Meanings of Punjabi words starting from ਰ

ਸੰਗ੍ਯਾ- ਰਵ (ਉੱਚਾਰਣ) ਦੀ ਕ੍ਰਿਯਾ. ਕਹਿਣੀ. "ਰਵਨੀ ਰਵੈ ਬੰਧਨ ਨਹੀ ਤੂਟਹਿ." (ਆਸਾ ਮਃ ੧) ਕਥਨੀ ਕਹਿਣ ਤੋਂ ਬੰਧਨ ਨਹੀਂ ਟੁੱਟਦੇ। ੨. ਸੁੰਦਰ. ਮਨੋਹਰ. ਦੇਖੋ, ਰਮਣੀਯ. "ਦੂਲਹੁ ਜੁਤ ਬਰਾਤ ਬਨਿ ਰਵਨੀ." (ਗੁਪ੍ਰਸੂ)

ਦੇਖੋ, ਰਵਈਆ ੩.

ਸੰਗ੍ਯਾ- ਧਾਤੁ ਅੰਨ ਮਿਸ਼ਰੀ ਆਦਿ ਦਾ ਛੋਟਾ ਦਾਣਾ। ੨. ਛਿੱਲ ਉਤਾਰਕੇ ਕਣਕ ਦੀ ਗਿਰੂ ਦਾ ਦਾਣੇਦਾਰ ਆਟਾ. ਸੂਜੀ। ੩. ਨਸਲ. ਵੰਸ਼। ੪. ਫ਼ਾ. [روا] ਵਿ- ਉਚਿਤ. ਯੋਗ੍ਯ। ੫. ਜਾਯਜ਼. ਵਿਧਾਨ. "ਕੇਸ ਰਾਖਨੇ ਰਵਾ ਸਭਨ ਕੋ." (ਗੁਪ੍ਰਸੂ)

ਸੰਗ੍ਯਾ- ਧਾਤੁ ਅੰਨ ਮਿਸ਼ਰੀ ਆਦਿ ਦਾ ਛੋਟਾ ਦਾਣਾ। ੨. ਛਿੱਲ ਉਤਾਰਕੇ ਕਣਕ ਦੀ ਗਿਰੂ ਦਾ ਦਾਣੇਦਾਰ ਆਟਾ. ਸੂਜੀ। ੩. ਨਸਲ. ਵੰਸ਼। ੪. ਫ਼ਾ. [روا] ਵਿ- ਉਚਿਤ. ਯੋਗ੍ਯ। ੫. ਜਾਯਜ਼. ਵਿਧਾਨ. "ਕੇਸ ਰਾਖਨੇ ਰਵਾ ਸਭਨ ਕੋ." (ਗੁਪ੍ਰਸੂ)

ਰਵ (ਉੱਚਾਰਣ) ਕਰਾਇਆ।#੨. ਵਸਾਇਆ. ਰਮਾਇਆ. "ਮੈ ਹਿਰਦੈ ਰਾਮੁ ਰਵਾਇਆ." (ਆਸਾ ਛੰਤ ਮਃ ੪)

ਦੇਖੋ, ਰਵਾਯਤ.

ਰਵ (ਉੱਚਾਰਣ) ਕਰਾਈ। ੨. ਰਵਾਈਂ. ਰਵਣ ਕਰਾਂ. "ਅੰਤਰਜਾਮੀ ਰਾਮ ਰਵਾਈ." (ਪ੍ਰਭਾ ਨਾਮਦੇਵ) ੩. ਰਮਣ ਕਰਾਈ. "ਜਿਨਿ ਉਪਾਈ ਰੰਗਿ ਰਵਾਈ, ਬੈਠਾ ਵੇਖੈ ਵਖਿ ਇਕੇਲਾ." (ਤਿਲੰ ਮਃ ੧)

ਦੇਖੋ, ਰਿਵਾਜ.

ਰਵ (ਸ਼ਬਦ ਕਰਨ) ਦੀ ਕ੍ਰਿਯਾ. ਡੰਡ. ਸ਼ੋਰ. ਰੌਲਾ। ੨. ਫ਼ਾ. [روانی] ਰਵਾਨੀ. ਜਾਰੀ ਹੋਣ ਦੀ ਕ੍ਰਿਯਾ. "ਚਿਤੁ ਜਿਨ ਕਾ ਹਿਰਿ ਲਇਆ ਮਾਇਆ, ਬੋਲਨਿ ਪਏ ਰਵਾਣੀ." (ਅਨੰਦੁ) ਰਵਾਨਗੀ ਨਾਲ ਪਏ ਬੋਲਦੇ ਹਨ. ਭਾਵ- ਨਿੱਤ ਜਪਣ ਦੀ ਇੱਕ ਪਰਿਪਾਟੀ ਪੈ ਗਈ ਹੈ, ਪਾਠ ਦੇ ਸਿੱਧਾਂਤ ਵੱਲ ਧ੍ਯਾਨ ਨਹੀਂ.