Meanings of Punjabi words starting from ਨ

ਸੰ. नल्. ਧਾ- ਸੁੰਘਣਾ, ਬੰਨ੍ਹਣਾ। ੨. ਸੰਗ੍ਯਾ- ਨਲਕਾ. ਦੇਖੋ, ਨਾਲ। ੩. ਅੰਡਕੋਸ਼ (ਫੋਤਿਆਂ) ਦੀ ਨਾੜੀ। ੪. ਫੋਤਾ. ਅੰਡਕੋਸ਼। ੫. ਸੰ. ਕਮਲ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ, ਜੋ ਵਿਸ਼੍ਵਕਰਮਾ ਦਾ ਪੁਤ੍ਰ ਲਿਖਿਆ ਹੈ. ਇਸ ਨੇ ਸਮੁੰਦਰ ਦਾ ਪੁਲ ਬਣਾਉਣ ਵਿੱਚ ਵਡੀ ਸਹਾਇਤਾ ਦਿੱਤੀ ਸੀ। ੭. ਨਿਸਧ ਦੇਸ਼ ਦੇ ਚੰਦ੍ਰਵੰਸ਼ੀ ਰਾਜਾ ਬੀਰਸੇਨ ਦਾ ਪੁਤ੍ਰ, ਜਿਸ ਦਾ ਵਿਆਹ ਵਿਦਰਭਪਤੀ ਭੀਮ ਦੀ ਪੁਤ੍ਰੀ ਦਮਯੰਤੀ ਨਾਲ ਹੋਇਆ. ਨਲ ਨੂੰ ਉਸ ਦੇ ਛੋਟੇ ਭਾਈ ਪੁਸਕਰ ਨੇ ਜੂਏ ਵਿੱਚ ਜਿੱਤਕੇ ਘਰੋਂ ਕੱਢ ਦਿੱਤਾ ਸੀ. ਇਸ ਵਿਪਦਾ ਵਿੱਚ ਨਾਲ ਦਮਯੰਤੀ ਦਾ ਪ੍ਰੇਮ ਸੀਤਾ ਰਾਮ ਦੀ ਤਰਾਂ ਇੱਕ ਉਦਾਹਰਣਰੂਪ ਹੈ. ਅੰਤ ਨੂੰ ਨਲ ਨੇ ਫੇਰ ਜੂਏ ਵਿੱਚ ਜਿਤ ਪਾਕੇ ਪੁਸਕਰ ਤੋਂ ਆਪਣੀ ਸਾਰੀ ਸੰਪਦਾ ਵਾਪਿਸ ਲਈ. "ਨਲ ਰਾਜਾ ਦੱਖਨ ਇੱਕ ਰਹਿਈ। ਅਤਿ ਸੁੰਦਰ ਤਾਂਕੋ ਜਗ ਕਹਿਈ." (ਚਰਿਤ੍ਰ ੧੫੭)


ਸੰ. ਨਲਕ. ਥੋਥੀ ਹੱਡੀ। ੨. ਥੋਥੀ ਹੱਡੀ ਦੀ ਸ਼ਕਲ ਦੀ ਧਾਤੁ ਅਥਵਾ ਕਾਨੇ ਆਦਿ ਦੀ ਪੋਰੀ.


ਕੁਬੇਰ ਦਾ ਪੁਤ੍ਰ, ਜੋ ਆਪਣੇ ਭਾਈ ਮਣਿਗ੍ਰੀਵ ਨਾਲ ਮਿਲਕੇ ਸ਼ਰਾਬ ਪੀ ਰਿਹਾ ਅਤੇ ਨਿਰਲੱਜ ਹੋਕੇ ਇਸਤ੍ਰੀਆਂ ਨਾਲ ਵਿਲਾਸ ਕਰ ਰਿਹਾ ਸੀ, ਇਸ ਪੁਰ ਨਾਰਦ ਦੇ ਸ੍ਰਾਪ ਦਿੱਤਾ ਕਿ ਤੁਸੀਂ ਦੋਵੇਂ ਭਾਈ ਅਰਜੁਨ ਬਿਰਛ ਦਾ ਜੋੜਾ (ਯਮਲਾਰਜੁਨ) ਹੋਕੇ ਵ੍ਰਿਜਭੂਮੀ ਵਿੱਚ ਪੈਦਾ ਹੋਵੇ. ਇਨ੍ਹਾਂ ਬਿਰਛਾਂ ਨੂੰ ਕ੍ਰਿਸਨ ਜੀ ਨੇ ਉੱਖਲ ਫਸਾਕੇ ਪੁਟਿਆ ਅਰ ਸ੍ਰਾਪ ਤੋਂ ਛੁਟਕਾਰਾ ਦਿੱਤਾ. "ਨਲਕੂਬਰ ਘਾਯਲ ਕਿਯੇ ਅਤਿ ਜਿਯ ਕੋਪ ਬਢਾਇ." (ਕ੍ਰਿਸ਼ਨਾਵ) ਦੇਖੋ, ਜਮਲਾਰਜਨ.


ਦੇਖੋ, ਨਲਿਨੀ.


ਸੰਗ੍ਯਾ- ਨਲਿਨੀਧਰ. ਕਮਲ ਦੀ ਨਾਲ (ਨਲਿਨੀ), ਉਸ ਦੇ ਧਾਰਨ ਵਾਲਾ ਕਮਲ. "ਹਰਣੀਪਤਿ ਸੇ ਨਲਣੀਧਰ ਸੇ." (ਕਲਕੀ) ਨੇਤ੍ਰ ਮ੍ਰਿਗ ਜੇਹੇ ਅਤੇ ਕਮਲ ਜੈਸੇ.