Meanings of Punjabi words starting from ਫ

ਪੰਜਾਬੀ ਵਰਣਮਾਲਾ ਦਾ ਸਤਾਈਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਹੋਠ ਹੈ. ਪੰਜਾਬੀ ਵਿੱਚ ਫੱਫਾ, ਪ- ਬ- ਭ ਦੀ ਥਾਂ ਭੀ ਕਈ ਵਾਰ ਬਦਲ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਆਇਆ ਸੱਸਾ ਕਦੇ ਕਦੇ ਗਿਰ ਜਾਂਦਾ ਹੈ, ਜੈਸੇ ਪਾਸ਼ ਦੀ ਥਾਂ ਫਾਸ, ਬੰਧ ਦੀ ਥਾਂ ਫੰਧ, ਦੰਭ ਦੀ ਥਾਂ ਡੰਫ ਅਤੇ ਸਫੁਰਣ ਦੀ ਥਾਂ ਫੁਰਣਾ ਆਦਿ। ੨. ਸੰ. ਸੰਗ੍ਯਾ- ਵਿਸ੍ਤਾਰ. ਫੈਲਾਉ। ੩. ਰੁੱਖਾ ਵਚਨ। ੪. ਫੁਕਾਰਾ. ਫੁਤਕਾਰ। ੫. ਅਵਾਸੀ (ਉਬਾਸੀ). ਜੰਭਾਈ। ੬. ਫਲ. ਨਤੀਜਾ। ੭. ਝੱਖੜ. ਅੰਧੇਰੀ.


ਅ਼. [فوَج] ਫ਼ੌਜ. ਸੰਗ੍ਯਾ- ਸੇਨਾ. ਲਸ਼ਕਰ. "ਮੁਹਕਮ ਫਉਜ ਹਠਲੀ ਰੇ." (ਆਸਾ ਮਃ ੫) ਦ੍ਰਿਢ ਹਠੀਲੀ ਫ਼ੌਜ.


ਦੇਖੋ, ਫੌਤ.


ਕ੍ਰਿ- ਪਾਸ਼ (ਫਾਹੀ) ਵਿੱਚ ਪੈਣਾ. ਬੰਧਨ ਮੇਂ ਪੜਨਾ। ੨. ਅਟਕਣਾ. ਉਲਝਣਾ.


ਦੇਖੋ, ਫਸਦ.