Meanings of Punjabi words starting from ਪ

ਪ੍ਰਤੀਰ੍‍ਣ ਹੋਇਆ. ਪਾਰ ਉਤਰਿਆ। ੨. ਪਤ (ਇੱਜ਼ਤ) ਰਹਿਤ ਹੋਇਆ. ਪਤ ਉਤਰਿਆ. "ਕਵਨੁ ਕਵਨੁ ਨਹੀ ਪਤਰਿਆ ਤੁਮਰੀ ਪਰਤੀਤਿ?" (ਬਿਲਾ ਮਃ੫)


ਵਿ- ਪਤਲਾ. ਪ੍ਰਤਨੁ. ਕ੍ਰਿਸ਼, ਜੋ ਮੋਟਾ ਨਹੀਂ। ੨. ਦੇਖੋ, ਪਤਰਿਆ.


ਦੇਖੋ, ਪਤਲੀ. ੨. ਦੇਖੋ, ਪਤ੍ਰੀ.


ਪ੍ਰਤਿਰ (ਵ੍ਰਿੱਧੀ- ਤਰੱਕ਼ੀ) ਸਹਿਤ ਹੋਈਐ। ੨. ਪ੍ਰਤਿਰਤਾ. ਉਂਨਤੀ. "ਨਾਨਕ ਮਿਠੈ ਪਤਰੀਐ ਵੇਖਹੁ ਲੋਕਾ, ਆਇ." (ਮਃ ੧. ਵਾਰ ਮਾਝ) ਮਿੱਠੇ ਨੂੰ ਉਂਨਤੀ ਪਾਉਣ ਲਈ ਕਿਤਨਾ ਦੁੱਖ ਝੱਲਣਾ ਪਿਆ ਹੈ. ਇਹ ਆਕੇ ਵੇਖੋ!


ਸੰਗ੍ਯਾ- ਪਤ੍ਰੀ (ਬਿਰਛ) ਦਾ ਵੈਰੀ ਹਾਥੀ. (ਸਨਾਮਾ)