Meanings of Punjabi words starting from ਚ

ਵਿ- ਚੌਗੁਣਾ. ਚਤੁਗੁਣ. ਦੇਖੋ, ਚਵ.


ਸਿੰਧੀ. ਸੰਗ੍ਯਾ- ਕਥਨ. ਉੱਚਾਰਣ. "ਗੁਰਬਾਣੀ ਨਿਤ ਨਿਤ ਚਵਾ." (ਸੂਹੀ ਛੰਤ ਮਃ ੪) "ਨਾਨਕ ਧਰਮ ਐਸੇ ਚਵਹਿ." (ਸਵਾ ਮਃ ੫) "ਸਭਿ ਚਵਹੁ ਮੁਖਹੁ ਜਗੰਨਾਥ." (ਵਾਰ ਕਾਨ ਮਃ ੪) "ਸਚੁ ਚਵਾਈਐ." (ਵਾਰ ਮਾਝ ਮਃ ੧) "ਹਰਿ ਹਰਿ ਨਾਮ ਚਵਿਆ." (ਤੁਖਾ ਛੰਤ ਮਃ ੪) "ਝੂਠੇ ਬੈਣ ਚਵੇ ਕਾਮਿ ਨ ਆਵਏ ਜੀਉ." (ਧਨਾ ਛੰਤ ਮਃ ੧)


ਦੇਖੋ, ਚਾਰ ਤਾਲ। ੨. ਵਿ- ਚੌਤਾਲੀਸਵਾਂ. "ਸਤ੍ਰਹਿ ਸੈ ਚਵਤਾਲ ਮੇ ਸਾਵਨ ਸੁਦਿ ਬੁਧਵਾਰ। ਨਗਰ ਪਾਂਵਟਾ ਮੇ ਤੁਮੋ ਰਚਿਓ ਗ੍ਰੰਥ ਸੁਧਾਰ." (ਕ੍ਰਿਸਨਾਵ)


ਸੰਗ੍ਯਾ- ਚੌਦਾਂ, ਚਾਰ ਅਤੇ ਦਸ. ਚਤੁਰ੍‍ਦਸ਼- ੧੪.


ਸੰਗ੍ਯਾ- ਚਮਕ। ੨. ਦਹਿਲ. ਧੜਕਾ. "ਧ੍ਯਾਨ ਤਜਪਰਤ ਚਵਧ ਮੁਨਿ." (ਰਾਮਾਵ)


ਦੇਖੋ, ਚਵਣੁ। ੨. ਦੇਖੋ, ਚ੍ਯਵਨ.


ਦੇਖੋ, ਚਤੁਸਪਦੀ ਅਤੇ ਪਦਮਾਵਤੀ ਦਾ ਰੂਪ ੨.


ਸੰਗ੍ਯਾ- ਚਾਮਰ. ਚੌਰ. "ਪਵਨੁ ਚਵਰੋ ਕਰੈ." (ਸੋਹਿਲਾ)


ਵਿ- ਚੌੜਾ. "ਮੁਖ ਚਵਰਾਯੋ." (ਕ੍ਰਿਸਨਾਵ) ੨. ਦੇਖੋ, ਚੌਰਾ.