Meanings of Punjabi words starting from ਕ

ਪੰਜਾਬੀ ਵਰਣਮਾਲਾ ਦਾ ਛੀਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਕੰਠ ਹੈ। ਸੰ. ਸੰਗ੍ਯਾ- ਬ੍ਰਹਮਾ। ੨. ਵਿਸਨੁ। ੩. ਕਾਮਦੇਵ। ੪. ਸੂਰਜ। ੫. ਪ੍ਰਕਾਸ਼. ਰੌਸ਼ਨੀ। ੬. ਅਗਨਿ। ੭. ਪਵਨ। ੮. ਯਮ। ੯. ਆਤਮਾ. ਅੰਤਹਕਰਣ। ੧੦. ਸ਼ਰੀਰ। ੧੧. ਕਾਲ। ੧੨. ਧਨ। ੧੩. ਮੋਰ। ੧੪. ਸ਼ਬਦ. ਧੁਨਿ। ੧੫. ਗੱਠ. ਗਾਂਠ. ਗੰਢ। ੧੬. ਦੇਖੋ, ਕੰ। ੧੭. ਵਿ- ਕਾਰਕ. ਕਰਣ ਵਾਲਾ. ਐਸੀ ਦਸ਼ਾ ਵਿੱਚ ਇਹ ਯੌਗਿਕ ਸ਼ਬਦਾਂ ਦੇ ਅੰਤ ਆਉਂਦਾ ਹੈ. ਜਿਵੇਂ- ਜਾਪਕ, ਸੇਵਕ ਆਦਿ। ੧੮. ਵ੍ਯ- ਕੁ ਦੀ ਥਾਂ ਭੀ ਕ ਆਇਆ ਹੈ. ਦੇਖੋ, ਕਰੂਪੀ। ੧੯. ਪੰਜਾਬੀ ਵਿੱਚ ਇੱਕ ਦਾ ਸੰਖੇਪ ਭੀ ਕ ਹੈ, ਯਥਾ- ਕਲਾਗੇ (ਇੱਕ ਲਾਗੇ).


ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਯ. ਨੂੰ. ਪ੍ਰਤਿ. ਤਾਂਈ. ਕੋ "ਕ੍ਰਿਪਾ ਜਲ ਦੇਹਿ ਨਾਨਕ ਸਾਰਿੰਗ ਕਉ." (ਸੋਹਿਲਾ) "ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ." (ਸਵੈਯੇ ਮਃ ੪. ਕੇ) ਦੇਖੋ, ਕੌ.


ਫ਼ਾ. [کفش] ਕਫ਼ਸ਼. ਸੰ. ਕੋਸ਼ੀ. ਸੰਗ੍ਯਾ- ਜੁੱਤੀ. ਜੋੜਾ. "ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਿਯਾਲਾ." (ਭੈਰ ਨਾਮਦੇਵ) ੨. ਖੜਾਉਂ. ਦਖੋ, ਕੌਸ.


ਦੇਖੋ, ਕੌਸ਼ਿਕ


ਦੇਖੋ, ਕੋਸਲ ਅਤੇ ਕੌਸ਼ਲ.


ਦੇਖੋ, ਕੌਸਲਿਸ.


ਦੇਖੋ, ਕੋਕ ਬੰਦਰ.


ਦੇਖੋ, ਕਵਚ.


ਦੇਖੋ, ਕੌਡਾ। ੨. ਕੌਡਾਂ. ਕੌਡੀਆਂ. ਦੇਖੋ, ਕਉਡੀ. "ਕਉਡਾ ਡਾਰਤ ਹਿਰੈ ਜੁਆਰੀ." (ਗੌਂਡ ਨਾਮਦੇਵ) ਕੌਡੀਆਂ ਸੁੱਟਣ ਸਮੇਂ ਜਿਵੇਂ ਜੂਏਬਾਜ਼ ਦਾਉ ਨੂੰ ਧ੍ਯਾਨ ਨਾਲ ਹੇਰੈ (ਦੇਖਦਾ) ਹੈ.


ਸੰ. ਕਪਿਰ੍‍ਦਕਾ. ਸੰਗ੍ਯਾ- ਵਰਾਟਿਕਾ. "ਕਉਡੀ ਕਉਡੀ ਜੋਰਤ." (ਗੂਜ ਮਃ ੫) ੨. ਛਾਤੀ ਦੀ ਹੱਡੀ.