Meanings of Punjabi words starting from ਬ

ਪੰਜਾਬੀ ਵਰਣਮਾਲਾ ਦਾ ਅਠਾਈਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਹੋਠ ਹਨ। ੨. ਸੰ. ਸੰਗ੍ਯਾ- ਵਰੁਣ ਦੇਵਤਾ। ੩. ਘੜਾ. ਕੁੰਭ। ੪. ਤਾਣਾ ਬੁਣਨ ਦੀ ਕ੍ਰਿਯਾ। ੫. ਸਮੁੰਦਰ। ੬. ਜਲ। ੭. ਭਗ. ਯੋਨਿ। ੮. ਗਮਨ. ਜਾਣਾ। ੯. ਇਸ਼ਾਰਾ. ਸੰਨਤ। ੧੦. ਫ਼ਾ. [ب] ਵ੍ਯ- ਬਾ ਦਾ ਸੰਖੇਪ. ਸੰਗ. ਸਾਥ. ਸੇ. ਤੋਂ. ਜੈਸੇ- "ਕ਼ਾਦਰੇ ਮੁਤਲਕ਼ ਬਕ਼ੁਦਰਤ ਜਾਹਿਰਸ੍ਤ." (ਜ਼ਿਦੰਗੀ) ੧੧. ਕ੍ਰਿਯਾ ਦੇ ਮੁੱਢ ਵਾਧੂ ਭੀ ਲੱਗ ਜਾਂਦਾ ਹੈ. ਜਿਵੇਂ- ਬੁਗੋ, ਬਿਦਿਹ ਆਦਿ.


ਫ਼ਾ. [دوَر-باد] ਬਾਦ- ਦੋਰ. ਸੰਗ੍ਯਾ- ਵਾਤਚਕ੍ਰ. ਵਾਉਵਰੋਲਾ. ਬਘੂਲਾ. ਬਵੰਡਰ. "ਬਉਡਰ ਕਉ ਤਬ ਰੂਪ ਧਰ੍ਯੋ" (ਕ੍ਰਿਸਨਾਵ) ਤ੍ਰਿਣਾਵਰਤ ਦੈਤ ਨੇ ਵਾਉਵਰੋਲੇ ਦਾ ਰੂਪ ਧਾਰ ਲੀਤਾ.


ਬੁੱਧ ਭਗਵਾਨ. "ਅਬ ਮੈ ਗਨੌ ਬੌਧ ਅਵਤਾਰ." (ਚੌਬੀਸਾਵ) ੨. ਦੇਖੋ, ਬੁੱਧ ਅਤੇ ਬੌੱਧ.


ਸੰ. ਵਮਨ. ਸੰਗ੍ਯਾ- ਕਯ. ਛੁਰਦ. ਉਗਲਨਾ. "ਸੁਣਤ ਕੋ ਅਤਿ ਬਉਨ ਕਰ੍ਯੋ ਹੈ." (ਚੰਡੀ ੧)


ਦੇਖੋ, ਬਾਉਰ.


ਸੰ. ਵਾਤੂਲ. ਵਿ- ਵਾਤ ਦੋਸ ਨਾਲ ਜਿਸ ਦਾ ਦਿਮਾਗ ਬਿਗੜ ਗਿਆ ਹੈ. ਬਾਮਾਰਿਆ. ਪਾਗਲ. "ਮਨ ਰੇ! ਕਹਾ ਭਇਓ ਤੈ ਬਉਰਾ?" (ਗਉ ਮਃ ੯) ੨. ਮਸ੍ਤ. ਬੇਪਰਵਾ. "ਹਮ ਪ੍ਰਭੁ ਕੇ ਰਾਚੇ ਰਸ ਬਉਰਾ." (ਚਰਿਤ੍ਰ ੨੯੪)


ਕ੍ਰਿ- ਵਾਤੂਲ ਹੋਣਾ. ਪਾਗਲ ਹੋਣਾ. ਦੇਖੋ, ਬਉਰਾ। ੨. ਵਿ- ਵਾਤੂਲ ਹੋਇਆ. ਸਿਰੜਿਆ ਹੋਇਆ. "ਬਿਨੁ ਨਾਵੈ ਸਭ ਫਿਰੈ ਬਉਰਾਣੀ." (ਆਸਾ ਅਃ ਮਃ ੩) "ਬਿਨੁ ਨਾਵੈ ਸਭੁ ਜਗੁ ਬਉਰਾਇਆ." (ਆਸਾ ਅਃ ਮਃ ੫) "ਲੋਗ ਕਹੈਂ, ਕਬੀਰ ਬਉਰਾਨਾ." (ਭੈਰ ਕਬੀਰ)


ਦੇਖੋ, ਬਾਉਰੀਆ.


ਫ਼ਾ. [باووُ] ਬ- ਊ. ਉਸ ਦੇ ਸਾਥ. ਉਸ ਨਾਲ. ਉਸ ਸਮੇਤ.