Meanings of Punjabi words starting from ਗ

ਕਥਨ ਕਰੀਏ. ਗਲ (ਕੰਠ) ਤੋਂ ਆਲਾਪ ਕਰੀਐ. "ਹਰਿਗਾਲ ਗਲੋਈਐ." (ਵਾਰ ਵਡ ਮਃ ੪)


ਗਲਾਈ. ਕਥਨ ਕੀਤੀ. "ਸੰਤ ਤੇਰੇ ਸਿਉ ਗਾਲ ਗਲੋਹੀ." (ਗਉ ਮਃ ੫)


ਸੰ. गृल्मगड ਗੁਲਮ੍‍ਗਡ. ਸੰਗ੍ਯਾ- ਸੈਧਨਾ ਦਾ ਦੁਰਗ. ਫੌਜ ਦੇ ਟੋਲੇ ਨੂੰ ਕਿਲੇ ਦੀ ਸ਼ਕਲ ਵਿੱਚ ਕੀਤਾ ਹੋਇਆ. ਦੁਰਗਵ੍ਯੂਹ. "ਗਲੋਗੱਡ ਫੋਰੈਂ." (ਚੰਡੀ ੨)


ਸੰਗ੍ਯਾ- ਚਰਖੇ ਪੁਰ ਕੱਤਕੇ ਸੂਤ ਦਾ ਬਣਾਇਆ ਹੋਇਆ ਪਿੰਨਾ, ਜੋ ਆਂਡੇ ਦੇ ਆਕਾਰ ਹੁੰਦਾ ਹੈ.


ਜਿਲਾ ਸਿਆਲਕੋਟ. ਤਸੀਲ ਥਾਣਾ ਡਸਕਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੁੱਜਰਾਂਵਾਲੇ ਤੋਂ ਬਾਰਾਂ ਮੀਲ ਈਸ਼ਾਨ ਕੋਣ ਹੈ. ਇਸ ਥਾਂ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਜਾਂਦੇ ਵਿਰਾਜੇ ਹਨ, ਅਤੇ ਗੁਰੂ ਹਰਿਰਾਇ ਸਾਹਿਬ ਨੇ ਇੱਕ ਪ੍ਰੇਮੀ ਦੀ ਆਰਾਧਨਾਂ ਪੁਰ ਅਚਾਨਕ ਦਰਸ਼ਨ ਦਿੱਤਾ ਸੀ. ਗੁਰੂ ਸਾਹਿਬ ਦੇ ਸਮੇਂ ਦਾ ਬੋਹੜ ਦਾ ਬਿਰਛ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ੧੩. ਘੁਮਾਉਂ ਜ਼ਮੀਨ ਇਸੇ ਪਿੰਡ ਵੱਲੋਂ ਹੈ.