Meanings of Punjabi words starting from ਓ

ਵ੍ਯ- ਸੰਬੋਧਨ. ਹੇ! ਰੇ! ਓ! ਛੋਟੇ ਦਰਜੇ ਦੇ ਆਦਮੀ ਨੂੰ ਓ ਸ਼ਬਦ ਨਾਲ ਬੁਲਾਈਦਾ ਹੈ।#੨. ਔਰ ਦਾ ਸੰਖੇਪ. ਦੋ ਪਦਾਂ ਨੂੰ ਜੋੜਨ ਵਾਲਾ ਸ਼ਬਦ. "ਝੜ ਝਖੜ ਓ ਹਾੜ." (ਸਵਾ ਮਃ ੧) ਬੱਦਲਾਂ ਦਾ ਸੰਘੱਟ, ਝੱਖੜ ਅਤੇ ਪਾਣੀ ਦੇ ਹੜ੍ਹ। ੩. ਸ਼ੋਕ ਅਤੇ ਅਚਰਜ ਬੋਧਕ. ਓਹ! ੪. ਸਰਵ. ਓਹ ਦਾ ਸੰਖੇਪ। ੫. ਸੰ. ओ. ਸੰਗ੍ਯਾ- ਬ੍ਰਹਮਾ। ੬. ਫ਼ਾ [او] ਸਰਵ. ਉਹ. ਵਹ.#ਓ ਊ. ਸਰਵ. ਊ ਅਵ੍ਯਯ ਸਹਿਤ ਓਹ ਦਾ ਰੂਪ. ਵਹੀ. ਓਹੀ.


ਸੰ. ओम्. ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕ੍ਸ਼ਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। 'ਓਅੰ' ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. "ਓਅੰ ਸਾਧ ਸਤਿਗੁਰ ਨਮਸਕਾਰੰ." (ਬਾਵਨ) "ਓਅੰ ਪ੍ਰਿਯ ਪ੍ਰੀਤਿ ਚੀਤਿ." (ਸਾਰ ਮਃ ੫) ਇਸ ਦੇ ਪਰ੍‍ਯਾਂਯ ਸ਼ਬਦ- "ਪ੍ਰਣਵ" ਅਤੇ "ਉਦਗੀਥ" ਭੀ ਹਨ.#ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ)#"ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ." (ਵਿਚਿਤ੍ਰ)#ਕਈ ਥਾਈਂ "ਓਅੰਕਾਰ" ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. "ਓਅੰਕਾਰ ਏਕੋ ਰਵਿ ਰਹਿਆ." (ਕਾਨ ਮਃ ੪) "ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ." (ਭਾਗੁ)#ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. "ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ." (ਭਾਗੁ)#੨. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ 'ਦੱਖਣੀ ਓਅੰਕਾਰ' ਉੱਚਾਰਣ ਕੀਤਾ ਹੈ।¹ ੩. ਵ੍ਯ- ਹਾਂ। ੪. ਸਤ੍ਯ. ਯਥਾਰਥ. ਠੀਕ.


ਵਾ- ਰੱਖਕ (ਰਕ੍ਸ਼੍‍ਕ) ਕਰਤਾਰ ਨੂੰ ਨਮਸਕਾਰ ਹੈ.


ਸਰਵ. ਉਹ ਅਤੇ ਉਸ ਦਾ ਬਹੁ ਵਚਨ. ਵੈ. "ਓਇ ਜਪਿ ਜਪਿ ਪਿਆਰਾ ਜੀਵਦੇ." (ਤਿਲੰ ਮਃ ੪) "ਓਇ ਬਿਖਾਦੀ ਦੋਖੀਆ." (ਆਸਾ ਮਃ ੫)


ਸਰਵ. ਵਹੀ. ਓਈ. "ਇਕਮਨ ਇੱਕ ਆਰਾਧਨ ਓਈ." (ਭਾਗੁ)


ਸਰਵ. ਦੇਖੋ, ਉਸ. "ਓਸ ਬਿਨਾ ਤੂੰ ਛੁਟਕੀ ਰੋਲ." (ਆਸਾ ਮਃ ੫) ੨. ਉਸ ਨੂੰ. ਉਸੇ. "ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ." (ਵਾਰ ਸੂਹੀ ਮਃ ੩) ੩. ਸੰ. अवश्याय- ਅਵਸ਼੍ਯਾਯ. ਸੰਗ੍ਯਾ- ਸ਼ਬਨਮ. ਤ੍ਰੇਲ. ਦੇਖੋ, ਬੁਸ.


ਸੰ. ओष्ठ- ਓਸ੍ਠ. ਸੰਗ੍ਯਾ- ਹੋਠ ਬੁਲ੍ਹ. ਲਬ. ਖ਼ਾਸ ਕਰਕੇ ਉੱਪਰਲਾ ਹੋਠ. ਹੇਠਲੇ ਹੋਠ ਨੂੰ ਅਧਰ ਆਖਦੇ ਹਨ.