ਸੰਗ੍ਯਾ- ਜਫ਼ਰਨਾਮਹ. ਫ਼ਤੇ ਦਾ ਖ਼ਤ਼। ੨. ਉਹ ਲਿਖਿਤ, ਜੋ ਹਾਰਿਆ ਹੋਇਆ ਫ਼ਰੀਕ ਵਿਜਈ ਨੂੰ ਲਿਖਕੇ ਦਿੰਦਾ ਹੈ. "ਜਯੰਪਤ੍ਰ ਪਾਯੋ ਸੁਖੰ ਪਾਂਡਵੇਣੰ." (ਗ੍ਯਾਨ)
ਹਿਤਪਾਲ ਦਾ ਪੁਤ੍ਰ ਪੰਜਾਬ ਦਾ ਬ੍ਰਾਹਮਣ ਰਾਜਾ, ਜਿਸ ਦੀ ਰਾਜਧਾਨੀ ਲਹੌਰ ਅਤੇ ਭਟਿੰਡਾ¹ ਸੀ. ਸੁਬਕਤਗੀਨ ਗ਼ਜ਼ਨੀ ਦੇ ਬਾਦਸ਼ਾਹ ਨੇ ਸਨ ੯੮੬ ਵਿੱਚ ਇਸ ਨੂੰ ਭਾਰੀ ਹਾਰ ਦਿੱਤੀ. ਫੇਰ ਸੁਬਕਤਗੀਨ ਦੇ ਪੁਤ੍ਰ ਸੁਲਤ਼ਾਨ ਮਹ਼ਮੂਦ ਨੇ ੨੭ ਨਵੰਬਰ ਸਨ ੧੦੦੧ ਨੂੰ ਜਯਪਾਲ ਨੂੰ ਜਿੱਤਕੇ ਸੰਬੰਧੀਆਂ ਸਮੇਤ ਕੈਦੀ ਕਰ ਲਿਆ. ਜਯਪਾਲ ਨੇ ਮਹ਼ਮੂਦ ਦੀ ਤਾਬੇਦਾਰੀ ਮੰਨਕੇ ਰਿਹਾਈ ਪਾਈ ਅਤੇ ਆਪਣੇ ਪੁਤ੍ਰ ਅਨੰਗਪਾਲ² ਨੂੰ ਰਾਜ ਦੇ ਕੇ ਚਿਤਾ (ਚਿਖਾ) ਵਿੱਚ ਪ੍ਰਵੇਸ਼ ਕਰਕੇ ਦੇਹ ਤ੍ਯਾਗ ਦਿੱਤੀ. ਕਈ ਇਤਿਹਾਸਕਾਰਾਂ ਨੇ ਜਯਪਾਲ ਨੂੰ ਰਾਜਪੂਤ ਅਤੇ ਜੱਟ ਭੀ ਲਿਖਿਆ ਹੈ, ਜਯਪਾਲ ਦੇ ਪ੍ਰਸਿੱਧ ਪੰਡਿਤ ਉਗ੍ਰਭੂਤੀ ਨੇ ਸੰਸਕ੍ਰਿਤ ਦਾ ਉੱਤਮ ਵ੍ਯਾਕਰਣ ਰਚਿਆ ਹੈ.#੨. ਅਨੰਗਪਾਲ ਦਾ ਪੁਤ੍ਰ ਜਯਪਾਲ ੨, ਜੋ ਸਨ ੧੦੧੩ ਵਿੱਚ ਲਹੌਰ ਦੇ ਰਾਜਸਿੰਘਾਸਨ ਤੇ ਬੈਠਾ. ਇਸ ਨੂੰ ਸੁਲਤ਼ਾਨ ਮਹ਼ਮੂਦ ਨੇ ਰਾਵੀ ਦੇ ਕਿਨਾਰੇ ਸਨ ੧੦੨੨ ਵਿੱਚ ਭਾਰੀ ਹਾਰ ਦਿੱਤੀ. ਜਯਪਾਲ ਅਜਮੇਰ ਵੱਲ ਭੱਜ ਗਿਆ ਅਰ ਪੰਜਾਬ ਵਿੱਚ ਮੁਸਲਮਾਨਾਂ ਦੀ ਬਾਦਸ਼ਾਹੀ ਪੱਕੀ ਜਮਗਈ.
ਜਿੱਤ ਦਾ ਹਾਰ. ਫ਼ਤੇ ਪ੍ਰਾਪਤ ਹੋਣ ਪੁਰ ਜੋ ਮਾਲਾ ਵਿਜਈ ਦੇ ਗਲ ਪਹਿਰਾਈ ਜਾਏ। ੨. ਸ੍ਵਯੰਬਰ ਵਿੱਚ ਕਨ੍ਯਾ ਕਰਕੇ ਵਰ ਨੂੰ ਪਹਿਰਾਈ ਹੋਈ ਮਾਲਾ.
ਵਿਸਨੁ ਦੇ ਸੇਵਕ ਅਤੇ ਦ੍ਵਾਰਪਾਲ. ਇੱਕਵਾਰ ਜਯ ਅਤੇ ਵਿਜਯ ਨੇ ਸਨਕਾਦਿ ਰਿਖੀਆਂ ਨੂੰ ਵਿਸਨੁ ਪਾਸ ਜਾਣ ਤੋਂ ਰੋਕ ਦਿੱਤਾ ਸੀ, ਇਸ ਪੁਰ ਸ੍ਰਾਪ ਮਿਲਿਆ ਕਿ ਤੁਸੀਂ ਦੋਵੇਂ ਪ੍ਰਿਥਿਵੀ ਪੁਰ ਜਾ ਕੇ ਰਾਖਸ ਬਣੋ. ਪੁਰਾਣਕਥਾ ਹੈ ਕਿ ਜਯ ਵਿਜਯ ਹਿਰਨ੍ਯਕਸ਼ਿਪੁ, ਰਾਵਣ ਅਤੇ ਕੰਸ ਆਦਿ ਹੋਏ.
ਸੰ. ਜਯਰੂਪਾ ਦੁਰਗਾ। ੨. ਹਰੀ ਦੁੱਬ। ੩. ਹਰੜ। ੪. ਧੁਜਾ. ਪਤਾਕਾ। ੫. ਭੰਗ. ਵਿਜਯਾ. ਬਿਜੀਆ.; ਸੰ. ਸੰਗ੍ਯਾ- ਚਿੱਲਾ. ਕਮਾਣ ਦੀ ਡੋਰੀ. ਦੇਖੋ, ਜਿਹ। ੨. ਪ੍ਰਿਥਿਵੀ। ੩. ਮਾਤਾ.
ਅ਼. [ضیافت] ਜਯਾਫ਼ਤ. ਪਰਾਹੁਣੇ ਨੂੰ ਭੋਜਨ ਖਵਾਉਣ ਦਾ ਕਰਮ। ੨. ਪ੍ਰੀਤਿਭੋਜਨ.
ਸੰ. ਸੰਗ੍ਯਾ- ਜ੍ਯ (ਪ੍ਰਿਥਿਵੀ) ਮਿਤਿ (ਮਿਣਤੀ). ਪ੍ਰਿਥਿਵੀ ਦੇ ਪਰਿਮਾਣ ਸੰਬੰਧੀ ਵਿਸਯ ਦੀ ਵਿਦ੍ਯਾ. Geometry.
ਦੇਖੋ, ਜਈ ੪.
ਜਨਮਿਆ. ਪੈਦਾ ਹੋਇਆ। ੨. ਪੈਦਾ ਕੀਤਾ. ਜਣਿਆ. "ਪ੍ਰਿਥਮ ਜਯੋ ਤਿਨ ਰਾਮ ਕੁਮਾਰਾ." (ਵਿਚਿਤ੍ਰ) ੩. ਦੇਖੋ, ਜਯੋਜਯ.
ਜੈ ਜੈ ਕਾਰ. "ਸ੍ਰੀ ਗੁਰੁ ਰਾਮਦਾਸ ਜਯੋਜਯ ਜਗ ਮਹਿ." (ਸਵੈਯੇ ਮਃ ੪. ਕੇ)
ਜਯ ਕਰਨ ਵਾਲਾ. ਵਿਜਯੀ. "ਜਗਤ ਜਯੰਕਰ ਮਾਨੀਐ." (ਪਾਰਸਾਵ)
ਦੇਖੋ, ਜੈਕਾਰ।੨ ਜੈ ਕਰਨ ਵਾਲਾ.