nan
ਸੰ. ਧੂਮ. ਸੰਗ੍ਯਾ- ਧੂਆਂ. "ਧੂਉ ਨ ਨਿਕਸਿਓ ਕਾਇ," (ਸ੍ਰੀ ਮਃ ੧) ੨. ਧ੍ਰੁਵ. "ਅਟਲ ਭਇਓ ਧੂਅ ਜਾਕੈ ਸਿਮਰਨਿ." (ਸੋਰ ਮਃ ੯) "ਜਹਾ ਜਹਾ ਧੂਅ ਨਾਰਦ ਟੇਕੇ." (ਗੌਂਡ ਨਾਮਦੇਵ)
ਵਿ- ਧੂਮ (ਧੂਏਂ) ਦਾ. "ਇਹੁ ਜਗ ਧੂਅਰੋ ਧੌਲਹਰ." (ਰਾਮਾਵ) ੨. ਸੰ. ਧੂਮ੍ਰ. ਧੂੰਏਂ ਰੰਗਾ.
ਧੂਮ ਅਤੇ ਅੰਧਕਾਰ. ਭਾਵ ਬਹੁਤ ਗਾੜ੍ਹਾ ਹਨੇ੍ਹਰਾ. "ਕਲਿ ਵਿਚਿ ਧੂਅੰਧਾਰੁ ਸਾ." (ਵਾਰ ਰਾਮ ੩)
nan
ਸੰ. ਧੂਮ. ਸੰਗ੍ਯਾ- ਧੂੰਆਂ. "ਬੁਝਿਗਈ ਅਗਨਿ ਨ ਨਿਕਸਿਓ ਧੂਆ." (ਆਸਾ ਕਬੀਰ) ਸ਼ਰੀਰ ਦੀ ਗਰਮੀ ਸ਼ਾਂਤ ਹੋ ਗਈ, ਸ੍ਵਾਸਰੂਪ ਧੂੰਆਂ ਨਹੀਂ ਨਿਕਲਦਾ। ੨. ਅੰਗੀਠਾ. ਧੂਣਾ. "ਕੌਨ ਅਰਥ ਧੂਆਂ ਤੁਮ ਪਾਯਹੁ?" (ਗੁਪ੍ਰਸੂ) ੩. ਤਪਸ੍ਵੀ ਸਾਧੁ ਦੀ ਗੱਦੀ ਦਾ ਅਸਥਾਨ. ਜਿਵੇਂ- ਉਦਾ- ਸੀਨ ਸਾਧੂਆਂ ਦੇ ਚਾਰ ਧੂਏਂ. ਦੇਖੋ, ਉਦਾਸੀ.
nan
ਸੰਗ੍ਯਾ- ਧੂਮ (ਧੂਏਂ) ਦੀ ਥਾਂ. ਧੂਣੀ. "ਦਇਆ ਫਾਹੁਰੀ ਕਾਇਆ ਕਰਿ ਧੂਈ." (ਆਸਾ ਕਬੀਰ) ੨. ਧੂਮ ਦੇ ਧਾਰਣ ਵਾਲੀ, ਅਗਨਿ. "ਯੌਂ ਭਰਕੀ ਜਿਮ ਤੇਲ ਸੋ ਧੂਈ." (ਕ੍ਰਿਸਨਾਵ)
nan
ਧੂਮ (ਧੂਏਂ) ਦਾ ਸਫੇਦ ਮਹਲ. (ਧਵਲ ਹਰ੍ਮ੍ਯ) ਅਤੇ ਧੂਮ ਦਾ ਪਹਾੜ. ਇਹ ਦ੍ਰਿਸ੍ਟਾਂਤ ਜਗਤ ਵਾਸਤੇ ਆਇਆ ਹੈ. ਜਿਵੇਂ- ਧੂਏਂ ਦਾ ਮਕਾਨ ਅਤੇ ਪਹਾੜ ਹਵਾ ਨਾਲ ਬਣਿਆ ਆਕਾਸ਼ ਵਿੱਚ ਤੁਰਤ ਹੀ ਮਿਟ ਜਾਂਦਾ ਹੈ, ਤਿਵੇਂ ਹੀ ਸੰਸਾਰ ਦੀ ਹਾਲਤ ਹੈ. ਦੇਖੋ, ਧੂਅਰੋ. "ਇਹੁ ਜਗੁ ਧੂਏ ਕਾ ਪਹਾਰ." (ਬਸੰ ਮਃ ੯)
ਸੰਗ੍ਯਾ- ਧੂਹਣ (ਘਸੀਟਣ) ਦੀ ਕ੍ਰਿਯਾ। ੨. ਵਿ- ਮੂਰਖ. ਬੁੱਧਿਹੀਨ। ੩. ਡਿੰਗ. ਸੰਗ੍ਯਾ- ਰਿਆਸਤ ਦੇ ਹੁਕਮ ਦੀ ਤਾਮੀਲ ਕਰਾਉਣ ਲਈ ਕਿਸੇ ਪੁਰ ਭੇਜੀ ਹੋਈ ਸਵਾਰਾਂ ਦੀ ਟੋਲੀ, ਜੋ ਹੁਕਮ ਮਨਾਏ ਬਿਨਾ ਉਸ ਦੇ ਦਰੋਂ ਨਹੀਂ ਹਿਲਦੀ.
nan