲਸਾਧਰਮ ਅਨੁਸਾਰ ਸ਼ੁੱਧੀ.#ਬਿਬੇਕੀ. ਵਿਚਾਰਵਾਨ ਸਿੰਘ। ੨. ਪੂਰੀ ਪਵਿਤ੍ਰਤਾ ਰੱਖਣ ਵਾਲਾ.#ਬਿਰਦ. ਲਿਬਾਸ। ੨. ਧਰਮਚਿੰਨ੍ਹ.#ਬਿਰਦਬਾਣਾ. ਖਾਲਸਾਧਰਮ ਦਾ ਲਿਬਾਸ.#ਬਿਰਾਜਣਾ. ਸਭਾ ਵਿੱਚ ਬੈਠਣਾ। ੨. ਲੇਟਣਾ.#ਬੁੰਗਾ. ਸਿੰਘਾਂ ਦੇ ਨਿਵਾਸ ਦਾ ਅਸਥਾਨ। ੨. ਨਿਹੰਗ ਸਿੰਘ ਦਾ ਦੁਮਾਲਾ.#ਬੁੱਧ ਅਵਤਾਰ. ਲੂਲਾ. ਟੁੰਡਾ.#ਬੂੰਦੀ. ਬੱਕੁਲੀਆਂ. ਉਬਲਿਆ ਹੋਇਆ ਅੰਨ.#ਬੇਦਾਣਾ. ਕਰੀਰ ਦਾ ਬਾਟਾ. ਕਰੀਰ ਦੇ ਫੁੱਲ.#ਬੇਮੁਹਤਾਜੀ. ਦੁਸਾਂਗੀ ਲੱਕੜ, ਜਿਸ ਵਿੱਚ ਸਾਫਾ ਫਸਾਕੇ ਭੰਗ ਛਾਣੀਦੀ ਹੈ.#ਬੋੱਲਾ. ਬੋਲੀ. ਭਾਸਾ। ੨. ਵਚਨ. ਵਾਕ.#ਬੰਦਈ ਕੱਛ. ਗੋਡਿਆਂ ਵਾਲੀ ਢਿੱਲੀ ਕੱਛ. ਡੋਕਲ. ਬ੍ਰਹਮਰਸ. ਇੱਖ. ਕਮਾਦ.#ਭਗਮੁਖੀ. ਕਣਕ. ਗੰਦਮ.#ਭਗੌਤਾ, ਭਗੌਤੀ ਖੜਗ, ਕ੍ਰਿਪਾਣ. ਤਲਵਾਰ.#ਭਰਥਰੀ. ਢੱਟਾ. ਸਾਨ੍ਹ.#ਭਾਉਨੀ. ਸ਼੍ਰੱਧਾ.#ਭਾਈ. ਗੁਰਭਾਈ। ੨. ਗ੍ਰੰਥੀ। ੩. ਧਰਮ ਅਨੁਸਾਰ ਹਰੇਕ ਸਿੱਖ ਦੀ ਪਦਵੀ.#ਭਾਜਾ. ਤਰਕਾਰੀ. ਭਾਜੀ.#ਭਾਣਾ. ਅਕਾਲ ਦਾ ਹੁਕਮ. ਕਰਤਾਰ ਦੀ ਰਜ਼ਾ.#ਭਾਣਾ ਵਰਤਣਾ. ਵਾਹਗੁਰੂ ਦੇ ਹੁਕਮ ਅਨੁਸਾਰ ਕੰਮ ਦਾ ਹੋਣਾ। ੨. ਮਰਣਾ.#ਭੁਇਸੂਰ. ਗੋਂਗਲੂ. ਸ਼ਲਜਮ.#ਭੁਜੰਗਣ, ਭੁਜੰਗੀ ਲੜਕੀ- ਲੜਕਾ। ੨. ਤਿਆਰ ਬਰ ਤਿਆਰ ਸਿੰਘਣੀ, ਸਿੰਘ.#ਭੁਟੇਰਾ. ਭੁੱਭਲ ਵਿੱਚ ਪਕਾਇਆ ਆਟੇ ਦਾ ਪਿੰਨਾ. ਬਿਨਾ ਤਵੇ ਅੱਗ ਵਿੱਚ ਪਕਾਇਆ ਆਟੇ ਦਾ ਗੋਲਾ.#ਭੂਤਨੀ. ਅੰਧੇਰੀ. ਝੱਖੜ। ੨. ਰੇਲ. ਟ੍ਰੇਨ.#ਭੋਂਸੂਰ. ਦੇਖੋ, ਭੁਇਸੂਰ.#ਮਸਤ. ਵਸਤੁ ਦਾ ਅਭਾਵ. ਘਾਟਾ। ੨. ਬੰਦ. ਦੇਖੋ, ਲੰਗਰ ਮਸਤ.#ਮਸਤਗੜ੍ਹ. ਉਹ ਮਸੀਤ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ੨. ਮਸੀਤ ਦੇ ਥਾਂ ਬਣਾਇਆ ਗੁਰਦੁਆਰਾ.#ਮਸਤਾਨਾ. ਪਾਟਿਆ ਹੋਇਆ. ਪੁਰਾਣਾ। ੨. ਮੁੱਕਿਆ ਹੋਇਆ। ੩. ਰੋਗੀ.#ਮਸਾਣੀ. ਗੁਦਾ.#ਮਸਾਣੀ ਦਾ ਸੁਰ ਢਿੱਲਾ. ਮਰੋੜ ਦਸਤ ਆਦਿ ਦਾ ਹੋਣਾ.#ਮਸਾਲਾਂ. ਲੱਕੜਾਂ. ਈਂਧਨ। ੨. ਨੇਤ੍ਰ.#ਮਸੰਦ. ਸਿੱਖਾਂ ਤੋਂ ਆਪਣੇ ਲਈ ਧਨ ਉਗਰਾਹੁਣ ਵਾਲਾ। ੨. ਗੁਰੂ ਦੇ ਧਨ ਨੂੰ ਹੜੱਪਣ ਵਾਲਾ ਪੁਜਾਰੀ.#ਮਹਖਾਸੁਰ. ਦੇਖੋ, ਐਰਾਪਤ.#ਮਹਾਪ੍ਰਸਾਦ. ਝਟਕੇ ਦਾ ਮਾਸ। ੨. ਕੜਾਹਪ੍ਰਸਾਦ.#ਮਖਮਲੀ ਫਰਸ. ਹਰੇ ਘਾਹ ਵਾਲੀ ਜ਼ਮੀਨ.#ਮਜਹਬੀ. ਚੂਹੜੇ ਤੋਂ ਸਿੰਘ ਸਜਿਆ ਹੋਇਆ ਪੁਰਖ.#ਮਨਮਤ. ਗੁਰਮਤ ਵਿਰੁੱਧ ਮਨਭਾਉਂਦਾ ਕੀਤਾ ਕਰਮ.#ਮਨਮਤੀਆ. ਗੁਰੂ ਦੀ ਆਗ੍ਯਾ ਤੋਂ ਵਿਰੁੱਧ ਮਨਮਰਜੀ ਕਰਨ ਵਾਲਾ.#ਮਨਮੁਖ. ਗੁਰੂ ਦੀ ਆਗ੍ਯਾ ਤੋਂ ਵਿਰੁੱਧ ਮਨਮਰਜੀ ਕਰਨ ਵਾਲਾ.#ਮਰਚੌਨਾ. ਕਾਲੀਆਂ ਮਿਰਚਾਂ.#ਮਰੋੜਚੁਲਾ. ਪਾਣੀ ਨਾ ਮਿਲਣ ਤੋਂ ਕੇਵਲ ਮੂੰਹ ਉੱਪਰ ਹੱਥ ਫੇਰਕੇ ਸਾਫ ਕਰਨ ਦੀ ਕ੍ਰਿਯਾ.#ਮਲਿਕਾ. ਬਿੱਲੀ.#ਮੜੋਲੀ. ਦੇਹ. ਸ਼ਰੀਰ.#ਮਾਰਾ ਬਕਾਰਾ. ਸਿੰਘਨਾਦ ਕਰਕੇ ਵੈਰੀ ਨੂੰ ਡਰਾਉਣ ਦੀ ਕ੍ਰਿਯਾ.#ਮਾਰੂ ਗਾਉਣਾ. ਰੋਣਾ. ਪਿੱਟਣਾ. ਦੁੱਖ ਦੀ ਪੁਕਾਰ। ੨. ਚਲਾਣੇ ਸਮੇਂ ਮਾਰੂ ਰਾਗ ਦੇ ਸ਼ਬਦ ਗਾਉਣੇ.#ਮਿਠਿਆਈ. ਸ਼ਕਰਕੰਦੀ.#ਮਿੱਠਤ. ਬੇਰੀ.#ਮੀਣਾ. ਬਾਬਾ ਪ੍ਰਿਥੀਚੰਦ ਜੀ ਦੀ ਵੰਸ਼ ਦਾ ਸੋਢੀ, ਜਿਸ ਨੇ ਅਮ੍ਰਿਤ ਨਹੀਂ ਛਕਿਆ.#ਮੁਆਮਲਾ ਲੈਣਾ. ਪਿੰਡ ਤੋਂ ਗਜਾ ਕਰਕੇ ਅੰਨ ਦੁੱਧ ਚੰਦਾ ਆਦਿ ਲੈਣਾ.#ਮੁਸ਼ਕਾਂ ਕਸਣੀਆਂ. ਦਾੜ੍ਹੇ ਨੂੰ ਬੰਨ੍ਹਣਾ.#ਮੁਸਲੀਧਰ. ਮੁਸਲਮਾਨੀ ਰੱਖਣ ਵਾਲਾ.#ਮੁਹੰਮਦੀ ਇਨਸਾਨ. ਕੱਛ ਬਿਨਾਂ ਨੰਗੇ ਨ੍ਹਾਉਣਾ.#ਮੁਹੰਮਦੀ ਸਵਾਰੀ. ਸ਼ੁਤਰ. ਊਟ.#ਮੁਹੰਮਦੀ ਪੌਲਾ. ਉਸਤਰਾ.#ਮੁਖਮਾਂਜਣਾ. ਦਾਤਣ.#ਮੁਛਹਰਾ. ਮੁੱਛਾਂ.#ਮੁਤਹਿਰਾ. ਡੰਡਾ. ਸਰਦਾਈ ਘੋਟਣ ਦਾ ਸੋਟਾ.#ਮੁਰਗਾਈਆਂ. ਗੱਠਾਂ. ਗੰਢਾਂ. ਇੱਕ ਤਰਾਂ ਦੀ ਪਾਣੀ ਤੇ ਹੋਣ ਵਾਲੀ ਤਰਕਾਰੀ.#ਮੂੰਹਤਾਣੀ. ਕੈਂਚੀ.#ਮੇਵੜਾ. ਅਰਦਾਸੀਆ. ਸੰਗਤ ਨੂੰ ਸਤਿਗੁਰੂ ਦੇ ਹਜੂਰ ਪੇਸ਼ ਕਰਨ ਵਾਲਾ.#ਮੈਦਾ. ਆਟਾ.#ਮੈਦਾਨ ਜਾਣਾ. ਸੁਚੇਤੇ ਫਿਰਨ ਲਈ ਜੰਗਲ ਜਾਣਾ.#ਮੋਰਚਾ ਲਾਉਣਾ. ਕਿਸੇ ਕੰਮ ਦੇ ਕਰਨ ਦਾ ਅਰੰਭ ਕਰਨਾ। ੨. ਜੰਗ ਸ਼ੁਰੂ ਕਰਨਾ.#ਮੋਰਧੁਜ. ਦਿਵਾਨਾ ਸਾਧ. ਸੋਢੀ ਮਿਹਰਬਾਨ ਜੀ ਦੀ ਸੰਪ੍ਰਦਾ ਦਾ ਉਦਾਸੀ.#ਮੰਜੀ ਸਾਹਿਬ. ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨ ਦੀ ਛੋਟੀ ਪਲੰਗੀਰੀ। ੨. ਗੁਰੂ ਸਾਹਿਬ ਦੇ ਬੈਠਣ ਵਾਲੇ ਥਾਂ ਤੇ ਬਣਾਇਆ ਚਬੂਤਰਾ.#ਰਹਣੀ. ਗੁਰਮਤ ਦੇ ਨਿਯਮ ਅਨੁਸਾਰ ਰਹਿਤ ਰੱਖਣ ਦੀ ਕ੍ਰਿਯਾ.#ਰਹਣੀ ਬਹਣੀ. ਧਰਮਰੀਤਿ ਅਤੇ ਵਿਹਾਰ. ਮਜਹਬ ਦੇ ਨਿਯਮ ਅਤੇ ਆਚਰਣ.#ਰਹਤ. ਸਿੱਖ ਨਿਯਮਾਂ ਦੀ ਧਾਰਣਾ.#ਰਹਤਨਾਮਾ. ਸਿੱਖ ਧਰਮ ਦੇ ਨਿਯਮ ਦੱਸਣ ਵਾਲਾ ਗ੍ਰੰਥ.#ਰਹਤੀਆ. ਰਹਤ ਰੱਖਣ ਵਾਲਾ। ੨. ਰਵਦਾਸੀਏ ਤੋਂ ਹੋਇਆ ਅਮ੍ਰਿਤਧਾਰੀ ਸਿੱਖ.#ਰੱਜੀ. ਕੜਛੀ.#ਰਣਸਿੰਗਾ. ਪੱਦ. ਵਾਉਕਾ.#ਰਣਸਿੰਗਾ ਵਜਾਉਣਾ. ਪੱਦ ਮਾਰਨਾ.#ਰਾਮਚੌਕਾ. ਭੋਜਨ ਪਕਾਉਣ ਸਮੇਂ ਚੌਕੇ ਦਾ ਖਿਆਲ ਨਾ ਕਰਨਾ. ਸਾਰੀ ਪ੍ਰਿਥਿਵੀ ਤੇ ਕਰਤਾਰ ਦਾ ਚੌਕਾ ਮੰਨਣਾ.#ਰਾਮਜੰਗਾ. ਬੰਦੂਕ.#ਰਾਮਡੋਲ. ਬੋਕਾ.#ਰਾਮਬਾਗ. ਸੰਸਾਰ. ਵਿਸ਼੍ਵ। ੨. ਜੰਗਲ.#ਰਾਮਰਸ. ਲੂਣ. ਇਸ ਨੂੰ ਸਰਬਰਸ ਅਤੇ ਰੂਪਰਸ ਭੀ ਆਖਦੇ ਹਨ.#ਰਾਮਰੋਟੀ. ਉਹ ਜਗੀਰ ਜੋ ਕਿਲੇ ਰਾਮਗੜ੍ਹ ਨਾਲ ਅਮ੍ਰਿਤਸਰ ਖਾਲਸੇ ਵਾਸਤੇ ਸੀ.#ਰਾਮਲੱਡੂ. ਮਤੀਰਾ.#ਰੁੱਪਾ. ਗਠਾ. ਪਿਆਜ਼.#ਰੂਪਕੌਰ. ਕਾੜ੍ਹਨੀ, ਜਿਸ ਵਿੱਚ ਦੁੱਧ ਕਾੜ੍ਹਿਆ ਜਾਵੇ.#ਰੂਪਰਸ. ਲੂਣ. ਨਮਕ.#ਰੇਸ਼ਮ. ਸਣ. ਸਨਕੁਕੜਾ.#ਰੇਸ਼ਮੀ ਨਾਲਾ. ਸਣ ਦੀ ਰੱਸੀ ਦਾ ਨਾਲਾ.#ਰੋੜ. ਮੋਠ.#ਰੰਘੜ. ਤੂਤ। ੨. ਅਹੰਕਾਰੀ.#ਰੰਘੜੀ. ਮੱਕੀ ਦੀ ਛੱਲੀ। ੨. ਕੌੜਾ ਬੋਲਣ ਵਾਲੀ ਇਸਤ੍ਰੀ.#ਲਖਨੇਤ੍ਰਾ. ਕਾਣਾ.#ਲਖਬਾਹਾਂ. ਇਕ ਬਾਂਹ ਵਾਲਾ. ਟੁੰਡਾ.#ਲੱਡੂ. ਟਿੰਡੋ.#ਲਵੇਰਾ. ਖੋਦਾ. ਜਿਸ ਦੇ ਦਾੜ੍ਹੀ ਨਹੀਂ.#ਲਾਂਗਰਾ ਸਿੰਘ. ਭੋਜਨ ਪਕਾਉਣ ਵਾਲਾ.#ਲਾਚਾ. ਉਂਨ ਦਾ ਆਸਨ.#ਲਾਚੀਦਾਣਾ. ਬਾਜਰਾ.#ਲੇਖੇ ਲਾਉਣਾ. ਵਰਤ ਲੈਣਾ. ਕਿਸੇ ਵਸਤੂ ਨੂੰ ਵਰਤਾਕੇ ਛਕ ਲੈਣਾ। ੨. ਕਰਤਾਰ ਦੇ ਨਾਮ ਖਰਚਣਾ.#ਲੋਹ. ਤਵੀ.#ਲੋਹ ਲੰਗਰ. ਤਵੀ ਅਤੇ ਦੇਗ. ਭਾਵ- ਖਾਨਪਾਨ ਦਾ ਸਾਮਾਨ.#ਲੰਗਰ ਮਸਤ, ਲੰਗਰ ਮਸਤਾਨਾ ਲੰਗਰ ਦਾ ਤਿਆਰ ਨਾ ਹੋਣਾ. ਰਸਦ ਨਾ ਹੋਣ ਕਰਕੇ ਚੁਲ੍ਹੇ ਅੱਗ ਨਾ ਪੈਣੀ.#ਲੰਡੀ ਬੁੱਚੀ. ਸ਼ਰਾਰਤੀ ਲੋਕ। ੨. ਕੁਰਹਿਤਿਏ ਅਤੇ ਕੁਕਰਮੀ.#ਵਹੀਰ. ਖਾਲਸੇ ਦਾ ਵਿਚਰਣ ਵਾਲਾ ਜਥਾ. ਰਹਿਤਵਾਨ ਸਿੰਘਾਂ ਦੀ ਜਮਾਤ, ਜੋ ਗੁਰਦੁਆਰਿਆਂ ਦੀ ਯਾਤ੍ਰਾ ਅਤੇ ਸੇਵਾਦਾਰਾਂ ਦੀ ਸੋਧਨਾ ਕਰਦੀ ਹੈ. ਦੇਸਾਂ ਵਿੱਚ ਫਿਰਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਲਾ ਟੋਲਾ.#ਵਹੀਰਪਾਉਣਾ. ਕੂਚ ਕਰਨਾ। ਪਰਲੋਕਗਮਨ.#ਵਹੀਰੀਆ. ਵਹੀਰ ਵਿੱਚ ਰਹਿਣ ਵਾਲਾ. ਵਹੀਰ ਦਾ ਮੈਂਬਰ.#ਵਟਾਊ. ਰਾਹੀ. ਪਾਂਧੀ। ਵਿਨਾਸ਼ ਹੋਣ ਵਾਲਾ.#ਵਰਤਾਵਾ. ਵਡਾ ਕੜਛਾ। ੨. ਵੰਡਣ ਵਾਲਾ.#ਵੇਹਲੇ ਸਿਰ ਵਾਲਾ. ਜਿਸ ਦੇ ਸਿਰ ਤੇ ਕੇਸ਼ ਨਹੀਂ. ਰੋਡਾ.


ਦੇਖੋ, ਖਾਲਿਕ. "ਖਾਲਕ ਥਾਵਹੁ ਭੁਲਾ ਮੁਠਾ." (ਮਾਰੂ ਅਃ ਮਃ ੫. ਅੰਜੁਲੀ)


ਹੇ ਖ਼ਾਲਿਕ਼! "ਸੁਣਿ ਬੇਨੰਤੀ ਖਾਲਕਾ!" (ਮਾਰੂ ਸੋਲਹੇ ਮਃ ੫)


ਦੇਖੋ, ਖਾਲਿਕ.


ਜਿਲਾ ਲਹੌਰ ਦਾ ਇੱਕ ਥਾਣਾ, ਜੋ ਰੇਲਵੇ ਸਟੇਸ਼ਨ ਜੱਲੋ ਤੋਂ ੧੩. ਮੀਲ ਨੈਰਤ ਹੈ. ਇਸ ਥਾਂ ਗੁਰੂ ਨਾਨਕਦੇਵ ਵਿਰਾਜੇ ਹਨ. ਧਰਮਸਾਲ ਬਣੀ ਹੋਈ ਹੈ, ਨਾਲ ੪੦ ਵਿੱਘੇ ਜ਼ਮੀਨ ਹੈ.


ਦੇਖੋ, ਖਾਲਸ.