Meanings of Punjabi words starting from ਊ

ਉਪਮਾਂ ਦਾ ਸੰਖੇਪ. "ਜਗਤੇਸ਼੍ਵਰ ਉਪ ਉਰ ਨ ਸਹੀਚੂ." (ਨਾਪ੍ਰ) ੨. ਸੰ. ਉਪਰ੍‍ਸਰਾ. ਇਹ ਅਨੇਕ ਸ਼ਬਦਾਂ ਨਾਲ ਲੱਗਕੇ ਅਰਥ ਦੀ ਵਿਸ਼ੇਸਤਾ ਪ੍ਰਗਟ ਕਰਦਾ ਹੈ- ਸਮੀਪਤਾ, ਜੈਸੇ ਉਪਗਮਨ, ਉਪਕੰਠ, ਉਪਨਯਨ। ੩. ਅਧਿਕਤਾ, ਜੈਸੇ ਉਪਕਾਰ, ਉਪਦੇਸ਼। ੪. ਨਾਯਬਪਨ, ਜੈਸੇ ਉਪਮੰਤ੍ਰੀ, ਆਦਿ.; ਵ੍ਯ- ਭੈ ਅਤੇ ਸ਼ੋਕ ਬੋਧਕ. ਆਹ! ਓਹ! ਹਾ! ੨. ਪੁਨਹ. ਭੀ. "ਸਿਵ ਊ ਬ੍ਰਹਮਾ ਕਛੁ ਪਾਰ ਨ ਪਾਯੋ." (੩੩ ਸਵੈਯੇ) ੩. ਸੰ. ऊ. ਸੰਗ੍ਯਾ- ਮਹਾਂਦੇਵ. ਸ਼ਿਵ। ੪. ਚੰਦ੍ਰਮਾ। ੫. ਫ਼ਾ. [اوُ] ਸਰਵ. ਓਹ. ਵਹ. ਦੇਖੋ, ਊਰਾ ੪.


ਦੇਖੋ, ਊਖਰ.


ਦੇਖੋ, ਊਖਾ.


ਸੰ. ऊह. ਧਾ- ਕਲਪਨਾ. ਖਿਆਲ ਕਰਨਾ। ੨. ਜਮਾ ਹੋਣਾ.


ਕ੍ਰਿ- ਵਿ- ਊਹਾਂ. ਉੱਥੇ. ਵਹਾਂ. "ਊਹਾ ਤਉ ਜਾਈਐ ਜਉ ਈਹਾ ਨ ਹੋਇ." (ਬਸੰ ਰਾਮਾਨੰਦ) ੨. ਸੰ. ऊहा. ਸੰਗ੍ਯਾ- ਤਰਕ. ਦਲੀਲ. ਯਕ੍ਤਿ। ੩. ਸੂਖਮ ਬੁੱਧਿ। ੪. ਵਿਚਾਰ.


ਕ੍ਰਿ. ਵਿ- ਵਹਾਂ ਉਸ ਥਾਂ. ਉੱਥੇ। ੨. ਭਾਵ ਪਰਲੋਕ (ਅਗਲੀ ਦੁਨੀਆਂ) ਵਿੱਚ. "ਈਹਾਂ ਊਹਾਂ ਸਦਾ ਸੁਹੇਲੇ." (ਗਉ ਮਃ ੫)


ਵਹਾਂ ਹੀ ਉੱਥੇ ਹੀ. ੨. ਉੱਥੋਂ ਼ਵਹਾਂ ਸੇ. "ਊਹੀ ਤੇ ਹਰਿਓ, ਊਹਾ ਲੇ ਧਰਿਓ." (ਸਾਰ ਮਃ ੫)


ਮਾਨ. ਸਤਕਾਰ. ਦੇਖੋ, ਉਕਰ. "ਬਡੋ ਲਖ ਊਕਰ ਕੀਨੋ." (ਕ੍ਰਿਸਨਾਵ)


ਸੰ. इक्षु- ਇਕ੍ਸ਼ੁ. ਸੰਗ੍ਯਾ- ਇੱਖ. ਕਮਾਦ. ਪੋਂਡਾ. ਗੰਨਾ। ੨. ਡਿੰਗ. ਉਤਸਾਹ.