ਡਿੰਗ. ਘੋੜਾ.
nan
ਵਿ- ਵੱਧ. ਵਧਿਆ ਹੋਇਆ. ਅਧਿਕ. "ਆਪਨ ਤੇ ਬਢ ਵਾਂਹਿ ਲਖੈਕੇ." (ਕ੍ਰਿਸਨਾਵ)
ਸੰ. वर्द्घकि. ਸੰਗ੍ਯਾ- ਕਾਠ ਘੜਨ ਵਾਲਾ. ਤਖਾਣ. ਬਾਢੀ.
ਸੰ. वर्द्घनी. ਸੰਗ੍ਯਾ- ਝਾੜੂ. ਬੁਹਾਰੀ. "ਗ੍ਯਾਨਹਿ ਕੀ ਬਢਨੀ ਮਨ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ." (ਕ੍ਰਿਸਨਾਵ)
ਸੰਗ੍ਯਾ- ਬਡ- ਫਲ. ਬਡੇ ਫਲ ਵਾਲਾ ਇੱਕ ਬਿਰਛ, ਬਡਹਲ. ਇਸ ਦੇ ਫਲ ਅਚਾਰ ਅਤੇ ਤਰਕਾਰੀ ਦੇ ਕੰਮ ਆਉਂਦੇ ਹਨ. ਵੈਦ੍ਯਕ ਵਿੱਚ ਇਸ ਦੇ ਫਲ ਨੂੰ ਵਾਤ ਦੋਸ (ਵਾਦੀ) ਕਰਨਵਾਲਾ ਮੰਨਿਆ ਹੈ. Artocarpus Lakoocha
ਵਿ- ਵੱਢਣ ਵਾਲਾ.
ਵਿ- ਵ੍ਰਿੱਧਿਵਾਨ. ਵਧਿਆ ਹੋਇਆ. "ਬਢਵੰ ਘਟਵੰ." (ਵਿਚਿਤ੍ਰ)