Meanings of Punjabi words starting from ਢ

ਪੰਜਾਬੀ ਵਰਣਮਾਲਾ ਦਾ ਉੱਨੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਮੂਰ੍‍ਧਾ (ਮੂੰਹ ਦੀ ਛੱਤ) ਹੈ। ੨. ਸੰ. ਸੰਗ੍ਯਾ- ਢੋਲ। ੩. ਕੁੱਤਾ। ੪. ਸੱਪ।੫ ਧ੍ਵਨਿ. ਆਵਾਜ਼। ੬. ਵਿ- ਗੁਣਹੀਨ. ਨਿਰਗੁਣ.


ਸੰਗ੍ਯਾ- ਤਾਂਬੇ ਦਾ ਇੱਕ ਪੁਰਾਣਾ ਸਿੱਕਾ, ਜੋ ਅੱਧੇ ਆਨੇ ਬਰੋਬਰ ਸੀ.


ਸੰਗ੍ਯਾ- ਢਾਈ ਗੁਣਾਂ ਗਿਣਨ ਦਾ ਹ਼ਿਸਾਬ ਦਾ ਕੋਠਾ। ੨. ਢਾਈ ਵਰ੍ਹੇ ਇੱਕ ਰਾਸ਼ਿ ਦੇ ਸ਼ਨੈਸ਼ਚਰ (ਛਨਿੱਛਰ) ਗ੍ਰਹ ਦੇ ਰਹਿਣ ਦਾ ਸਮਾਂ। ੩. ਢਾਈ ਸੇਰ ਦਾ ਵੱਟਾ.


ਸੰਗ੍ਯਾ- ਪਾਣੀ ਦੀ ਵਾਢ ਨਾਲ ਡਿਗਿਆ ਹੋਇਆ ਨਦੀ ਦਾ ਕਿਨਾਰਾ। ੨. ਪਾਣੀ ਦੀ ਵਾਢ. ਢਾਹ। ੩. ਪਤਨ. ਗਿਰਾਉ. ਡਿਗਣ ਦਾ ਭਾਵ.


ਢਹੇਗੀ. ਗਿਰੇਗੀ. "ਕਾਚੀ ਢਹਿਗ ਦਿਵਾਲ." (ਬਸੰ ਮਃ ੧)


ਕ੍ਰਿ- ਗਿਰਨਾ. ਡਿਗਣਾ। ੨. ਵਿਨਸਨਾ. ਨਾਸ਼ ਹੋਣਾ। ੩. ਮੱਲਯੁੱਧ ਵਿੱਚ ਹਾਰਨਾ. ਚਿੱਤ ਡਿਗਣਾ। ੪. ਹੌਮੈ ਤ੍ਯਾਗਕੇ ਨੰਮ੍ਰ ਹੋਣਾ. ਦੇਖੋ, ਢਹਿਣਾ। ੫. ਸਖ਼ਤੀ ਤ੍ਯਾਗਕੇ ਨਰਮ ਹੋਣਾ. "ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ." (ਵਾਰ ਮਾਝ ਮਃ ੧)


ਸੰਗ੍ਯਾ- ਨਦੀ ਦੀ ਵਾਢ ਤੋਂ ਬਣਿਆ ਉੱਚਾ ਕਿਨਾਰਾ. ਢਾਹਾ। ੨. ਆਸਰਾ. ਓਟ. "ਸੇ ਲੈਦੇ ਢਹਾ ਫਿਰਾਹੀ." (ਵਾਰ ਗਉ ੧. ਮਃ ੪) ੩. ਦਾਉ. ਪੇਚ. ਜਿਵੇਂ- ਉਹ ਜੁਆ ਤੇ ਸ਼ਰਾਬੀਆਂ ਦੇ ਢਹੇ ਚੜ੍ਹ ਗਿਆ.